Dr. Manmohan Singh died: ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, 92 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
Published : Dec 26, 2024, 10:34 am IST
Updated : Dec 27, 2024, 9:36 am IST
SHARE ARTICLE
Former Prime Minister Dr. Manmohan Singh died News in punjabi
Former Prime Minister Dr. Manmohan Singh died News in punjabi

Punjab News: ਉਹ 92 ਸਾਲਾ ਦੇ ਸਨ ਅਤੇ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ। 

ਨਵੀਂ ਦਿੱਲੀ : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਅੱਜ ਰਾਤ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਏਮਜ਼ ਦਿੱਲੀ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ। ਉਹ 92 ਸਾਲਾ ਦੇ ਸਨ ਅਤੇ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ। 

ਵਰਨਣਯੋਗ ਹੈ ਕਿ ਸਾਲ 2006 ਵਿਚ ਮਨਮੋਹਨ ਸਿੰਘ ਦੀ ਦੂਜੀ ਵਾਰ ਬਾਈਪਾਸ ਸਰਜਰੀ ਹੋਈ ਸੀ। ਅੱਜ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਅਤੇ ਬੇਚੈਨੀ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ। ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪਛਮੀ ਪੰਜਾਬ ਦੇ ਗਾਹ (ਹੁਣ ਪਾਕਿਸਤਾਨ ਵਿਚ) ਵਿਚ ਹੋਇਆ ਸੀ। ਉਹ ਦੇਸ਼ ਦੇ ਵੱਡੇ ਅਰਥ ਸ਼ਾਸਤਰੀਆਂ ਵਿਚ ਸਨ ਅਤੇ ਕੌਮਾਂਤਰੀ ਪੱਧਰ ’ਤੇ ਉਨ੍ਹਾਂ ਦਾ ਨਾਂ ਸੀ।

ਉਨ੍ਹਾਂ ਨੇ ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਅਤੇ ਗਰੇਟ ਬ੍ਰਿਟੇਨ ਦੀ ਕੈਂਬਰੇਜ ਯੂਨੀਵਰਸਿਟੀ ਵਿਚ ਸਿਖਿਆ ਪ੍ਰਾਪਤ ਕੀਤੀ ਸੀ। ਆਕਸਫ਼ੋਰਡ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਨ੍ਹਾਂ ਅਪਣੇ ਕੈਰੀਅਰ ਦੀ ਸ਼ੁਰੂਆਤ ਵਿਸ਼ਵ ਬੈਂਕ ਅਤੇ ਆਈ.ਐਮ.ਐਫ਼ ਵਰਗੀਆਂ ਕੌਮਾਂਤਰੀ ਸੰਸਥਾਵਾਂ ਤੋਂ ਕੀਤੀ। ਇਸ ਤੋਂ ਬਾਅਦ ਉਹ ਭਾਰਤ ਪਰਤੇ ਅਤੇ ਵਿੱਤ ਮੰਤਰਾਲਾ, ਯੋਜਨਾ ਕਮਿਸ਼ਨ ਅਤੇ ਰਿਜ਼ਰਵ ਬੈਂਕ ਵਿਚ ਅਹਿਮ ਅਹੁਦੇ ’ਤੇ ਰਹੇ। ਉਨ੍ਹਾਂ ਦਾ ਰਾਜਨੀਤਕ ਸਫ਼ਰ 1980 ਦੇ ਦਹਾਕੇ ਵਿਚ ਸ਼ੁਰੂ ਹੋਇਆ ਅਤੇ 1991 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਨਰਸਿਮਾ ਰਾਉ ਦੀ ਸਰਕਾਰ ਵਿਚ ਵਿੱਤ ਮੰਤਰੀ ਬਣੇ। 

ਡਾ. ਮਨਮੋਹਨ ਸਿੰਘ, ਜੋ 2004 ਤੋਂ 2014 ਤਕ ਪ੍ਰਧਾਨ ਮੰਤਰੀ ਰਹੇ,  ਉਨ੍ਹਾਂ ਦਾ ਕਾਰਜਕਾਲ ਉਸ ਸਮੇਂ ਸ਼ੁਰੂ ਹੋਇਆ ਜਦੋਂ ਦੇਸ਼ ਆਰਥਕ ਅਤੇ ਸਮਾਜਕ ਮੋਰਚੇ ’ਤੇ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਰਿਹਾ ਸੀ। ਇਸ ਸਾਲ ਦੇ ਸ਼ੁਰੂ ਵਿਚ ਰਾਜ ਸਭਾ ਤੋਂ ਸੇਵਾਮੁਕਤ ਹੋਏ ਤੇ 33 ਸਾਲਾਂ ਬਾਅਦ ਉਚ ਸਦਨ ਵਿਚ ਉਨ੍ਹਾਂ ਦੀ ਸਿਆਸੀ ਪਾਰੀ ਦਾ ਅੰਤ ਹੋਇਆ। ਭਾਰਤ ਦੇ ਇਕਲੌਤੇ ਸਿੱਖ ਪ੍ਰਧਾਨ ਮੰਤਰੀ ਨੇ ਪੀਵੀ ਨਰਸਿਮਹਾ ਰਾਉ ਦੀ ਅਗਵਾਈ ਵਾਲੀ ਸਰਕਾਰ ਵਿਚ ਜੂਨ 1991 ਵਿਚ ਵਿੱਤ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਚਾਰ ਮਹੀਨੇ ਬਾਅਦ 1991 ਵਿਚ ਰਾਜ ਸਭਾ ਵਿਚ ਪ੍ਰਵੇਸ਼ ਕੀਤਾ।  ਉਨ੍ਹਾਂ ਉਚ ਸਦਨ ਵਿਚ ਪੰਜ ਵਾਰ ਅਸਾਮ ਦੀ ਨੁਮਾਇੰਦਗੀ ਕੀਤੀ ਅਤੇ 2019 ਵਿਚ ਰਾਜਸਥਾਨ ਵਿਚ ਤਬਦੀਲ ਹੋ ਗਏ। ਸੰਸਦ ਵਿਚ ਉਨ੍ਹਾਂ ਦਾ ਆਖ਼ਰੀ ਸੰਬੋਧਨ ਨੋਟਬੰਦੀ ਵਿਰੁਧ ਸੀ ਜਿਸ ਵਿਚ ਉਨ੍ਹਾਂ ਇਸ ਨੂੰ ਸੰਗਠਤ ਲੁੱਟ ਅਤੇ ਕਾਨੂੰਨੀ ਲੁੱਟ ਦਸਿਆ ਸੀ।   

ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੀਆਂ ਵੱਡੀਆਂ ਪ੍ਰਾਪਤੀਆਂ
J 1991 ਵਿਚ ਡਾ. ਮਨਮੋਹਨ ਸਿੰਘ ਨੇ ਵਿੱਤ ਮੰਤਰੀ ਵਜੋਂ ਆਰਥਕ ਸੁਧਾਰਾਂ ਦਾ ਬਲੂਪ੍ਰਿੰਟ ਤਿਆਰ ਕੀਤਾ। 
J ਪ੍ਰਧਾਨ ਮੰਤਰੀ ਹੁੰਦਿਆਂ ਡਾ: ਮਨਮੋਹਨ ਸਿੰਘ ਨੇ ਸੂਚਨਾ ਤਕਨਾਲੋਜੀ (ਆਈ.ਟੀ.) ਅਤੇ ਦੂਰਸੰਚਾਰ ਖੇਤਰਾਂ ਵਿਚ ਵੱਡੇ ਸੁਧਾਰ ਕੀਤੇ।
J ਮੋਬਾਈਲ ਅਤੇ ਇੰਟਰਨੈੱਟ ਕਨੈਕਟੀਵਿਟੀ ਨੂੰ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਤਕ ਵਧਾਇਆ ਗਿਆ ਸੀ, ਜਿਸ ਨੇ ਡਿਜੀਟਲ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ।
J 2006 ਵਿਚ, ਯੂਪੀਏ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਲਾਗੂ ਕੀਤਾ।
J ਡਾ. ਸਿੰਘ ਦੀ ਦੂਰਅੰਦੇਸ਼ੀ ਦੀ ਇਕ ਵੱਡੀ ਉਦਾਹਰਣ ਭਾਰਤ-ਅਮਰੀਕਾ ਸਿਵਲ ਪਰਮਾਣੂ ਸਮਝੌਤਾ ਕੀਤਾ।

 

ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਪ੍ਰਗਟਾਇਆ
ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਸ਼ਰਧਾਂਜਲੀ ਦਿਤੀ ਹੈ। ਮੋਦੀ ਨੇ ਲਿਖਿਆ, ‘‘ਭਾਰਤ ਅਪਣੇ ਸਭ ਤੋਂ ਉੱਘੇ ਨੇਤਾਵਾਂ ’ਚੋਂ ਇਕ ਡਾ: ਮਨਮੋਹਨ ਸਿੰਘ ਜੀ ਦੇ ਦੇਹਾਂਤ ’ਤੇ ਸੋਗ ਮਨਾ ਰਿਹਾ ਹੈ। ਇਕ ਨਿਮਰ ਪਿਛੋਕੜ ਤੋਂ ਉੱਠ ਕੇ ਉਹ ਇਕ ਉੱਘੇ ਅਰਥ ਸ਼ਾਸਤਰੀ ਬਣੇ। ਉਹ ਵਿੱਤ ਮੰਤਰੀ ਸਮੇਤ ਕਈ ਸਰਕਾਰੀ ਅਹੁਦਿਆਂ ’ਤੇ ਰਹੇ ਅਤੇ ਸਾਲਾਂ ਤਕ ਸਾਡੀ ਆਰਥਕ ਨੀਤੀ ’ਤੇ ਉਨ੍ਹਾਂ ਨੇ ਡੂੰਘੀ ਛਾਪ ਛੱਡੀ ਹੈ ਅਤੇ ਸੰਸਦ ਵਿਚ ਉਨ੍ਹਾਂ ਦੇ ਦਖ਼ਲ ਵੀ ਬਹੁਤ ਵਿਹਾਰਕ ਸਨ ਅਤੇ ਉਨ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਿਆਪਕ ਯਤਨ ਕੀਤੇ ਸਨ।’’

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement