ਰਾਮ ਮੰਦਰ ਦਾਨ ਅਭਿਆਨ ਹੋਇਆ ਖਤਮ, ਦਾਨ ਰਾਸ਼ੀ 2100 ਕਰੋੜ ਰੁਪਏ ਹੋਏ ਇਕੱਠੇ
Published : Feb 28, 2021, 3:05 pm IST
Updated : Feb 28, 2021, 3:05 pm IST
SHARE ARTICLE
Ram Mandir
Ram Mandir

ਅਯੋਧਿਆ ‘ਚ ਰਾਮ ਮੰਦਰ ਨਿਰਮਾਣ ਦੇ ਲਈ ਰਾਮ ਭਗਤਾਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ ਹੈ...

ਅਯੋਧਿਆ: ਅਯੋਧਿਆ ‘ਚ ਰਾਮ ਮੰਦਰ ਨਿਰਮਾਣ ਦੇ ਲਈ ਰਾਮ ਭਗਤਾਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ ਹੈ। ਪੂਰੇ ਦੇਸ਼ ਵਿਚ 44 ਦਿਨ ਤੱਕ ਚੱਲੇ ਦਾਨ ਅਭਿਆਨ ਵਿਚ ਹੁਣ ਤੱਕ ਦੀ ਗਿਣਤੀ ਅਨੁਸਾਰ 2100 ਕਰੋੜ ਰੁਪਏ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਖਾਤੇ ਵਿਚ ਆ ਚੁੱਕੇ ਹਨ। 15 ਜਨਵਰੀ ਮਕਰ ਸੰਕਰਾਂਤੀ ਦੇ ਦਿਨ ਸ਼ੁਰੂ ਹੋਇਆ ਇਹ ਅਭਿਆਨ ਸ਼ਨੀਵਾਰ ਨੂੰ ਗੁਰੂ ਰਵਿਦਾਸ ਜਯੰਤੀ ਮੌਕੇ ਬੰਦ ਹੋ ਗਿਆ ਹੈ।

ram mandirram mandir

ਸ਼ਨੀਵਾਰ ਨੂੰ ਲਖਨਊ ਪਹੁੰਚੇ ਟਰੱਸਟ ਦੇ ਮੁੱਖ ਸੈਕਟਰੀ ਚੰਪਤ ਰਾਏ ਨੇ ਕਿਹਾ ਕਿ ਦਾਤਾ ਸ਼੍ਰੀਰਾਮ ਨੂੰ ਦੇਣਾ ਠੀਕ ਨਹੀਂ, ਇਹ ਦਾਨ ਦੀ ਭਾਵਨਾ ਹੈ। ਅਮੀਨਾਬਾਦ ਵਿਚ ਦਵਾਈ ਵਿਚ  ਦਵਾਈ ਵਿਵਸਥਾਈਆਂ ਨੇ ਵੀ ਉਨ੍ਹਾਂ ਰਾਮ ਮੰਦਰ ਦੇ ਲਈ 19,56,106 ਰੁਪਏ ਦੀ ਰਾਸ਼ੀ ਭੇਟੀ ਕੀਤੀ ਹੈ। ਚੰਪਤ ਰਾਏ ਨੇ ਕਿਹਾ ਕਿ ਇਹ ਮੰਦਰ ਕਿਸੇ ਇਕ ਵਿਅਕਤੀ ਦਾ ਨਹੀਂ, ਇਹ ਰਾਸ਼ਟਰ ਦਾ ਮੰਦਰ ਹੈ, ਜੋ ਸਭਦੀ ਦਾਨ ਰਾਸ਼ੀ ਨਾਲ ਮਿਲਕੇ ਤਿਆਰ ਕੀਤਾ ਜਾ ਰਿਹਾ ਹੈ।

Ram MandirRam Mandir

ਇਸ ਮੌਕੇ ‘ਤੇ ਨਿਆ ਮੰਤਰੀ ਬ੍ਰਜੇਸ਼ ਪਾਠਕ ਵੀ ਮੌਜੂਦ ਰਹੇ। ਚੰਪਤ ਰਾਏ ਨੇ ਕਿਹਾ ਕਿ ਸਵਤੰਤਰ ਭਾਰਤ ਦੀ ਕਾਨੂੰਨੀ ਲੜਾਈ ਤੋਂ ਬਾਅਦ ਅੱਜ ਦੇਸ਼ ਵਾਸੀਆਂ ਦੇ ਕੋਲ ਇਹ ਮੌਕਾ ਹੈ ਕਿ ਭਗਵਾਨ ਸ਼੍ਰੀ ਰਾਮ ਦਾ ਇਹ ਰਾਸ਼ਟਰ ਮੰਦਰ ਤਿਆਰ ਹੋ ਰਿਹਾ ਹੈ। ਵੱਡੀ ਆਸਾਨੀ ਨਾਲ ਲੋਕ ਇਸਨੂੰ ਆਸਥਾ ਦੀ ਜਿੱਤ ਕਹਿ ਦਿੰਦੇ ਹਨ, ਲੰਮੀ ਲੜਾਈ ਤੋਂ ਬਾਅਦ ਤਕਨੀਕੀ ਸਾਸ਼ਕਾਂ ਦੇ ਨਾਲ ਜਿੱਤ ਹਾਸਲ ਹੋਏ ਹਨ। ਸਵਤੰਤਰ ਭਾਰਤ ਵਿਚ 70 ਸਾਲ ਦੀ ਨਿਆਇਕ ਲੜਾਈ ਤੋਂ ਬਾਅਦ ਇਹ ਮੌਕਾ ਆਇਆ ਹੈ।

Ram Mandir Ram Mandir

ਹਾਲੇ ਹੋਰ ਵੀ ਰਾਸ਼ੀ ਆਉਣੀ ਬਾਕੀ

ਰਾਮ ਜਨਮ ਭੂਮੀ ਤੀਰਥ ਦੇ ਮੁਖੀ ਗੋਵਿੰਦ ਦੇਵ ਗਿਰੀ ਨੇ ਦੱਸਿਆ ਕਿ ਹੁਣ ਤੱਕ 2100 ਕਰੋੜ ਰੁਪਏ ਰਾਸ਼ੀ ਟਰੱਸਟ ਦੇ ਖਾਤੇ ਵਿਚ ਪਹੁੰਚ ਗਈ ਹੈ। ਅਤੇ ਹੁਣ ਵਿਦੇਸ਼ਾਂ ਵਿਚ ਰਹਿਣ ਵਾਲੇ ਰਾਮ ਭਗਤ ਵੀ ਇਸ ਅਭਿਆਨ ਵਿਚ ਸ਼ਾਮਲ ਹੋ ਸਕਣ ਇਸਦੇ ਲਈ ਜਲਦ ਟਰੱਸਟ ਦੀ ਅਗਲੀ ਬੈਠਕ ਵਿਚ ਫ਼ੈਸਲਾ ਲਿਆ ਜਾਵੇਗਾ।

RupeesRupees

ਟਰੱਸਟ ਮੁਖੀ ਨੇ ਦੱਸਿਆ ਕਿ ਹਾਲੇ ਵੀ ਵੱਡੀ ਗਿਣਤੀ ਵਿਚ ਚੈਕ ਅਤੇ ਕੈਸ਼ ਜਮਾ ਹੋਣੇ ਹਨ ਕਿਉਂਕਿ ਅੱਜ ਦਾਨ ਅਭਿਆਨ ਦਾ ਆਖਰੀ ਦਿਨ ਹੈ। ਅਤੇ 2 ਦਿਨ ਬੈਂਕ ਬੰਦ ਹਨ। ਅਜਿਹੇ ‘ਚ ਹਾਲੇ ਹੋਰ ਵੀ ਰਾਸ਼ੀ ਰਾਮਲਲਾ ਦੇ ਖਾਤੇ ਵਿਚ ਆਉਣੀ ਬਾਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement