
ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਇਕ ਹਸਪਤਾਲ ਵਿਚ ਇਕ ਝੋਲਾਛਾਪ ਡਾਕਟਰ ਨੇ ਨਵਜੰਮੇ ਬੱਚੇ ਦੇ ਗੁਪਤ ਅੰਗ ਨੂੰ ਕਥਿਤ ਤੌਰ 'ਤੇ ਕੱਟ ...
ਚਤਰਾ (ਝਾਰਖੰਡ): ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਇਕ ਹਸਪਤਾਲ ਵਿਚ ਇਕ ਝੋਲਾਛਾਪ ਡਾਕਟਰ ਨੇ ਨਵਜੰਮੇ ਬੱਚੇ ਦੇ ਗੁਪਤ ਅੰਗ ਨੂੰ ਕਥਿਤ ਤੌਰ 'ਤੇ ਕੱਟ ਦਿਤਾ ਤਾਕਿ ਉਸ ਦੀ ਅਲਟਰਾਸਾਊਂਡ ਰਿਪੋਰਟ ਦੇ ਹਿਸਾਬ ਨਾਲ ਔਰਤ ਦੇ ਗਰਭ ਵਿਚ ਲੜਕੀ ਹੋਣ ਦੀ ਗੱਲ ਸਹੀ ਸਾਬਤ ਹੋ ਸਕੇ। ਨਵਜੰਮੇ ਬੱਚੇ ਦਾ ਗੁਪਤ ਅੰਗ ਕੱਟੇ ਜਾਣ ਦੀ ਵਜ੍ਹਾ ਨਾਲ ਉਸ ਦੀ ਮੌਤ ਹੋ ਗਈ।
To prove child to be a girl, doctor snapped new born child 's private organs
ਨਵਜੰਮੇ ਬੱਚੇ ਦੇ ਪਿਤਾ ਅਨਿਲ ਪਾਂਡਾ ਮੁਤਾਬਕ ਉਨ੍ਹਾਂ ਦੀ ਪਤਨੀ ਅੱਠ ਮਹੀਨੇ ਦੀ ਗਰਭਵਤੀ ਸੀ ਅਤੇ ਮੰਗਲਵਾਰ ਰਾਤ ਦਰਦ ਹੋਣ ਤੋਂ ਬਾਅਦ ਉਸ ਨੂੰ ਇਟਖੋਰੀ ਪੁਲਿਸ ਥਾਣਾ ਖੇਤਰ ਤਹਿਤ ਆਉਣ ਵਾਲੇ ਨਰਸਿੰਗ ਹੋਮ ਲਿਆਂਦਾ ਗਿਆ। ਇਹ ਨਰਸਿੰਗ ਹੋਮ ਅਰੁਣ ਕੁਮਾਰ ਨਾਂਅ ਦਾ ਵਿਅਕਤੀ ਚਲਾਉਂਦਾ ਹੈ। ਜਾਂਚ ਤੋਂ ਬਾਅਦ ਅਰੁਣ ਕੁਮਾਰ ਨੇ ਅਨੁਜ ਕੁਮਾਰ ਵਲੋਂ ਚਲਾਏ ਜਾ ਰਹੇ ਦੂਜੇ ਹਸਪਤਾਲ ਵਿਚ ਰੈਫ਼ਰ ਕਰ ਦਿਤਾ, ਜਿੱਥੇ ਉਹ ਭਰਤੀ ਸੀ।
To prove child to be a girl, doctor snapped new born child 's private organs
ਬੱਚੇ ਦੇ ਜਨਮ ਤੋਂ ਪਹਿਲਾਂ ਅਨੁਜ ਕੁਮਾਰ ਨੇ ਸੂਚਿਤ ਕੀਤਾ ਕਿ ਅਲਟਰਾਸਾਊਂਡ ਰਿਪੋਰਟ ਤੋਂ ਪਤਾ ਚਲਿਆ ਹੈ ਕਿ ਲੜਕੀ ਪੈਦਾ ਹੋਵੇਗੀ ਪਰ ਕੁੱਝ ਸਮੇਂ ਬਾਅਦ ਔਰਤ ਨੇ ਲੜਕੇ ਨੂੰ ਜਨਮ ਦਿਤਾ। ਅਨਿਲ ਪਾਂਡਾ ਨੇ ਦਸਿਆ ਕਿ ਹਸਪਤਾਲ ਪਹੁੰਚਣ 'ਤੇ ਉਨ੍ਹਾਂ ਦੇਖਿਆ ਕਿ ਕਾਫ਼ੀ ਖ਼ੂਨ ਵਹਿ ਜਾਣ ਕਾਰਨ ਬੱਚੇ ਦੀ ਮੌਤ ਹੋ ਗਈ।
ਪੁਲਿਸ ਨੇ ਦਸਿਆ ਕਿ ਮਾਮਲੇ ਦੀ ਜਾਣਕਾਰੀ 'ਤੇ ਪੁਲਿਸ ਦੀ ਇਕ ਟੀਮ ਹਸਪਤਾਲ ਪਹੁੰਚੀ ਪਰ ਦੋਸ਼ੀ ਫ਼ਰਾਰ ਹੋ ਚੁੱਕਿਆ ਸੀ। ਉਨ੍ਹਾਂ ਦਸਿਆ ਕਿ ਪੁਲਿਸ ਨੇ ਇਸ ਸਬੰਧੀ ਪੀਸੀਪੀਐਨਡੀਟੀ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ To prove child to be a girl, doctor snapped new born child 's private organsਮਾਮਲਾ ਦਰਜ ਕਰ ਲਿਆ ਹੈ।
ਜ਼ਿਲ੍ਹਾ ਸਿਵਲ ਸਰਜਨ ਐਸਪੀ ਸਿੰਘ ਨੇ ਦਸਿਆ ਕਿ ਪ੍ਰਸ਼ਾਸਨ ਨੇ ਅਰੁਣ ਕੁਮਾਰ ਅਤੇ ਅਨੁਜ ਕੁਮਾਰ ਨੂੰ ਉਨ੍ਹਾਂ ਵਲੋਂ ਗ਼ੈਰਕਾਨੂੰਨੀ ਤਰੀਕੇ ਨਾਲ ਚਲਾਏ ਜਾ ਰਹੇ ਕਲੀਨਿਕਾਂ ਨੂੰ ਬੰਦ ਕਰਨ ਦਾ ਨੋਟਿਸ ਦਿਤਾ ਹੈ। ਸਿੰਘ ਨੇ ਦਸਿਆ ਕਿ ਕਲੀਨਿਕਾਂ ਵਿਚ ਅਲਟਰਾਸਾਊਂਡ ਮਸ਼ੀਨਾਂ ਲੱਗੀਆਂ ਹੋਈਆਂ ਸਨ, ਜਿੱਥੇ ਗੁਪਤ ਤਰੀਕੇ ਨਾਲ ਲਿੰਗ ਨਿਰਧਾਰਨ ਟੈਸਟ ਕੀਤਾ ਜਾਂਦਾ ਸੀ। ਉਨ੍ਹਾਂ ਦਸਿਆ ਕਿ ਕਲੀਨਿਕਾਂ ਨੂੰ ਸੀਲ ਕਰ ਦਿਤਾ ਗਿਆ ਹੈ।