
Delhi News : ਖਾਦਾਂ 'ਤੇ 37,216 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਪ੍ਰਬੰਧ ਕੀਤਾ ਗਿਆ,ਇਹ ਪ੍ਰਵਾਨਗੀ ਸਾਉਣੀ ਦੇ ਸੀਜ਼ਨ ਲਈ ਦਿੱਤੀ ਗਈ ਹੈ
Delhi News : ਕਿਸਾਨਾਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਖਾਦਾਂ 'ਤੇ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਸਾਉਣੀ ਦੇ ਸੀਜ਼ਨ ਲਈ ਦਿੱਤੀ ਗਈ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਨ ਨੇ ਇਹ ਜਾਣਕਾਰੀ ਦਿੱਤੀ। ਇਸ ਵਿੱਚ ਖਾਦਾਂ 'ਤੇ 37,216 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਵਿੱਚ ਡੀਏਪੀ ਖਾਦ ਵੀ ਸ਼ਾਮਲ ਹੈ।
ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਭਰ ਵਿੱਚ ਪੀ ਐਂਡ ਕੇ ਖਾਦਾਂ 'ਤੇ ਕਿਫਾਇਤੀ, ਸਬਸਿਡੀ ਵਾਲੀਆਂ ਅਤੇ ਉਚਿਤ ਦਰਾਂ ਤੈਅ ਕਰਨ ਲਈ ਸਾਉਣੀ 2025 ਲਈ 37,216.15 ਕਰੋੜ ਰੁਪਏ ਦੀ ਐਨਬੀਐਸ ਸਬਸਿਡੀ ਨੂੰ ਪ੍ਰਵਾਨਗੀ ਦਿੱਤੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, "...ਪ੍ਰਧਾਨ ਮੰਤਰੀ ਮੋਦੀ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਹੈ ਕਿ ਕਿਸਾਨਾਂ 'ਤੇ ਬੋਝ ਨਾ ਪਵੇ... ਇਹ ਯਕੀਨੀ ਬਣਾਉਣ ਲਈ ਕਿ ਡੀਏਪੀ ਦੀ ਕੀਮਤ 1350 ਰੁਪਏ ਪ੍ਰਤੀ 50 ਕਿਲੋਗ੍ਰਾਮ ਬੈਗ 'ਤੇ ਰਹੇ, ਕੇਂਦਰ ਸਰਕਾਰ ਨੇ 37,216.15 ਕਰੋੜ ਰੁਪਏ ਦੀ ਐਨਬੀਐਸ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ... ਇਸ ਨਾਲ ਕਰੋੜਾਂ ਕਿਸਾਨਾਂ ਨੂੰ ਲਾਭ ਹੋਵੇਗਾ...। "
ਇਸ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਵੈਸ਼ਨਵ ਨੇ ਕਿਹਾ, ਤੁਸੀਂ ਸਾਰੇ ਜਾਣਦੇ ਹੋ ਕਿ ਕੋਵਿਡ ਤੋਂ ਬਾਅਦ ਖਾਦਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਹਨ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਦਾ ਬੋਝ ਕਿਸਾਨਾਂ 'ਤੇ ਨਹੀਂ ਪੈਣ ਦਿੱਤਾ। ਡੀਏਪੀ ਦੀ ਕੀਮਤ 1350 ਰੁਪਏ ਪ੍ਰਤੀ 50 ਕਿਲੋਗ੍ਰਾਮ ਬੈਗ 'ਤੇ ਬਣਾਈ ਰੱਖਣ ਲਈ, ਭਾਰਤ ਸਰਕਾਰ 37,216 ਕਰੋੜ ਰੁਪਏ ਦੀ ਸਬਸਿਡੀ ਦਾ ਭਾਰ ਸਹਿਣ ਕਰੇਗੀ ਪਰ ਕਿਸਾਨਾਂ 'ਤੇ ਇਹ ਬੋਝ ਨਹੀਂ ਪੈਣ ਦੇਵੇਗੀ।
ਵੈਸ਼ਨਵ ਨੇ ਕਿਹਾ, ਸਬਸਿਡੀ ਦਾ ਫੈਸਲਾ ਇੱਕ ਵੱਡਾ ਫੈਸਲਾ ਹੈ ਅਤੇ ਇਸ ਨਾਲ ਕਰੋੜਾਂ ਕਿਸਾਨਾਂ ਨੂੰ ਲਾਭ ਹੋਵੇਗਾ। 28 ਗ੍ਰੇਡ ਦੇ ਪੀ ਐਂਡ ਕੇ ਖਾਦ ਐਨਬੀਐਸ ਸਬਸਿਡੀ ਦੇ ਅਧੀਨ ਆਉਂਦੇ ਹਨ। ਇਨ੍ਹਾਂ ਖਾਦਾਂ ਦੀਆਂ ਕੀਮਤਾਂ ਖਾਦ ਨਿਰਮਾਤਾ ਕੰਪਨੀਆਂ ਅਤੇ ਆਯਾਤਕਾਂ ਦੁਆਰਾ ਕਿਫਾਇਤੀ ਦਰਾਂ 'ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ। 2025 ਦੀ ਸਾਉਣੀ ਵਿੱਚ 180 ਲੱਖ ਮੀਟ੍ਰਿਕ ਟਨ ਪੀ ਐਂਡ ਕੇ ਖਾਦਾਂ ਦੀ ਲੋੜ ਹੋਵੇਗੀ, ਜਿਸ ਲਈ ਸਰਕਾਰ ਨੇ 37,216 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਟਵੀਟ
देशभर के किसान भाई-बहनों के हित में आज हमारी सरकार ने खरीफ सीजन-2025 के लिए फॉस्फेटिक और पोटाशिक फर्टिलाइजर पर पोषक तत्व आधारित सब्सिडी को मंजूरी दी है। इससे ना सिर्फ अन्नदाताओं को सस्ती दरों पर उर्वरक उपलब्ध होंगे, बल्कि खाद्य सुरक्षा भी सुनिश्चित होगी।https://t.co/7r1Bg8bxis
— Narendra Modi (@narendramodi) March 28, 2025
ਕਿਹਾ -‘‘ਦੇਸ਼ ਭਰ ਦੇ ਕਿਸਾਨ ਭਰਾਵਾਂ ਅਤੇ ਭੈਣਾਂ ਦੇ ਹਿੱਤ ’ਚ, ਸਰਕਾਰ ਨੇ ਖਰੀਫ਼ ਸੀਜ਼ਨ-2025 ਲਈ ਫਾਸਫੇਟਿਕ ਅਤੇ ਪੋਟਾਸ਼ਿਕ ਖਾਦਾਂ 'ਤੇ ਪੌਸ਼ਟਿਕ ਤੱਤ ਅਧਾਰਤ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਨਾ ਸਿਰਫ਼ ਕਿਸਾਨਾਂ ਨੂੰ ਸਸਤੀਆਂ ਦਰਾਂ 'ਤੇ ਖ਼ਾਦ ਉਪਲਬਧ ਹੋਵੇਗੀ ਸਗੋਂ, ਭੋਜਨ ਸੁਰੱਖਿਆ ਵੀ ਯਕੀਨੀ ਬਣਾਈ ਜਾਵੇਗੀ।’’
(For more news apart from Subsidy of Rs 37,216 crore approved on potash, phosphatic fertilizers for Kharif season News in Punjabi, stay tuned to Rozana Spokesman)