
ਪ੍ਰਹਿਲਾਦ ਮੋਦੀ 5 ਭੈਣ-ਭਰਾਵਾਂ ਵਿਚੋਂ ਚੌਥੇ ਨੰਬਰ 'ਤੇ ਹਨ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਨੂੰ ਕਿਡਨੀ ਸੰਬੰਧੀ ਇਲਾਜ ਲਈ ਚੇਨਈ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪ੍ਰਹਿਲਾਦ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਛੋਟੇ ਹਨ। ਉਹ 5 ਭੈਣ-ਭਰਾਵਾਂ ਵਿਚੋਂ ਚੌਥੇ ਨੰਬਰ 'ਤੇ ਹਨ। ਉਹ ਪੀਐਮ ਮੋਦੀ ਤੋਂ 2 ਸਾਲ ਛੋਟੇ ਹਨ। ਪ੍ਰਹਿਲਾਦ ਮੋਦੀ ਦੀ ਅਹਿਮਦਾਬਾਦ ਵਿਚ ਕਰਿਆਨੇ ਦੀ ਦੁਕਾਨ ਹੈ ਅਤੇ ਉਨ੍ਹਾਂ ਦਾ ਇੱਕ ਟਾਇਰਾਂ ਦਾ ਸ਼ੋਅਰੂਮ ਵੀ ਹੈ।
ਇਸ ਤੋਂ ਪਹਿਲਾਂ ਪ੍ਰਹਿਲਾਦ ਮੋਦੀ 2018 ਵਿਚ ਚਰਚਾ ਵਿਚ ਆਏ ਸਨ। ਉਦੋਂ ਗਾਹਕਾਂ ਨਾਲ ਗੁਜਰਾਤ ਫੇਅਰ ਪ੍ਰਾਈਸ ਸ਼ਾਪ ਅਤੇ ਕੈਰੋਸੀਨ ਲਾਇਸੈਂਸ ਧਾਰਕ ਦਾ ਵਿਵਾਦ ਹੱਲ ਨਹੀਂ ਹੋ ਰਿਹਾ ਸੀ, ਜਿਸ ਕਾਰਨ ਪ੍ਰਹਿਲਾਦ ਮੋਦੀ ਨੇ ਹੜਤਾਲ ਦਾ ਐਲਾਨ ਕੀਤਾ ਸੀ ਅਤੇ ਗੁਜਰਾਤ ਫੇਅਰ ਪ੍ਰਾਈਸ ਸ਼ਾਪ ਆਨਰਜ਼ ਦੇ ਪ੍ਰਧਾਨ ਸਨ।
Prahlad Modi, Narendra Modi
ਪੀਐਮ ਮੋਦੀ ਦੇ 5 ਭੈਣ-ਭਰਾ ਹਨ। ਉਸ ਦੀ ਇੱਕ ਭੈਣ ਅਤੇ 4 ਭਰਾ ਹਨ। ਸੋਮਾ ਮੋਦੀ, ਅੰਮ੍ਰਿਤ ਮੋਦੀ, ਨਰਿੰਦਰ ਮੋਦੀ, ਪ੍ਰਹਿਲਾਦ ਮੋਦੀ, ਪੰਕਜ ਮੋਦੀ ਅਤੇ ਇਕ ਭੈਣ ਵਸੰਤੀ ਮੋਦੀ। ਪੀਐਮ ਦੇ ਵੱਡੇ ਭਰਾ ਦਾ ਨਾਮ ਸੋਮਾ ਮੋਦੀ ਹੈ। ਉਹ ਸਿਹਤ ਵਿਭਾਗ ਤੋਂ ਸੇਵਾਮੁਕਤ ਹੋਏ ਹਨ ਅਤੇ ਅਹਿਮਦਾਬਾਦ ਵਿੱਚ ਇੱਕ ਬਿਰਧ ਆਸ਼ਰਮ ਚਲਾਉਂਦੇ ਹਨ।