
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 3 ਲੋਕ ਜ਼ਖਮੀ ਹੋਏ ਹਨ
ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਵਿਚ ਗੁਰੂਗ੍ਰਾਮ-ਦੁਆਰਕਾ ਐਕਸਪ੍ਰੈਸ ਵੇਅ ਦਾ ਨਿਰਮਾਣਧੀਨ ਫਲਾਈਓਵਰ ਡਿੱਗ ਗਿਆ ਹੈ। ਬਚਾਅ ਤੇ ਰਾਹਤ ਕਾਰਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਦੁਆਰਕਾ ਐਕਸਪ੍ਰੈਸ ਵੇਅ 'ਤੇ ਇਕ ਫਲਾਈਓਵਰ ਉਸਾਰੀ ਅਧੀਨ ਸੀ ਜਦੋਂ ਅਚਾਨਕ ਫਲਾਈਓਵਰ ਦਾ ਇਕ ਹਿੱਸਾ ਐਕਸਪ੍ਰੈਸਵੇਅ' ਤੇ ਡਿੱਗ ਗਿਆ, ਜਿਸ ਤੋਂ ਬਾਅਦ ਉਥੇ ਹਲਚਲ ਮਚ ਗਈ।
ExpressWay
ਮੀਡੀਆ ਰਿਪੋਰਟਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 3 ਲੋਕ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪਿੰਡ ਦੌਲਤਾਬਾਦ ਨੇੜੇ ਇਸ ਘਟਨਾ ਬਾਰੇ ਜਾਣਕਾਰੀ ਅਨੁਸਾਰ ਇਹ ਫਲਾਈਓਵਰ ਖੇੜੀਆਦੋਲਾ ਟੋਲ ਪਲਾਜ਼ਾ ਤੋਂ ਸ਼ਿਵ ਮੂਰਤੀ ਤੱਕ ਬਣਾਇਆ ਜਾ ਰਿਹਾ ਹੈ।