ਕਰਨਾਟਕ ਕੰਨੜ ਦੀ ਵਰਤੋਂ ਨਾ ਕਰਨ ’ਤੇ ਸਾਈਨ ਬੋਰਡਾਂ ਦੀ ਤੋੜਭੰਨ
Published : Dec 27, 2023, 9:37 pm IST
Updated : Dec 27, 2023, 9:38 pm IST
SHARE ARTICLE
Bengaluru: A signboard of a business establishment after being vandalised by the Karnataka Rakshana Vedike (Narayana Gowda faction) members, in Bengaluru, Wednesday, Dec. 27, 2023. The organisation on Wednesday targeted business establishments in Bengaluru and damaged their signboards and name plates which did not use Kannada. (PTI Photo/Shailendra Bhojak)
Bengaluru: A signboard of a business establishment after being vandalised by the Karnataka Rakshana Vedike (Narayana Gowda faction) members, in Bengaluru, Wednesday, Dec. 27, 2023. The organisation on Wednesday targeted business establishments in Bengaluru and damaged their signboards and name plates which did not use Kannada. (PTI Photo/Shailendra Bhojak)

ਕਰਨਾਟਕ ਰਾਕਸ਼ਨਾ ਵੇਦਿਕੇ (ਐਨ.ਜੀ.) ਦੇ ਕਾਰਕੁਨਾਂ ਦੀ ਮੁਹਿੰਮ ਨੇ ਦੋ ਮੌਲ ਬੰਦ ਕਰਵਾਏ

ਬੈਂਗਲੁਰੂ: ਕਰਨਾਟਕ ਰਾਕਸ਼ਨਾ ਵੇਦਿਕੇ (ਕੇ.ਆਰ.ਐੱਸ.) ਦੇ ਕਾਰਕੁਨਾਂ ਨੇ ਬੁਧਵਾਰ ਨੂੰ ਬੈਂਗਲੁਰੂ ’ਚ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਸਾਈਨ ਬੋਰਡਾਂ ਅਤੇ ਨਾਮ ਪਲੇਟਾਂ ਨੂੰ ਨੁਕਸਾਨ ਪਹੁੰਚਾਇਆ, ਜਿਨ੍ਹਾਂ ’ਤੇ ਕੰਨੜ ਭਾਸ਼ਾ ’ਚ ਜਾਣਕਾਰੀ ਨਹੀਂ ਸੀ।  

ਕੇ.ਆਰ.ਐਸ. ਦੇ ਨਾਰਾਇਣ ਗੌੜਾ ਧੜੇ ਦੇ ਕਾਰਕੁਨਾਂ ਨੇ ਇੱਥੇ ਐਮ.ਜੀ. ਰੋਡ, ਬ੍ਰਿਗੇਡ ਰੋਡ, ਲਾਵੇਲ ਰੋਡ, ਯੂਬੀ ਸਿਟੀ, ਚਮਰਾਜਪੇਟ, ਚਿਕਪੇਟ, ਕੇਂਪੇਗੌੜਾ ਰੋਡ, ਗਾਂਧੀ ਨਗਰ, ਸੇਂਟ ਮਾਰਕਸ ਰੋਡ, ਕਨਿੰਘਮ ਰੋਡ, ਰੈਜ਼ੀਡੈਂਸੀ ਰੋਡ ਅਤੇ ਸਦਾਹਾਲੀ ਗੇਟ ਵਰਗੇ ਵਪਾਰਕ ਖੇਤਰਾਂ ’ਚ ਰੈਲੀਆਂ ਕੱਢੀਆਂ। 

ਕਾਰਕੁਨਾਂ ਨੇ ਦਾਅਵਾ ਕੀਤਾ ਕਿ ਕਾਰੋਬਾਰੀ ਅਦਾਰੇ ਕਰਨਾਟਕ ਦੀ ਅਧਿਕਾਰਤ ਭਾਸ਼ਾ ਕੰਨੜ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਕਈ ਮੌਲ, ਦੁਕਾਨਾਂ, ਵਪਾਰਕ ਇਮਾਰਤਾਂ, ਕੰਪਨੀਆਂ ਅਤੇ ਫੈਕਟਰੀਆਂ, ਖਾਸ ਕਰ ਕੇ ਬਹੁਰਾਸ਼ਟਰੀ ਕੰਪਨੀਆਂ ਨੂੰ ਕਰਨਾਟਕ ਰੱਖਿਆ ਵੇਦਿਕੇ (ਕੇ.ਆਰ.ਵੀ.) ਕਾਰਕੁਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਸਾਈਨ ਬੋਰਡਾਂ ਅਤੇ ਨਾਮ ਪਲੇਟਾਂ ਨੂੰ ਨੁਕਸਾਨ ਪਹੁੰਚਾਇਆ ਜਿਨ੍ਹਾਂ ’ਚ ਕੰਨੜ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਗਈ ਸੀ। 

ਇਸ ਤੋਂ ਬਾਅਦ ਕੇ.ਆਰ.ਵੀ. ਦੇ ਕਨਵੀਨਰ ਟੀ.ਏ. ਨਾਰਾਇਣ ਗੌੜਾ ਸਮੇਤ ਪ੍ਰਦਰਸ਼ਨਕਾਰੀ ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਗੌੜਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਕਰਨਾਟਕ ’ਚ ਨਾਮ ਪਲੇਟਾਂ ਅਤੇ ਸਾਈਨ ਬੋਰਡਾਂ ’ਚ ਕੰਨੜ ਭਾਸ਼ਾ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ, ‘‘ਨਿਯਮਾਂ ਅਨੁਸਾਰ 60 ਫੀ ਸਦੀ ਸਾਈਨ ਬੋਰਡ ਅਤੇ ਨਾਮ ਪਲੇਟਾਂ ਕੰਨੜ ਭਾਸ਼ਾ ’ਚ ਹੋਣੀਆਂ ਚਾਹੀਦੀਆਂ ਹਨ। ਅਸੀਂ ਤੁਹਾਡੇ ਕਾਰੋਬਾਰ ਦੇ ਵਿਰੁਧ ਨਹੀਂ ਹਾਂ, ਪਰ ਜੇ ਤੁਸੀਂ ਕਰਨਾਟਕ ’ਚ ਕਾਰੋਬਾਰ ਕਰ ਰਹੇ ਹੋ ਤਾਂ ਤੁਹਾਨੂੰ ਸਾਡੀ ਭਾਸ਼ਾ ਦਾ ਆਦਰ ਕਰਨਾ ਚਾਹੀਦਾ ਹੈ। ਜੇ ਤੁਸੀਂ ਕੰਨੜ ਨੂੰ ਨਜ਼ਰਅੰਦਾਜ਼ ਕਰਦੇ ਹੋ ਜਾਂ ਕੰਨੜ ਅੱਖਰਾਂ ਨੂੰ ਛੋਟੇ ਅੱਖਰਾਂ ’ਚ ਰਖਦੇ ਹੋ, ਤਾਂ ਅਸੀਂ ਤੁਹਾਨੂੰ ਇੱਥੇ ਕਾਰੋਬਾਰ ਨਹੀਂ ਕਰਨ ਦੇਵਾਂਗੇ।’’

ਕੇ.ਆਰ.ਵੀ. ਨੇਤਾ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ ਉਸ ਨੇ ਕੰਨੜ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਇਸ ਦੌਰਾਨ ਸੂਬੇ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਕਲਬੁਰਗੀ ’ਚ ਮੀਡੀਆ ਨੂੰ ਦਸਿਆ  ਕਿ ਕੰਨੜ ਸਮਰਥਕ ਕਾਰਕੁੰਨ ਸਾਈਨ ਬੋਰਡਾਂ, ਇਸ਼ਤਿਹਾਰਾਂ ਅਤੇ ਨਾਮ ਪਲੇਟਾਂ ’ਤੇ ਕੰਨੜ ’ਚ ਜਾਣਕਾਰੀ ਪ੍ਰਦਰਸ਼ਿਤ ਨਾ ਕਰਨ ਦੀ ਚੇਤਾਵਨੀ ਦੇ ਰਹੇ ਹਨ। 

ਉਨ੍ਹਾਂ ਕਿਹਾ ਕਿ ਸਰਕਾਰ ਕੰਨੜ ਦਾ ਬਹੁਤ ਸਤਿਕਾਰ ਕਰਦੀ ਹੈ ਕਿਉਂਕਿ ਇਹ ਅਪਣੀਆਂ ਸਾਰੀਆਂ ਗਤੀਵਿਧੀਆਂ ਲਈ ਰਾਜ ਦੀ ਅਧਿਕਾਰਤ ਭਾਸ਼ਾ ਦੀ ਵਰਤੋਂ ਕਰਦੀ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement