ਰਾਜਸਥਾਨ: ਕੇਂਦਰੀ ਯੂਨੀਵਰਸਿਟੀ ਦੇ ਗਰਲਜ਼ ਹੋਸਟਲ 'ਚ ਵਿਦਿਆਰਥਣ ਨੇ ਲਿਆ ਫਾਹਾ

By : GAGANDEEP

Published : Jan 28, 2023, 3:42 pm IST
Updated : Jan 28, 2023, 4:05 pm IST
SHARE ARTICLE
photo
photo

ਅਕਤੂਬਰ 'ਚ ਲਿਆ ਸੀ ਦਾਖਲਾ

 

ਅਜਮੇਰ: ਸੈਂਟਰਲ ਯੂਨੀਵਰਸਿਟੀ 'ਚ ਪੜ੍ਹਦੀ 17 ਸਾਲਾ ਵਿਦਿਆਰਥਣ ਨੇ ਹੋਸਟਲ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਨੇ ਇੱਕ ਮਹੀਨਾ ਪਹਿਲਾਂ 1 ਜਨਵਰੀ ਨੂੰ ਹੋਸਟਲ ਵਿੱਚ ਦਾਖ਼ਲਾ ਲਿਆ ਸੀ। 15 ਜਨਵਰੀ ਨੂੰ ਉਹ ਹੋਸਟਲ 'ਚ ਰਹਿਣ ਲਈ ਆਈ ਸੀ। ਇਹ ਘਟਨਾ ਅਜਮੇਰ ਦੇ ਕਿਸ਼ਨਗੜ੍ਹ 'ਚ ਸ਼ੁੱਕਰਵਾਰ ਰਾਤ 8 ਵਜੇ ਵਾਪਰੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਣਜਾਣਪੁਣੇ ਵਿੱਚ ਅਜਿਹਾ ਕਦਮ ਚੁੱਕਿਆ ਗਿਆ ਹੋਵੇਗਾ।

ਪੜ੍ਹੋ ਪੂਰੀ ਖਬਰ: ਬਠਿੰਡਾ ਕੇਂਦਰੀ ਜੇਲ੍ਹ 'ਚ ਆਪਸ 'ਚ ਭਿੜੇ ਕੈਦੀ, 14 ਖਿਲਾਫ ਮਾਮਲਾ ਦਰਜ  

ਟੋਂਕ ਦੇ ਲਾਂਬਾ ਹਰੀਸਿੰਘ ਦੀ ਰਹਿਣ ਵਾਲੀ ਸੋਨਾਲੀ ਨੇ ਅਕਤੂਬਰ ਵਿੱਚ ਬੀਐਸਸੀ ਮਾਈਕਰੋਬਾਇਓਲੋਜੀ ਵਿੱਚ ਦਾਖ਼ਲਾ ਲਿਆ ਸੀ। ਉਹ ਗਰਲਜ਼ ਹੋਸਟਲ ਦੇ ਬਲਾਕ 4 ਵਿੱਚ ਰਹਿਣ ਲਈ ਆਈ ਸੀ। ਸ਼ੁੱਕਰਵਾਰ ਸ਼ਾਮ ਨੂੰ ਹੋਸਟਲ 'ਚ ਰਹਿਣ ਵਾਲੀਆਂ ਵਿਦਿਆਰਥਣਾਂ ਖਾਣਾ ਖਾਣ ਲਈ ਬਾਹਰ ਗਈਆਂ ਸਨ। ਇਸ ਦੌਰਾਨ ਸੋਨਾਲੀ ਨੇ ਖੁਦ ਨੂੰ ਕਮਰੇ 'ਚ ਬੰਦ ਕਰ ਲਿਆ।

ਪੜ੍ਹੋ ਪੂਰੀ ਖਬਰ: ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ 'ਚ ਭਾਰੀ ਮੀਂਹ ਕਾਰਨ 2 ਲੋਕਾਂ ਦੀ ਹੋਈ ਮੌਤ 

ਜਦੋਂ ਵਿਦਿਆਰਥਣਾਂ ਰਾਤ 9 ਵਜੇ ਹੋਸਟਲ ਦੇ ਕਮਰੇ ਦੇ ਬਾਹਰ ਪਹੁੰਚੀਆਂ ਤਾਂ ਉਨ੍ਹਾਂ ਨੇ ਦਰਵਾਜ਼ਾ ਬੰਦ ਦੇਖਿਆ। ਵਿਦਿਆਰਥਣਾਂ ਨੇ ਦਰਵਾਜ਼ੇ ਦੀ ਘੰਟੀ ਵਜਾ ਕੇ ਸੋਨਾਲੀ ਨੂੰ ਬੁਲਾਇਆ, ਪਰ ਜਦੋਂ ਕੋਈ ਆਵਾਜ਼ ਨਹੀਂ ਆਈ ਤਾਂ ਸ਼ੱਕ ਹੋਇਆ। ਇਸ 'ਤੇ ਸਾਥੀ ਵਿਦਿਆਰਥੀਆਂ ਨੇ ਨੇੜੇ ਦੇ ਕਮਰੇ ਦੀ ਬਾਲਕੋਨੀ ਰਾਹੀਂ ਸੋਨਾਲੀ ਦੇ ਕਮਰੇ ਦੀ ਖਿੜਕੀ ਰਾਹੀਂ ਦੇਖਿਆ ਤਾਂ ਉਸ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਇਹ ਦੇਖ ਕੇ ਵਿਦਿਆਰਥਣਾਂ ਮੌਕੇ 'ਤੇ ਹੀ ਘਬਰਾ ਗਈਆਂ ਅਤੇ ਹੋਸਟਲ ਦੇ ਵਾਰਡਨ, ਸੁਰੱਖਿਆ ਗਾਰਡ ਨੂੰ ਘਟਨਾ ਦੀ ਸੂਚਨਾ ਦਿੱਤੀ।

ਕਿਸੇ ਤਰ੍ਹਾਂ ਸੁਰੱਖਿਆ ਗਾਰਡ ਅਤੇ ਵਾਰਡਨ ਖਿੜਕੀ ਤੋੜ ਕੇ ਅੰਦਰ ਪਹੁੰਚ ਗਏ। ਵਿਦਿਆਰਥੀਆਂ ਨੇ ਦੱਸਿਆ ਕਿ ਸੋਨਾਲੀ  ਪੱਖੇ ਨਾਲ ਚੁੰਨੀ ਬੰਨ ਕੇ ਫਾਹਾ ਲਗਾਇਆ ਸੀ। ਫਿਲਹਾਲ  ਖੁਦਕੁਸ਼ੀ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ। 

Location: India, Rajasthan, Ajmer

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement