
25 ਮਾਰਚ ਨੂੰ ਦਿੱਲੀ ਦੇ ਜੀਟੀਬੀ ਹਸਪਤਾਲ ਤੋਂ ਫਰਾਰ ਹੋਇਆ ਗੈਂਗਸਟਰ ਕੁਲਦੀਪ ਫੱਜਾ ਨੂੰ ਰੋਹਿਨੀ ਸੈਕਟਰ 14 ਦੇ ਇਕ ਅਪਾਰਟਮੈਂਟ ਵਿਚ ਪੁਲਿਸ ਨੇ ਘੇਰ ਕੇ ਮਾਰ ਮੁਕਾਇਆ ਹੈ।
ਨਵੀਂ ਦਿੱਲੀ - ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੂੰ ਵੱਡੀ ਸਫ਼ਲਤਾ ਮਿਲੀ ਹੈ। 25 ਮਾਰਚ ਨੂੰ ਦਿੱਲੀ ਦੇ ਜੀਟੀਬੀ ਹਸਪਤਾਲ ਤੋਂ ਫਰਾਰ ਹੋਇਆ ਗੈਂਗਸਟਰ ਕੁਲਦੀਪ ਉਰਫ ਫੱਜਾ ਨੂੰ ਰੋਹਿਨੀ ਸੈਕਟਰ 14 ਦੇ ਇਕ ਅਪਾਰਟਮੈਂਟ ਵਿਚ ਪੁਲਿਸ ਨੇ ਘੇਰ ਕੇ ਮਾਰ ਮੁਕਾਇਆ ਹੈ। ਸਪੈਸ਼ਲ ਸੈੱਲ ਨਵੀਂ ਦਿੱਲੀ ਰੇਂਜ ਦੀ ਟੀਮ ਨੂੰ ਇਹ ਸਫਲਤਾ ਮਿਲੀ ਹੈ।
GTB Hospital
ਬੀਤੀ ਰਾਤ 12 ਵਜੇ ਦੇ ਕਰੀਬ ਪੁਲਿਸ ਨੂੰ ਕੁਲਦੀਪ ਉਰਫ ਫੱਜਾ ਰੋਹਿਨੀ ਨੇੜੇ ਇੱਕ ਘਰ ਵਿੱਚ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਜਾਣਕਾਰੀ ਅਨੁਸਾਰ ਗੈਂਗਸਟਰ ਕੁਲਦੀਪ ਉਰਫ ਫੱਜਾ ਰੋਹਿਨੀ ਸੈਕਟਰ 14 ਦੇ ਤੁਲਸੀ ਅਪਾਰਟਮੈਂਟ ਵਿੱਚ ਆਪਣੇ ਇੱਕ ਦੋਸਤ ਦੇ ਘਰ ਵਿੱਚ ਛੁਪਿਆ ਹੋਇਆ ਸੀ, ਜਿਸ ਤੋਂ ਬਾਅਦ ਸਪੈਸ਼ਲ ਸੈੱਲ ਦੇ ਏਸੀਪੀ ਲਲਿਤ ਮੋਹਨ ਨੇਗੀ ਸਮੇਤ ਪੁਲਿਸ ਪਾਰਟੀ ਨੇ ਇਸ ਨੂੰ ਘੇਰ ਕੇ ਸਾਰੇ ਖੇਤਰ ਵਿੱਚ ਇੱਕ ਜਾਲ ਵਿਛਾ ਦਿੱਤਾ ਗਿਆ ਸੀ।
Delhi Police
ਹਾਲਾਂਕਿ, ਗੈਂਗਸਟਰ ਫੱਜ਼ਾ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਸ ਨੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸਪੈਸ਼ਲ ਸੈੱਲ ਦੀ ਟੀਮ ਨੇ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਕਈ ਗੋਲੀਆਂ ਗੈਂਗਸਟਰ ਕੁਲਦੀਪ ਉਰਫ ਫੱਜਾ ਦੇ ਲਗੀਆਂ ਅਤੇ ਉਹ ਮੌਕੇ ‘ਤੇ ਹੀ ਮਾਰਿਆ ਗਿਆ। ਜਦਕਿ ਉਸ ਦੇ 2 ਸਾਥੀ ਯੋਗੇਂਦਰ ਅਤੇ ਭੁਪੇਂਦਰ ਫੜੇ ਗਏ ਹਨ। ਪੁਲਿਸ ਪਾਰਟੀ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਤਕਰੀਬਨ 1 ਦਰਜਨ ਗੋਲੀਆਂ ਚਲਾਈਆਂ ਗਈਆਂ।