
ਰੋਜ਼ਾਨਾ 60,000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਤੋਂ ਬਾਅਦ ਕੋਰੋਨਾ ਦੀ ਲਾਗ ਦਾ ਕੁਲ ਅੰਕੜਾ 1,19,71,624 ਹੋ ਗਿਆ ਹੈ।
ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਾਗਤਾਰ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 62 ਹਜ਼ਾਰ 714 ਨਵੇਂ ਕੇਸ ਸਾਹਮਣੇ ਆਏ ਹਨ ਅਤੇ 312 ਮੌਤਾਂ ਹੋਈਆਂ ਹਨ। ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 62,714 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸ਼ਨੀਵਾਰ ਨੂੰ 62,258 ਸਨ। ਰੋਜ਼ਾਨਾ 60,000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਤੋਂ ਬਾਅਦ ਕੋਰੋਨਾ ਦੀ ਲਾਗ ਦਾ ਕੁਲ ਅੰਕੜਾ 1,19,71,624 ਹੋ ਗਿਆ ਹੈ।
Corona
ਦੂਜੇ ਪਾਸੇ ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਹੁਣ ਮਾਸਕ ਨਹੀਂ ਪਹਿਨਣ ਵਾਲਿਆਂ ਖ਼ਿਲਾਫ਼ ਜੁਰਮਾਨਾ 200 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੜਕ 'ਤੇ ਥੁੱਕਣ ਲਈ 1000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।
corona virus
ਦੱਸਣਯੋਗ ਹੈ ਕਿ ਬੀਤੇ 24 ਘੰਟੇ ਵਿਚ ਕੋਰੋਨਾ ਨੇ ਪੰਜਾਬ ਵਿਚ 46 ਹੋਰ ਜਾਨਾਂ ਲੈ ਲਈਆਂ ਹਨ ਅਤੇ 2820 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਹੁਸ਼ਿਆਰਪੁਰ ਵਿਚ ਫੇਰ ਇਕੋ ਦਿਨ ਵਿਚ 11 ਮੌਤਾਂ ਹੋਈਆਂ ਹਨ। ਉਸ ਤੋਂ ਬਾਅਦ ਪਟਿਆਲਾ ਵਿਚ 8 ਅਤੇ ਜਲੰਧਰ ਵਿਚ 5 ਮੌਤਾਂ ਹੋਈਆਂ ਹਨ। ਲੁਧਿਆਣਾ ਵਿਚ ਵੀ 5, ਅੰਮ੍ਰਿਤਸਰ 3, ਨਵਾਂਸ਼ਹਿਰ ਵਿਚ 3 ਅਤੇ ਤਰਨਤਾਰਨ ਵਿਚ 4 ਮੌਤਾਂ ਹੋਈਆਂ ਹਨ।
corona virus
ਇਸ ਤਰ੍ਹਾਂ ਸਭ ਤੋਂ ਵੱਧ ਪਾਜ਼ੇਟਿਵ ਮਾਮਲੇ ਬੀਤੇ 24 ਘੰਟੇ ਦੇ ਸਮੇਂ ਦੌਰਾਨ 497 ਜ਼ਿਲ੍ਹਾ ਲੁਧਿਆਣਾ ਵਿਚ ਆਏ ਹਨ। ਇਸ ਤੋਂ ਬਾਅਦ ਜਲੰਧਰ ਵਿਚ 391 ਅਤੇ ਜ਼ਿਲ੍ਹਾ ਮੋਹਾਲੀ ਵਿਚ 374 ਪਾਜ਼ੇਟਿਵ ਮਾਮਲੇ ਆਏ ਹਨ। ਪਟਿਆਲਾ ਵਿਚ 274, ਅੰਮ੍ਰਿਤਸਰ ਵਿਚ 213 ਅਤੇ ਹੁਸ਼ਿਆਰਪੁਰ ਵਿਚ 264 ਨਵੇਂ ਮਾਮਲੇ ਦਰਜ ਹੋਏ।