ਪੱਛਮ ਬੰਗਾਲ ਦੇ ਸਿੱਖਾਂ ਨੇ ਦੱਸਿਆ ‘ਕਾਮਾਗਾਟਾਮਾਰੂ’ ਦਾ ਇਤਿਹਾਸ,ਸਮੂਹ ਸਿੱਖਾਂ ਨੂੰ ਕੀਤੀ ਵੱਡੀ ਅਪੀਲ
Published : Mar 28, 2021, 9:04 pm IST
Updated : Mar 28, 2021, 9:04 pm IST
SHARE ARTICLE
'Komagatamaru'
'Komagatamaru'

ਭਾਰਤ ਵਾਪਸ ਆ ਕੇ ਅੰਗਦੇਜ਼ਾਂ ਦੇ ਖ਼ਿਲਾਫ਼ ਲੜਦਿਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ।

ਕੋਲਕਾਤਾ , ਪੱਛਮੀ ਬੰਗਾਲ: ( ਚਰਨਜੀਤ ਸਿੰਘ ਸੁਰਖਾਬ ): ਪੱਛਮੀ ਬੰਗਾਲ ਦੀ ਸਿੱਖਾਂ ਨੇ ਕਾਮਾਗਾਟਾਮਾਰੂ ਦੇ ਸ਼ਹੀਦਾਂ ਦਾ ਇਤਿਹਾਸ ਦੱਸਦਿਆਂ ਕਿਹਾ ਕਿ ਸਿੱਖਾਂ ਨੇ ਉਸ ਵਕਤ ਦੇ ਸਿੱਖਾਂ ਨੇ ਅੰਗਰੇਜ਼ ਸਰਕਾਰ ਦੇ ਸਾਹਮਣੇ ਹਾਰ ਨਹੀਂ ਮੰਨੀ  । ਕਾਮਾਗਾਟਾ ਨਿਵਾਸੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਵਕਤ ਉਸ ਪੰਜਾਬੀ ਸਿੱਖ ਵਿਦੇਸ਼ਾਂ ਵਿੱਚ ਆਪਣੇ ਰੁਜ਼ਗਾਰ ਲਈ ਗਏ ਸਨ,  ਜਦੋਂ ਉੱਥੇ ਜਾ ਕੇ ਉਨ੍ਹਾਂ ਨੂੰ ਆਪਣੀ ਆਜ਼ਾਦੀ ਦਾ ਅਹਿਸਾਸ ਹੋ ਗਿਆ ਤਾਂ ਉਨ੍ਹਾਂ ਨੇ ਭਾਰਤ ਵਾਪਸ ਆ ਕੇ ਅੰਗਦੇਜ਼ਾਂ ਦੇ ਖ਼ਿਲਾਫ਼ ਲੜਦਿਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ। 

photophotoਉਨ੍ਹਾਂ ਦੱਸਿਆ ਕਿ ਕਾਮਾਗਾਟਾ ਮਾਰੂ ਜਹਾਜ਼ ਦਾ ਆਪਣਾ ਇੱਕ ਵੱਖਰਾ ਇਤਿਹਾਸ ਹੈ , ਸਿੱਖਾਂ ਨੇ ਕਿਹਾ ਕਿ ਕਾਮਾਗਾਟਾ ਮਾਰੂ ਦੇ ਸਿੱਖ ਅਤੇ ਕਾਮਾਗਾਟਾਮਾਰੂ ਦਾ ਜਹਾਜ਼ ਨੂੰ ਅੱਜ ਵੀ ਪੂਰੀ ਦੁਨੀਆਂ ਜਾਣਦੀ ਹੈ। ਕਾਮਾਗਾਟਾ ਮਾਰੂ ਦੇ ਨਿਵਾਸੀਆਂ ਨੇ ਦੱਸਿਆ ਕਿ ਬੇਸ਼ੱਕ ਦੀ ਸ਼ਹੀਦਾਂ ਦੀ ਯਾਦ ਵਿਚ ਯਾਦਗਾਰ ਬਣਾਈ ਗਈ ਹੈ ਪਰ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਇਸ ਯਾਦਗਾਰੀ ਨੂੰ ਬਚਾਉਣ ਦੇ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। 

photophotoਉਨ੍ਹਾਂ ਦੱਸਿਆ ਕਿ ਇੱਥੇ ਸਿੱਖਾਂ ਦੀ 30-35 ਘਰ ਹਨ , ਅਸੀਂ ਸਾਰੇ ਪਰਿਵਾਰ ਆਪਸ ਵਿੱਚ ਮਿਲ ਕੇ ਆਪਣਾ ਗੁਰਦੁਆਰਾ ਵੀ ਚਲਾਉਂਦੇ ਹਾਂ ਅਤੇ ਇਸ ਸਮਾਰਕ ਦੀ ਸਾਂਭ ਸੰਭਾਲ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਮੌਕੇ 72 ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੂੰ ਸਰਕਾਰਾਂ ਅੱਜ ਬਿਲਕੁਲ ਭੁੱਲ ਚੁੱਕੀਆਂ ਹਨ । ਉਨ੍ਹਾਂ ਕਿਹਾ ਕਿ ਹੁਣ ਲੋੜ ਬਣਦੀ ਹੈ ਕਿ ਸਰਕਾਰਾਂ ਆਪਣੇ ਸ਼ਹੀਦਾਂ ਲਈ ਕੁਝ ਕਰਨ।

photophotoਉਨ੍ਹਾਂ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਯਾਦਗਾਰ ਬਹੁਤ ਵਡਮੁੱਲੀ ਹੈ, ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹੀਆਂ ਯਾਦਗਾਰਾਂ ਨੂੰ ਬਚਾਵੇਗੀ ਤਾਂ ਆਉਣ ਵਾਲੀ ਪੀੜ੍ਹੀ ਤਾਂ ਹੀ ਆਪਣੇ ਸ਼ਹੀਦਾਂ ਨੂੰ ਯਾਦ ਰੱਖ ਸਕੇਗੀ । ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਦੇ ਸਰਮਾਇਆ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਦੀ ਸਰਕਾਰਾਂ ਸ਼ਹੀਦਾਂ ਦੇ ਨਾਮ ਉੱਤੇ ਵੱਡੇ ਵੱਡੇ ਐਲਾਨ ਕਰਦੀਆਂ ਹਨ ਪਰ ਅਮਲ ਵਿਚ ਸ਼ਹੀਦਾਂ ਦੇ ਨਾਮ ‘ਤੇ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ । ਜਿਸ ਕਰ ਕੇ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਦਾ ਖ਼ਰਚ ਵਿਚ ਵਿਚਕਾਰ ਹੀ ਰੁਕਿਆ ਪਿਆ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM

Sukhpal Khaira ਤੇ Manish Tewari ਦੇ ਬਿਆਨਾਂ 'ਤੇ ਖਜ਼ਾਨਾ ਮੰਤਰੀ ਦਾ ਜਵਾਬ, "ਦੇਸ਼ ਨੂੰ ਪਾੜਨ ਵਾਲੇ ਬਿਆਨ ਨਾ ਦਿੱਤੇ

24 May 2024 2:19 PM

Beant Singh ਦੇ ਪੁੱਤਰ ਦਾ Hans Raj Hans ਤੇ Karamjit Anmol ਨੂੰ Challenge, ਕਿਸੇ ਅਕਾਲੀ ਦਲ ਨਾਲ ਕਿਉਂ ਨਹੀਂ..

24 May 2024 2:13 PM

Amritpal ਬਾਰੇ ਦੇਖੋ Khadur Sahib ਦੇ ਆਮ ਲੋਕ ਕੀ ਕਹਿੰਦੇਹਵਾ ਹਵਾਈ ਨਹੀਂ ਗਰਾਉਂਡ ਤੋਂ ਦੇਖੋ ਕਿਹੜਾ ਲੀਡਰ ਮਜਬੂਤ

24 May 2024 1:00 PM

PM ਦਾ ਵਿਰੋਧ ਕਰਨ ਵਾਲੇ ਕੌਣ ਸਨ ? Pratap Bajwa ਨੇ ਕਿਉਂ ਚਲਾਇਆ ਰੋਡ ਰੋਲਰ ਕਿਸਨੇ ਲਿਆਂਦੇ ਕਿਰਾਏ ਦੇ ਉਮੀਦਵਾਰ

24 May 2024 10:39 AM
Advertisement