‘ਸਾਨੂੰ ਹਰਾਉਣ ਲਈ ਪਤਾ ਨਹੀਂ ਕਿੱਥੋਂ-ਕਿੱਥੋਂ ਪਾਰਟੀਆਂ ਆ ਗਈਆਂ’
Published : Jan 28, 2020, 4:28 pm IST
Updated : Jan 28, 2020, 4:28 pm IST
SHARE ARTICLE
Photo
Photo

ਭਾਜਪਾ ਅਤੇ ਵਿਰੋਧੀਆਂ ‘ਤੇ ਬਰਸੇ ਕੇਜਰੀਵਾਲ

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦਾ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਨੂੰ ਦਿੱਲੀ ਵਿਚ ਕੋਈ ਨਹੀਂ ਮਿਲਿਆ। ਇਸ ਲਈ ਬਾਹਰ ਤੋਂ ਸੰਸਦ ਮੈਂਬਰਾਂ ਦੀ ਫੌਜ ਲਿਆਂਦੀ ਜਾ ਰਹੀ ਹੈ।

PhotoPhoto

ਇਹ ਤੁਹਾਡੇ ਬੇਟੇ ਕੇਜਰੀਵਾਲ ਨੂੰ ਹਰਾਉਣ ਲਈ ਲਿਆਂਦੇ ਜਾ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ, ਭਾਜਪਾ, ਆਰਜੈਡੀ ਪਤਾ ਨਹੀਂ ਕਿੱਥੋਂ-ਕਿੱਥੋਂ ਪਾਰਟੀਆਂ ਆ ਰਹੀਆਂ ਹਨ। ਇਹ ਸਭ ਆਪ ਨੂੰ ਹਰਾਉਣ ਲਈ ਆ ਰਹੀਆਂ ਹਨ। ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਬੋਲੇ ਕਿ ਭਾਜਪਾ ਵਾਲੇ ਆਪ ਨੂੰ ਕਹਿਣਗੇ ਕਿ ਸਕੂਲ ਖ਼ਰਾਬ ਹਨ, ਕਲੀਨਿਕ ਖ਼ਰਾਬ ਹਨ।

BJP governmentPhoto

ਪਰ ਤੁਸੀਂ ਉਹਨਾਂ ਨੂੰ ਚਾਹ ਪਿਲਾ ਕੇ ਵਾਪਸ ਭੇਜ ਦੇਣਾ। ਦਿੱਲੀ ਵਾਲੇ ਅਪਮਾਨ ਬਰਦਾਸ਼ ਨਹੀਂ ਕਰਨਗੇ। ਭਾਜਪਾ ਵੱਲੋਂ ਅਰਵਿੰਦ ਕੇਜਰੀਵਾਲ ‘ਤੇ ਲਗਾਤਾਰ ਨਿਸ਼ਾਨੇ ਲਗਾਏ ਜਾ ਰਹੇ ਹਨ। ਹੁਣ ਦਿੱਲੀ ਦੇ ਮੁੱਖ ਮੰਤਰੀ ਨੇ ਵਿਰੋਧੀਆਂ ‘ਤੇ ਕਰਾਰਾ ਹਮਲਾ ਬੋਲਿਆ। ਰੈਲੀ ਵਿਚ ਉਹਨਾਂ ਨੇ ਕਿਹਾ ਕਿ ਜੇਕਰ ਇਹ ਆਏ ਤਾਂ ਇਹਨਾਂ ਤੋਂ ਪੁੱਛਣਾ ਕਿ ਇਹ ਕਿੱਥੋਂ ਆਏ ਹਨ।

Arvind Kejriwal Photo

ਪੁੱਛਣਾ ਕਿ ਦਿੱਲੀ ਬਾਰੇ ਕੁਝ ਪਤਾ ਹੈ? ਇਹਨਾਂ ਤੋਂ ਪੁੱਛਣਾ ਕਿ ਤੁਹਾਡੇ ਸੂਬਿਆਂ ਵਿਚ ਬਿਜਲੀ ਕਿੰਨੇ-ਕਿੰਨੇ ਘੰਟੇ ਆਉਂਦੀ ਹੈ? ਉਹਨਾਂ ਨੂੰ ਇਹ ਵੀ ਦੱਸਿਓ ਕਿ ਦਿੱਲੀ ਵਿਚ 24 ਘੰਟੇ ਬਿਜਲੀ ਆਉਂਦੀ ਹੈ ਅਤੇ ਬਿਜਲੀ ਮੁਫਤ ਹੈ। ਮੰਗਲਵਾਰ ਨੂੰ ਗੋਕਲਪੁਰ ਵਿਚ ਇਕ ਜਨਸਭਾ ਵਿਚ ਦਿੱਲੀ ਦੇ ਸੀਐਮ ਨੇ ਕਿਹਾ ਕਿ ਪ੍ਰਚਾਰ ਲਈ ਜੋ ਵੀ ਆਏ ਉਹਨਾਂ ਨੂੰ ਪੁੱਛਣਾ ਕਿ ਤੁਹਾਡੇ ਸੂਬੇ ਵਿਚ ਮੁਹੱਲਾ ਕਲੀਨਿਕ ਹੈ?

Amit ShahPhoto

ਉਹਨਾਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਭਾਸ਼ਣ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ‘ਤੇ ਭਾਜਪਾ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਮੰਗਲਵਾਰ ਨੂੰ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਵੀਡੀਓ ਜਾਰੀ ਕਰਕੇ ਇਲ਼ਜ਼ਾਮ ਲਗਾਇਆ ਕਿ ਦਿੱਲੀ ਦੇ ਸਕੂਲਾਂ ਵਿਚ ਵੀ ਕ੍ਰਾਂਤੀ ਨਹੀਂ ਆਈ। ਭਾਜਪਾ ਵੱਲੋਂ ਵੀਡੀਓ ਜਾਰੀ ਕਰ ਕੇ ਸਕੂਲਾਂ ਦੀ ਹਕੀਕਤ ਦਿਖਾਉਣ ਦਾ ਦਾਅਵਾ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement