
ਨੌਜਵਾਨ ਧੀ ਦੇ ਦਿਹਾਂਤ ਨਾਲ ਸੋਗ ’ਚ ਡੁੱਬੇ ਪਰਿਵਾਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਉਸ ਦੀਆਂ ਅੱਖਾਂ ਦਾਨ ਕੀਤੀਆਂ ਹਨ
ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ’ਚ ਠੰਡ ਦਰਮਿਆਨ 16 ਸਾਲਾ ਇਕ ਵਿਦਿਆਰਥਣ ਦੀ ਉਸ ਦੇ ਸਕੂਲ ’ਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਨੌਜਵਾਨ ਧੀ ਦੇ ਦਿਹਾਂਤ ਨਾਲ ਸੋਗ ’ਚ ਡੁੱਬੇ ਪ੍ਰਵਾਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਉਸ ਦੀਆਂ ਅੱਖਾਂ ਦਾਨ ਕੀਤੀਆਂ ਹਨ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਸਥਾਨਕ ਵਾਸੀ ਰਾਘਵੇਂਦਰ ਤ੍ਰਿਪਾਠੀ ਨੇ ਦਸਿਆ ਕਿ ਉਨ੍ਹਾਂ ਦੀ ਭਾਣਜੀ ਵਰਿੰਦਾ ਤ੍ਰਿਪਾਠੀ (16) ਊਸ਼ਾ ਨਗਰ ਖੇਤਰ ’ਚ ਸਥਿਤ ਛਤਰਪਤੀ ਸ਼ਿਵਾਜੀ ਸਕੂਲ ’ਚ 25 ਜਨਵਰੀ ਨੂੰ ਤੁਰਦੇ-ਤੁਰਦੇ ਅਚਾਨਕ ਡਿੱਗ ਗਈ। ਉਨ੍ਹਾਂ ਦਸਿਆ,‘‘ਸਕੂਲ ’ਚ ਉਸ ਨੂੰ ਹੋਸ਼ ’ਚ ਲਿਆਉਣ ਲਈ ਉਸ ਦੇ ਚਿਹਰੇ ’ਤੇ ਪਾਣੀ ਛਿੜਕਿਆ ਗਿਆ ਪਰ ਉਸ ਦੇ ਬੇਹੋਸ਼ ਬਣੇ ਰਹਿਣ ’ਤੇ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਅਨੁਸਾਰ, ਹਸਪਤਾਲ ਲਿਆਏ ਜਾਣ ਤੋਂ ਪਹਿਲਾਂ ਹੀ ਉਸ ਦੇ ਸਾਹ ਰੁਕ ਚੁਕੇ ਸਨ।’’
ਇਹ ਖ਼ਬਰ ਵੀ ਪੜ੍ਹੋ- ਕੰਵਰਦੀਪ ਕੌਰ ਬਣ ਸਕਦੀ ਹੈ ਚੰਡੀਗੜ੍ਹ ਦੀ ਦੂਜੀ ਮਹਿਲਾ SSP !
ਤ੍ਰਿਪਾਠੀ ਨੇ ਦਸਿਆ ਕਿ ਹਸਪਤਾਲ ’ਚ ਹਾਲਾਂਕਿ ਡਾਕਟਰਾਂ ਨੇ ਸੀਪੀਆਰ ਅਤੇ ਹੋਰ ਉਪਾਅ ਕੀਤੇ ਪਰ ਵਰਿੰਦਾ ਹੋਸ਼ ’ਚ ਨਹੀਂ ਆ ਸਕੀ ਅਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।