
1000 NCC ਕੈਡਿਟਾਂ ਨੇ ਪ੍ਰਧਾਨ ਮੰਤਰੀ ਨੂੰ ਦਿੱਤਾ ਗਾਰਡ ਆਫ਼ ਆਨਰ
1953 ਤੋਂ ਹਰ ਸਾਲ ਗਣਤੰਤਰ ਦਿਵਸ ਤੋਂ ਬਾਅਦ ਕਰਵਾਈ ਜਾਂਦੀ ਹੈ ਇਹ ਰੈਲੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਕਰਿਅਪਾ ਮੈਦਾਨ ਵਿੱਚ ਚੱਲ ਰਹੀ ਐਨਸੀਸੀ ਰੈਲੀ ਵਿਚ ਸ਼ਿਰਕਤ ਕੀਤੀ ਜਿੱਥੇ ਐਨਸੀਸੀ ਕੈਡਿਟਾਂ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ। ਇਸ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖਰੇ ਰੂਪ ਵਿਚ ਨਜ਼ਰ ਆਏ, ਉਨ੍ਹਾਂ ਦੇ ਸਿਰ 'ਤੇ ਸਜੀ ਦਸਤਾਰ ਖਿੱਚ ਦਾ ਕੇਂਦਰ ਬਣੀ।
PM Modi
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀ ਐਨਸੀਸੀ ਦੇ ਕੈਡਿਟ ਰਹਿ ਚੁੱਕੇ ਹਨ। ਸ਼ੁੱਕਰਵਾਰ ਯਾਨੀ ਅੱਜ ਹੋਈ ਇਸ ਰੈਲੀ ਦੌਰਾਨ ਉਨ੍ਹਾਂ ਨੇ1000 ਐਨਸੀਸੀ ਕੈਡਿਟਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਰੈਲੀ ਵਿੱਚ ਸਰਵੋਤਮ ਕੈਡਿਟ ਮੈਡਲ ਦਿੱਤੇ ਜਾਣਗੇ। ਦੱਸ ਦੇਈਏ ਕਿ 1953 ਤੋਂ ਹਰ ਸਾਲ ਹੋਣ ਵਾਲੀ ਇਹ ਰੈਲੀ ਗਣਤੰਤਰ ਦਿਵਸ ਤੋਂ ਬਾਅਦ ਕਰਵਾਈ ਜਾਂਦੀ ਹੈ।