ਬੋਲਣ, ਸੁਣਨ ਤੇ ਵੇਖਣ ਤੋਂ ਅਸਮਰਥ 32 ਸਾਲਾ ਗੁਰਦੀਪ ਕੌਰ 10ਵੀਂ ਦੀ ਪ੍ਰੀਖਿਆ ’ਚ ਬੈਠ ਕੇ ਰਚੇਗੀ ਇਤਿਹਾਸ 
Published : Feb 28, 2023, 9:33 am IST
Updated : Feb 28, 2023, 9:33 am IST
SHARE ARTICLE
Gurdeep Kaur
Gurdeep Kaur

ਡਾਕਟਰਾਂ ਦੀ ਲਾਪਰਵਾਈ ਕਾਰਨ ਪੈਦਾ ਹੁੰਦੇ ਹੀ ਹੋ ਗਈ ਸੀ ਤਿੰਨ ਤਰ੍ਹਾਂ ਦੀ ਅਪਾਹਜਤਾ ਦੀ ਸ਼ਿਕਾਰ

ਇੰਦੌਰ : ਮੱਧ ਪ੍ਰਦੇਸ਼ ’ਚ ਇਕ ਮਾਰਚ ਤੋਂ ਸ਼ੁਰੂ ਹੋਣ ਵਾਲੀ 10ਵੀਂ ਦੀ ਬੋਰਡ ਪ੍ਰੀਖਿਆ ’ਚ ਬੈਠਣ ਜਾ ਰਹੇ ਹਜ਼ਾਰਾਂ ਉਮੀਦਵਾਰਾਂ ’ਚ ਸ਼ਾਮਲ ਗੁਰਦੀਪ ਕੌਰ ਵਾਸੂ ਸਭ ਤੋਂ ਖ਼ਾਸ ਹੈ। ਪੜ੍ਹਾਈ ਨੂੰ ਲੈਕੇ ਗਜਬ ਦੀ ਇੱਛਾ ਰੱਖਣ ਵਾਲੀ 32 ਸਾਲਾ ਇਹ ਔਰਤ ਹਾਲਾਂਕਿ ਬੋਲ, ਸੁਣ ਅਤੇ ਦੇਖ ਨਹੀਂ ਸਕਦੀ ਪਰ ਉਸ ਦੀਆਂ ਅੱਖਾਂ ’ਚ ਇਕ ਆਮ ਵਿਦਿਆਰਥੀ ਦੀ ਤਰ੍ਹਾਂ ਪੜ੍ਹ-ਲਿਖ ਕੇ ਚੰਗਾ ਰੁਜ਼ਗਾਰ ਹਾਸਲ ਕਰਨ ਦਾ ਸੁਫਨਾ ਹੈ।

ਜ਼ਿਲ੍ਹਾ ਸਿਖਿਆ ਅਧਿਕਾਰੀ (ਡੀ.ਈ.ਓ.) ਮੰਗਲੇਸ਼ ਕੁਮਾਰ ਵਿਆਸ ਨੇ ਸੋਮਵਾਰ ਨੂੰ ਦਸਿਆ ਕਿ ਗੁਰਦੀਪ ਕੌਰ ਵਾਸੂ (32) ਨੇ 10ਵੀਂ ਦੀ ਬੋਰਡ ਪ੍ਰੀਖਿਆ ਦੇਣ ਲਈ ਉਮੀਦਵਾਰ ਵਜੋਂ ਅਪਲਾਈ ਕੀਤਾ ਹੈ। ਉਨ੍ਹਾਂ ਦਸਿਆ,‘‘ਮੇਰੀ ਜਾਣਕਾਰੀ ਅਨੁਸਾਰ, ਇਹ ਸੂਬੇ ਦੇ ਸੈਕੰਡਰੀ ਸਿਖਿਆ ਮੰਡਲ ਦੇ ਇਤਿਹਾਸ ਦਾ ਪਹਿਲਾ ਮਾਮਲਾ ਹੈ, ਜਦੋਂ ਬੋਲ, ਸੁਣ ਅਤੇ ਦੇਖ ਨਹੀਂ ਪਾਉਣ ਵਾਲਾ ਕੋਈ ਉਮੀਦਵਾਰ ਹਾਈ ਸਕੂਲ ਸਰਟੀਫ਼ੀਕੇਟ ਪ੍ਰੀਖਿਆ ’ਚ ਬੈਠੇਗਾ।’’

ਡੀ.ਈ.ਓ. ਨੇ ਦਸਿਆ,‘‘ਗੁਰਦੀਪ ਇਕ ਹੋਣਹਾਰ ਵਿਦਿਆਰਥਣ ਹੈ ਅਤੇ ਉਸ ਨੇ 10ਵੀਂ ਦੀ ਪ੍ਰੀਖਿਆ ਲਈ ਬਹੁਤ ਤਿਆਰੀ ਕੀਤੀ ਹੈ। ਅਜਿਹੇ ’ਚ ਅਸੀਂ ਚਾਹਾਂਗੇ ਕਿ ਉਸ ਨੇ ਪੜ੍ਹਾਈ ਦੇ ਸਮੇਂ ਜੋ ਕੁੱਝ ਵੀ ਸਿਖਿਆ ਹੈ, ਉਹ ਪ੍ਰੀਖਿਆ ਦੌਰਾਨ ਉਸ ਦੀ ਉੱਤਰ ਪੁਸਤਕ ਵਿਚ ਦਰਜ ਹੋ ਸਕੇ।’’ ਉਨ੍ਹਾਂ ਦਸਿਆ ਕਿ ਗੁਰਦੀਪ ਦੀ ਵਿਸ਼ੇਸ਼ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਸੈਕੰਡਰੀ ਸਿਖਿਆ ਮੰਡਲ ਦੇ ਨਿਯਮਾਂ ਅਨੁਸਾਰ ਪ੍ਰੀਖਿਆ ਦੌਰਾਨ ਸਹਾਇਕ ਲੇਖਕ ਮੁਹਈਆ ਕਰਵਾਇਆ ਜਾਵੇਗਾ ਜੋ ਸੰਕੇਤਿਕ ਭਾਸ਼ਾ ਦਾ ਜਾਣਕਾਰ ਹੋਵੇਗਾ। ਸ਼ਹਿਰ ’ਚ ਦਿਵਿਆਗਾਂ ਲਈ ਕੰਮ ਕਰਨ ਵਾਲੀ ਗ਼ੈਰ-ਸਰਕਾਰੀ ਸੰਸਥਾ ‘ਆਨੰਦ ਸਰਵਿਸ ਸੋਸਾਇਟੀ’ ਨੇ ਵਿਸ਼ੇਸ਼ ਜਮਾਤਾਂ ਲੈ ਕੇ ਗੁਰਦੀਪ ਨੂੰ 10ਵੀਂ ਦੀ ਪ੍ਰੀਖਿਆ ਲਈ ਤਿਆਰ ਕੀਤਾ ਹੈ।

ਸੰਸਥਾ ਦੀ ਡਾਇਰੈਕਟਰ ਅਤੇ ਸਾਂਕੇਤਿਕ ਭਾਸ਼ਾ ਦੀ ਜਾਣਕਾਰ ਮੋਨਿਕਾ ਪੁਰੋਹਿਤ ਨੇ ਦਸਿਆ,‘‘ਗੁਰਦੀਪ ਕਿਸੇ ਵਿਅਕਤੀ ਦੇ ਹੱਥਾਂ ਅਤੇ ਉਂਗਲੀਆਂ ਨੂੰ ਦਬਾ ਕੇ ਉਸ ਨਾਲ ਸੰਕੇਤਾਂ ਦੀ ਭਾਸ਼ਾ ’ਚ ਗੱਲਬਾਤ ਕਰਦੀ ਹੈ। ਸਾਨੂੰ ਵੀ ਗੁਰਦੀਪ ਤਕ ਅਪਣੀ ਗੱਲ ਪਹੁੰਚਾਉਣ ਲਈ ਇਸੇ ਭਾਸ਼ਾ ਅਨੁਸਾਰ ਉਸ ਦੇ ਹੱਥਾਂ ਅਤੇ ਉਂਗਲੀਆਂ ਨੂੰ ਦਬਾਉਂਣਾ ਹੁੰਦਾ ਹੈ।’’

ਪੁਰੋਹਿਤ ਨੇ ਸਵਾਲ ਕੀਤਾ ਕਿ ਉਹ ਪੜ੍ਹ-ਲਿਖ ਕੇ ਕੀ ਬਣਨਾ ਚਾਹੁੰਦੀ ਹੈ ਤਾਂ ਉਸ ਨੇ ਅਪਣੀ ਖਾਸ ਜੁਬਾਨ ’ਚ ਜਵਾਬ ਦਿਤਾ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਕਿਸੇ ਦਫ਼ਤਰ ’ਚ ਕੰਪਿਊਟਰ ’ਤੇ ਕੰਮ ਨਾਲ ਜੁੜਿਆ ਰੁਜ਼ਗਾਰ ਹਾਸਲ ਕਰਨਾ ਚਾਹੁੰਦੀ ਹੈ। ਪੁਰੋਹਿਤ ਨੇ ਦਸਿਆ ਕਿ ਗੁਰਦੀਪ ਨੇ 10ਵੀਂ ਦੀ ਪ੍ਰੀਖਿਆ ਲਈ ਸਮਾਜਕ ਵਿਗਿਆਨ, ਅੰਗਰੇਜੀ, ਚਿੱਤਰਕਲਾ ਅਤੇ ਵਿਗਿਆਨ ਵਿਸ਼ੇ ਚੁਣੇ ਹਨ। ਗੁਰਦੀਪ ਦੀ ਭੈਣ ਹਰਪ੍ਰੀਤ ਕੌਰ ਵਾਸੂ (26) ਇਸ ਪ੍ਰੀਖਿਆ ਦੀ ਤਿਆਰੀ ’ਚ ਉਸ ਦੀ ਮਦਦ ਕਰ ਰਹੀ ਹੈ।    

ਗੁਰਦੀਪ ਦੀ ਮਾਂ ਮਨਜੀਤ ਕੌਰ ਵਾਸੂ ਨੇ ਦਸਿਆ ਕਿ ਡਿਲਿਵਰੀ ਦੀ ਤੈਅ ਤਾਰੀਖ਼ ਤੋਂ ਪਹਿਲਾਂ ਗੁਰਦੀਪ ਸ਼ਹਿਰ ਦੇ ਇਕ ਹਸਪਤਾਲ ਵਿਚ ਪੈਦਾ ਹੋਈ ਸੀ ਅਤੇ ਉਸ ਦੀ ਧੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਕਾਰਨ, ਜਨਮ ਦੇ ਕੱੁਝ ਸਮੇਂ ਤਕ ਹਸਪਤਾਲ ’ਚ ਰਖਿਆ ਗਿਆ ਸੀ। ਉਨ੍ਹਾਂ ਦਸਿਆ ਕਿ ਗੁਰਦੀਪ ਜਦੋਂ 5 ਮਹੀਨੇ ਦੀ ਹੋਈ ਤਾਂ ਉਨ੍ਹਾਂ ਦੇ ਪ੍ਰਵਾਰ ਨੂੰ ਪਤਾ ਲੱਗਾ ਕਿ ਉਹ ਬੋਲ, ਸੁਣ ਅਤੇ ਦੇਖ ਨਹੀਂ ਸਕਦੀ।

ਮਨਜਤੀ ਦਾ ਦੋਸ਼ ਹੈ ਕਿ ਗੁਰਦੀਪ ਦੇ ਜਨਮ ਦੇ ਬਾਅਦ ਉਸ ਦੇ ਇਲਾਜ ਵਿਚ ਡਾਕਟਰਾਂ ਦੀ ਲਾਪਰਵਾਹੀ ਦੇ ਚਲਦੇ ਉਨ੍ਹਾਂ ਦੀ ਬੇਟੀ ਤਿੰਨ ਤਰ੍ਹਾਂ ਦੀ ਅਪਾਹਜਤਾ ਦਾ ਸ਼ਿਕਾਰ ਹੋ ਗਈ ਸੀ। ਉਨ੍ਹਾਂ ਕਿਹਾ, ‘‘ਗੁਰਦਪੀ ਨੂੰ ਆਮ ਬੱਚਿਆਂ ਦੀ ਤਰ੍ਹਾਂ ਰੋਜ਼ ਸਕੂਲ ਜਾ ਕੇ ਪੜ੍ਹਾਈ ਕਰਨ ਦਾ ਬਹੁਤ ਸ਼ੌਂਕ ਹੈ, ਪਰ ਸ਼ਹਿਰ ਵਿਚ ਅਜਿਹਾ ਕੋਈ ਸਕੂਲ ਹੀ ਨਹੀਂ ਜੇ ਉਸ ਵਰਗੇ ਖ਼ਾਸ ਬੱਚਿਆਂ ਨੂੰ ਪੜ੍ਹਾ ਸਕੇ। ਸਰਕਾਰ ਨੂੰ ਅਜਿਹੇ ਬੱਚਿਆਂ ਦਾ ਵਿਸ਼ੇਸ਼ ਖ਼ਿਆਲ ਰੱਖਣਾ ਚਾਹੀਦਾ।’’   

Tags: #punjabinews

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement