
ਚੋਣ ਮੈਦਾਨ ਵਿਚ 26 ਉਮੀਦਵਾਰ
ਨਵੀਂ ਦਿੱਲੀ: ਦਿੱਲੀ ਵਿਚ ਨਗਰ ਨਿਗਮ ਦੇ ਪੰਜ ਵਾਰਡਾਂ ਦੀਆਂ ਉਪ ਚੋਣਾਂ ਲਈ ਅੱਜ ਸਵੇਰ ਤੋਂ ਵੋਟਿੰਗ ਜਾਰੀ ਹੈ। ਸਖ਼ਤ ਸੁਰੱਖਿਆ ਵਿਵਸਥਾ ਵਿਚਕਾਰ ਸਵੇਰੇ ਸਾਢੇ ਸੱਤ ਵਜੇ ਤੋਂ ਵੋਟਿੰਗ ਸ਼ੁਰੂ ਹੋਈ। ਇਹਨਾਂ ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਕਾਰ ਹੈ।
Elections
ਦਿੱਲੀ ਦੇ ਰਾਜ ਚੋਣ ਕਮਿਸ਼ਨ ਅਨੁਸਾਰ ਉੱਤਰੀ ਦਿੱਲੀ ਨਗਰ ਨਿਗਮ ਦੇ ਤਹਿਤ ਦੋ ਵਾਰਡ ਅਤੇ ਪੂਰਬੀ ਦਿੱਲੀ ਨਗਰ ਨਿਗਮ ਦੇ ਤਿੰਨ ਵਾਰਡ ਦੀਆਂ ਉਪ ਚੋਣਾਂ ਅੱਜ ਕਰੀਬ 2.42 ਲੱਖ ਲੋਕ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਦਿੱਲੀ ਦੇ ਸ਼ਾਲੀਮਾਰ ਬਾਗ (ਉੱਤਰ), ਰੋਹਿਣੀ-ਸੀ, ਤ੍ਰਿਲੋਕਪੁਰੀ, ਕਲਿਆਣਪੁਰੀ ਅਤੇ ਚੌਹਾਨ ਬਾਂਗਰ ਵਾਰਡ ਵਿਚ ਉਪ ਚੋਣਾਂ ਹੋ ਰਹੀਆਂ ਹਨ।
Delhi municipal by-polls
ਦੱਸਿਆ ਜਾ ਰਿਹਾ ਹੈ ਕਿ ਸ਼ਾਲੀਮਾਰ ਬਾਗ (ਉੱਤਰ) ਔਰਤਾਂ ਲਈ ਰਾਖਵਾਂ ਹੈ ਜਦਕਿ ਤ੍ਰਿਲੋਕਪੁਰੀ ਅਤੇ ਕਲਿਆਣਪੁਰੀ ਐਸਸੀ ਸ਼੍ਰੇਣੀ ਲਈ ਰਾਖਵਾਂ ਹੈ। ਇਹਨਾਂ ਉਪ ਚੋਣਾਂ ਨੂੰ 2022 ਦੀ ਸ਼ੁਰੂਆਤ ਵਿਚ ਸਾਰੇ 272 ਐਮਸੀਡੀ ਵਾਰਡਾਂ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।ਅਧਿਕਾਰੀਆਂ ਨੇ ਦੱਸਿਆ ਕਿ ਉਪ ਚੋਣਾਂ ਦੇ ਨਤੀਜੇ 3 ਮਾਰਚ ਨੂੰ ਐਲਾਨੇ ਜਾਣਗੇ। ਵੋਟਿੰਗ ਲਈ 327 ਕੇਂਦਰ ਬਣਾਏ ਗਏ ਹਨ ਅਤੇ ਇਸ ਦੇ ਲਈ 26 ਉਮੀਦਵਾਰ ਮੈਦਾਨ ਵਿਚ ਹਨ।