
ਇਸ ਦੌਰਾਨ ਪਛਮੀ ਬੰਗਾਲ ਦੀ ਸੀਐੱਮ ਅਤੇ ਟੀਐਮਸੀ ਨੇਤਾ ਮਮਤਾ ਬੈਨਰਜੀ ਨੇ ਖੜਗਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ ਹੈ।
ਕੋਲਕਾਤਾ : ਪਹਿਲੇ ਪੜਾਅ ਲਈ ਸਨਿਚਰਵਾਰ ਨੂੰ ਪਛਮੀ ਬੰਗਾਲ ਅਤੇ ਅਸਾਮ ਦੀਆਂ ਕੁਲ 77 ਸੀਟਾਂ ’ਤੇ ਵੋਟ ਪਈਆਂ। ਇਨ੍ਹਾਂ ਵਿਚ ਬੰਗਾਲ ਦੀਆਂ 30 ਅਤੇ ਆਸਾਮ ਵਿਚ 47 ਸੀਟਾਂ ਸ਼ਾਮਲ ਹਨ। ਚੋਣ ਕਮਿਸ਼ਨ ਅਨੁਸਾਰ ਸਾਮ 6 ਵਜੇ ਤਕ 11 ਘੰਟਿਆਂ ਵਿਚ ਬੰਗਾਲ ’ਚ 79.79 ਫ਼ੀ ਸਦੀ ਅਤੇ ਅਸਾਮ ਵਿਚ 72.14 ਫ਼ੀ ਸਦੀ ਵੋਟਿੰਗ ਹੋਈ। ਵੋਟਾਂ ਪਾਉਣ ਦਾ ਸਮਾਂ ਸਾਮ 6 ਵਜੇ ਤਕ ਨਿਰਧਾਰਤ ਕੀਤਾ ਗਿਆ ਸੀ।
election
ਕੋਰੋਨਾ ਦੇ ਕਾਰਨ ਇਸ ਨੂੰ 1 ਘੰਟਾ ਵਧਾਇਆ ਗਿਆ ਸੀ। ਬੰਗਾਲ ਦੇ 60 ਪੋਲਿੰਗ ਬੂਥਾਂ ਤੇ ਈਵੀਐਮ ਨਾਲ ਛੇੜਛਾੜ ਦੀਆਂ ਸਕਿਾਇਤਾਂ ਮਿਲੀਆਂ ਹਨ। ਕੁੱਝ ਥਾਵਾਂ ’ਤੇ ਈਵੀਐਮ ਵਿਚ ਤਕਨੀਕੀ ਸਮੱਸਿਆ ਕਾਰਨ ਵੋਟਰਾਂ ਨੂੰ 2 ਘੰਟੇ ਇੰਤਜ਼ਾਰ ਕਰਨਾ ਪਿਆ। ਇਸ ਦੌਰਾਨ ਪਛਮੀ ਬੰਗਾਲ ਦੀ ਸੀਐੱਮ ਅਤੇ ਟੀਐਮਸੀ ਨੇਤਾ ਮਮਤਾ ਬੈਨਰਜੀ ਨੇ ਖੜਗਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ ਹੈ। ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਚੋਣਾਂ ਦੌਰਾਨ ਬੰਗਲਾਦੇਸ਼ ਗਏ ਹਨ ਅਤੇ ਉਥੇ ਬੰਗਾਲ ’ਤੇ ਭਾਸਣ ਦੇ ਰਹੇ ਹਨ। ਇਹ ਚੋਣ ਜ਼ਾਬਤੇ ਦੀ ਖੁਲ੍ਹੀ ਉਲੰਘਣਾ ਹੈ। ਅਸੀਂ ਇਸ ਬਾਰੇ ਸ਼ਿਕਾਇਤ ਚੋਣ ਕਮਿਸ਼ਨ ਵਿਚ ਕਰਾਂਗੇ।
Mamta Banerjee
ਪਛੱਮੀ ਬੰਗਾਲ ’ਚ ਵੋਟਿੰਗ ਦੌਰਾਨ ਕਈ ਥਾਵਾਂ ’ਤੋਂ ਹਿੰਸਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਕਾਂਥੀ ਵਿਚ ਭਾਜਪਾ ਆਗੂ ਤੇ ਸੁਵੇਂਦੂ ਅਧਿਕਾਰੀ ਦੇ ਭਰਾ ਸੌਮੇਂਦੂ ਅਧਿਕਾਰੀ ਦੀ ਗੱਡੀ ’ਤੇ ਹਮਲਾ ਹੋਇਆ। ਗੱਡੀ ਵਿਚ ਭੰਨਤੋੜ ਕੀਤੀ ਗਈ ਹੈ ਤੇ ਡਰਾਈਵਰ ਜ਼ਖ਼ਮੀ ਦਸਿਆ ਜਾ ਰਿਹਾ ਹੈ। ਸੁਵੇਂਦੂ ਅਧਿਕਾਰੀ ਨੇ ਦੋਸ਼ ਲਗਾਇਆ ਹੈ ਕਿ ਟੀਐਮਸੀ ਬਲਾਕ ਦੇ ਪ੍ਰਧਾਨ ਰਾਮ ਗੋਵਿੰਦ ਦਾਸ ਦੀ ਮਦਦ ਨਾਲ ਇਹ ਹਮਲਾ ਹੋਇਆ ਹੈ। ਉਨ੍ਹਾਂ ਜਾਣਕਾਰੀ ਦਿਤੀ ਹੈ ਕਿ ਸੌਮੇਂਦੂ ਨੂੰ ਸੱਟ ਨਹੀਂ ਲੱਗੀ। ਡਰਾਈਵਰ ਦੀ ਕੁੱਟਮਾਰ ਹੋਈ ਹੈ। ਪੁਲਿਸ ਨੂੰ ਇਸ ਦੀ ਜਾਣਕਾਰੀ ਦਿਤੀ ਗਈ ਹੈ।
elections
ਸੌਮੇਂਦੂ ਨੇ ਕਿਹਾ ਕਿ ਟੀਐਮਸੀ ਬਲਾਕ ਪ੍ਰਧਾਨ ਰਾਮ ਗੋਵਿੰਦ ਦਾਸ ਤੇ ਉਨ੍ਹਾਂ ਦੀ ਪਤਨੀ ਦੀ ਅਗਵਾਈ ’ਚ ਤਿੰਨ ਪੋਲਿੰਗ ਬੂਥਾਂ ’ਤੇ ਵੋਟਾਂ ’ਚ ਹੇਰਾ-ਫੇਰੀ ਚੱਲ ਰਹੀ ਸੀ। ਇਥੇ ਮੇਰੇ ਆਉਣ ਨਾਲ ਉਨ੍ਹਾਂ ਲਈ ਸਮੱਸਿਆ ਖੜੀ ਹੋ ਗਈ ਸੀ। ਇਸ ਲਈ ਉਨ੍ਹਾਂ ਮੇਰੀ ਕਾਰ ’ਤੇ ਹਮਲਾ ਕੀਤਾ ਤੇ ਮੇਰੇ ਡਰਾਈਵਰ ਦੀ ਕੁੱਟਮਾਰ ਕੀਤੀ। ਉੱਥੇ ਹੀ ਵੋਟਿੰਗ ਫ਼ੀ ਸਦੀ ’ਚ ਗੜਬੜ ਨੂੰ ਲੈ ਕੇ ਸੱਤਾਧਿਰ ਤਿ੍ਰਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ।