BJP got record: ਭਾਜਪਾ ਨੂੰ ਵਿੱਤੀ ਸਾਲ 2024 ’ਚ ਚੋਣ ਬਾਂਡਾਂ ਤੋਂ ਰਿਕਾਰਡ 1.7 ਹਜ਼ਾਰ ਕਰੋੜ ਰੁਪਏ ਮਿਲੇ 

By : PARKASH

Published : Jan 28, 2025, 11:20 am IST
Updated : Jan 28, 2025, 11:20 am IST
SHARE ARTICLE
BJP gets record Rs 1.7 thousand crore from electoral bonds in financial year 2024
BJP gets record Rs 1.7 thousand crore from electoral bonds in financial year 2024

BJP got record: ਕਾਂਗਰਸ ਨੇ ਵੀ ਚੋਣ ਬਾਂਡਾਂ ਰਾਹੀਂ ਅਪਣੀਆਂ ਪ੍ਰਾਪਤੀਆ ਵਿਚ 384 ਫ਼ੀ ਸਦੀ ਦਾ ਵਾਧਾ ਦਰਜ ਕੀਤਾ 

 

BJP got record: ਨਵੀਂ ਦਿੱਲੀ: ਚੋਣ ਕਮਿਸ਼ਨ ਕੋਲ ਦਾਖ਼ਲ ਕੀਤੀ ਗਈ ਨਵੀਨਤਮ ਸਾਲਾਨਾ ਆਡਿਟ ਰਿਪੋਰਟ ਮੁਤਾਬਕ ਭਾਜਪਾ ਦੀ ਸਾਲਾਨਾ ਆਮਦਨ 2022-23 ਵਿਚ 2,360.8 ਕਰੋੜ ਰੁਪਏ ਤੋਂ 83% ਵਧ ਕੇ 2023-24 ਵਿਚ 4,340.5 ਕਰੋੜ ਰੁਪਏ ਹੋ ਗਈ, ਜਿਸ ਵਿਚੋਂ 1,685.6 ਕਰੋੜ ਰੁਪਏ ਚੋਣ ਬਾਂਡ ਰਾਹੀਂ ਆਏ। ਇਹ ਕਿਸੇ ਵੀ ਪਾਰਟੀ ਵਲੋਂ ਐਲਾਨੀ ਬਾਂਡਾਂ ਤੋਂ ਹੁਣ ਤਕ ਦੀ ਸਭ ਤੋਂ ਵੱਧ ਸਾਲਾਨਾ ਆਮਦਨ ਜਾਂ ਪ੍ਰਾਪਤੀਆਂ ਹਨ।

ਇਸੇ ਮਿਆਦ ਦੌਰਾਨ ਕਾਂਗਰਸ ਦੀ ਆਮਦਨ 452.4 ਕਰੋੜ ਰੁਪਏ ਤੋਂ 170% ਵਧ ਕੇ 1,225 ਕਰੋੜ ਰੁਪਏ ਹੋ ਗਈ। ਮੁੱਖ ਵਿਰੋਧੀ ਪਾਰਟੀ ਨੇ ਬਾਂਡਾਂ ਰਾਹੀਂ ਅਪਣੀਆਂ ਪ੍ਰਾਪਤੀਆਂ ਵਿਚ 384% ਦਾ ਭਾਰੀ ਵਾਧਾ ਦਰਜ ਕੀਤਾ, ਜੋ ਕਿ ਵਿੱਤੀ ਸਾਲ 2023 ’ਚ 171 ਕਰੋੜ ਰੁਪਏ ਤੋਂ ਵੱਧ ਕੇ ਵਿੱਤੀ  ਸਾਲ 2024 ’ਚ 828.4 ਕਰੋੜ ਰੁਪਏ ਹੋ ਗਈ। ਬਾਂਡ ਤੋਂ ਪਾ੍ਰਪਤੀਆਂ ਦੇ ਨਾਲ-ਨਾਲ ਕਾਂਗਰਸ ਵੀ ਆਮਦਨ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਹੈ। 

ਵਿੱਤੀ ਸਾਲ 2024 ’ਚ ਭਾਜਪਾ ਦਾ ਖ਼ਰਚਾ 62% ਵਧਿਆ ਅਤੇ ਕਾਂਗਰਸ ਦਾ ਖ਼ਰਚਾ 120% ਵਧਿਆ। ਦੋਵਾਂ ਮਾਮਲਿਆਂ ਵਿਚ, ਕਾਂਗਰਸ ਨੇ ਬੀਆਰਐਸ ਨੂੰ ਪਛਾੜ ਦਿਤਾ, ਜਿਸਨੇ ਜਿਸ ਨੇ 2023-24 ਵਿਚ 685.5 ਕਰੋੜ ਰੁਪਏ ਦੀ ਕੁੱਲ ਆਮਦਨ ਘੋਸ਼ਿਤ ਕੀਤੀ ਅਤੇ ਟੀਐਮਸੀ ਨੇ ਬਾਂਡਾਂ ਤੋਂ 612.4 ਕਰੋੜ ਰੁਪਏ ਪ੍ਰਾਪਤ ਕੀਤੇ। ਖ਼ਰਚਿਆਂ ਦੇ ਲਿਹਾਜ਼ ਨਾਲ, ਪਿਛਲੇ ਵਿੱਤੀ ਸਾਲ ਵਿਚ ਭਾਜਪਾ ਦਾ ਕੁੱਲ ਖ਼ਰਚਾ 2,211.7 ਕਰੋੜ ਰੁਪਏ ਰਿਹਾ, ਜੋ ਕਿ 2022-23 ਲਈ ਘੋਸ਼ਿਤ ਕੀਤੇ ਗਏ 1,361.7 ਕਰੋੜ ਰੁਪਏ ਤੋਂ 62% ਵੱਧ ਹੈ। ਇਸ ’ਚੋਂ 1,754 ਕਰੋੜ ਰੁਪਏ ਚੋਣਾਂ ਅਤੇ ਆਮ ਪ੍ਰਚਾਰ ’ਤੇ ਖ਼ਰਚ ਕੀਤੇ ਗਏ। ਕਾਂਗਰਸ ਨੇ 2023-24 ਵਿਚ 1,025.2 ਕਰੋੜ ਰੁਪਏ ਦੇ ਸਾਲਾਨਾ ਖ਼ਰਚ ਕੀਤੇ, ਜੋ 2022-23 ਵਿਚ 467.1 ਕਰੋੜ ਰੁਪਏ ਤੋਂ 120% ਵੱਧ ਹੈ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement