
ਘਟਨਾ ਚੁੰਚੁੜਾ ਦੇ ਰਬਿੰਦਰ ਨਗਰ ਕਾਲੀਤਲਾ ਖੇਤਰ ਵਿੱਚ ਬਸੰਤ ਦੇ ਤਿਉਹਾਰ ਦੌਰਾਨ ਵਾਪਰੀ
ਕੋਲਕਾਤਾ - ਪੱਛਮੀ ਬੰਗਾਲ 'ਚ ਹੁਗਲੀ ਸੰਸਦੀ ਸੀਟ ਤੋਂ ਭਾਜਪਾ ਸੰਸਦ ਤੇ ਚੁੰਚੁੜਾ ਵਿਧਾਨ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਲਾਕੇਟ ਚੈਟਰਜੀ ਦੇ ਚਿਹਰੇ 'ਤੇ ਕੈਮੀਕਲ ਵਾਲਾ ਰੰਗ ਪਾ ਦਿੱਤਾ ਗਿਆ। ਰੰਗ ਦੀਆਂ ਕੁੱਝ ਬੂੰਦਾਂ ਉਨ੍ਹਾਂ ਦੀ ਇਕ ਅੱਖ ਵਿਚ ਚਲੀਆਂ ਗਈਆਂ। ਜਿਸ ਕਾਰਨ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦਾ ਇਲਾਜ ਜਾਰੀ ਹੈ।
ਇਹ ਘਟਨਾ ਚੁੰਚੁੜਾ ਦੇ ਰਬਿੰਦਰ ਨਗਰ ਕਾਲੀਤਲਾ ਖੇਤਰ ਵਿੱਚ ਬਸੰਤ ਦੇ ਤਿਉਹਾਰ ਦੌਰਾਨ ਵਾਪਰੀ। ਬੀਜੇਪੀ ਦੇ ਇੱਕ ਪ੍ਰੈਸ ਬਿਆਨ ਵਿੱਚ ਦੋਸ਼ ਲਾਇਆ ਗਿਆ ਕਿ ਕੋਡਾਲੀਆ -2 ਗ੍ਰਾਮ ਪੰਚਾਇਤ ਦੇ ਪ੍ਰਧਾਨ ਵਿਦੂਤ ਵਿਸ਼ਵਾਸ ਦੀ ਅਗਵਾਈ ਵਿੱਚ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਕੈਮੀਕਲ ਰੰਗ ਸੁੱਟ ਦਿੱਤੇ।