
Manmohan Singh: ਸਾਬਕਾ ਰਾਸ਼ਟਰਪਤੀ ਕੋਵਿੰਦ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦਿਤੀ ਸ਼ਰਧਾਂਜਲੀ
Manmohan Singh: ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜਿਹੇ ਸਮੇਂ ’ਚ ਕੇਂਦਰੀ ਵਿੱਤ ਮੰਤਰੀ ਵਜੋਂ ਅਰਥਵਿਵਸਥਾ ਦੀ ਵਾਗਡੋਰ ਸੰਭਾਲੀ ਸੀ, ਜਦੋਂ ਦੇਸ਼ ਆਰਥਕ ਮੋਰਚੇ ’ਤੇ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਕੋਲਕਾਤਾ ’ਚ ਇਕ ਪ੍ਰੋਗਰਾਮ ’ਚ ਰਾਮਨਾਥ ਕੋਵਿੰਦ ਨੇ ਮਨਮੋਹਨ ਸਿੰਘ ਦੇ ਦੇਹਾਂਤ ਨੂੰ ਨਿਜੀ ਨੁਕਸਾਨ ਦੱਸਦੇ ਹੋਏ ਕਿਹਾ ਕਿ ਸਿੰਘ ਨਿਮਰਤਾ ਦੇ ਪ੍ਰਤੀਕ ਸਨ। ਕੋਵਿੰਦ ਨੇ ਕਿਹਾ,‘‘ਉਨ੍ਹਾਂ ਨੇ ਕਦੇ ਇਤਰਾਜ਼ਯੋਗ, ਅਸੰਸਦੀ ਸ਼ਬਦ ਨਹੀਂ ਬੋਲਿਆ।’’
ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਸਿੰਘ ਨੇ ਅਰਥਵਿਵਸਥਾ ਨੂੰ ਇਕ ਨਵੀਂ ਦਿਸ਼ਾ ਦਿੱਤੀ ਅਤੇ ਦੇਸ਼ ਨੂੰ ਇਕ ਮਹੱਤਵਪੂਰਨ ਮੋੜ ’ਤੇ ਪਹੁੰਚਾਇਆ। ਕੋਵਿੰਦ ਨੇ ਕਿਹਾ,‘‘ਮਨਮੋਹਨ ਸਿੰਘ ਨੂੰ ਆਧੁਨਿਕ ਨਿਰਮਾਤਾ ਸੁਧਾਰਕ ਵਜੋਂ ਯਾਦ ਕੀਤਾ ਜਾਵੇਗਾ।’’ ਉਨ੍ਹਾਂ ਨੇ ਮਨਮੋਹਨ ਸਿੰਘ ਨੂੰ ‘ਵਿਗਿਆਨ ਅਤੇ ਆਧਿਆਤਮ’ ਦਾ ਇਕ ਅਜਿਹਾ ਮਿਲਿਆ-ਜੁਲਿਆ ਰੂਪ ਦਸਿਆ, ਜਿਸ ’ਚ ਭਾਰਤ ਦੇ ਮੁੱਲ ਅਤੇ ਸੰਸਕਾਰ ਡੂੰਘਾਈ ਤਕ ਰਚੇ-ਬਸੇ ਸਨ। ਭਾਰਤ ’ਚ ਆਰਥਕ ਕ੍ਰਾਂਤੀ ਲਿਆਉਣ ਵਾਲੇ ਸਿੰਘ ਦਾ ਵੀਰਵਾਰ ਨੂੰ ਨਵੀਂ ਦਿੱਲੀ ਦੇ ਏਮਜ਼ ’ਚ ਦੇਹਾਂਤ ਹੋ ਗਿਆ। ਉਹ 92 ਸਾਲ ਦੇ ਸਿੰਘ। ਮਨਮੋਹਨ ਸਿੰਘ 2004 ਤੋਂ 2014 ਤਕ ਦੇਸ਼ ਦੇ ਪ੍ਰਧਾਨ ਮੰਤਰੀ ਸਨ।