ਇੰਦੌਰ 'ਚ ਪਥਰਾਅ ਦਾ ਸ਼ਿਕਾਰ ਰਹੀ ਡਾਕਟਰਨੀ ਕੋਰੋਨਾ ਤੋਂ ਪੀੜਤ
Published : Apr 28, 2020, 10:56 pm IST
Updated : Apr 28, 2020, 10:56 pm IST
SHARE ARTICLE
28
28

ਇੰਦੌਰ 'ਚ ਪਥਰਾਅ ਦਾ ਸ਼ਿਕਾਰ ਰਹੀ ਡਾਕਟਰਨੀ ਕੋਰੋਨਾ ਤੋਂ ਪੀੜਤ

ਇੰਦੌਰ, 28 ਅਪ੍ਰੈਲ : ਸਿਹਤ ਕਾਮਿਆਂ 'ਤੇ ਪਥਰਾਅ ਦੀ ਬਹੁਚਰਚਿਤ ਘਟਨਾ ਨਾਲ ਖ਼ਬਰਾਂ ਵਿਚ ਆਏ ਇੰਦੌਰ ਦੇ ਟਾਟਪੱਟੀ ਬਾਖਲ ਇਲਾਕੇ ਵਿਚ ਕੋਰੋਨਾ ਲਾਗ ਦੀ ਰੋਕਥਾਮ ਦੀ ਮੁਹਿੰਮ ਵਿਚ ਸ਼ਾਮਲ 26 ਸਾਲਾ ਡਾਕਟਰਨੀ ਇਸ ਮਹਾਮਾਰੀ ਤੋਂ ਪੀੜਤ ਮਿਲੀ ਹੈ। ਸੀਐਮਐਚਓ ਪ੍ਰਵੀਨ ਜੜੀਆ ਨੇ ਦਸਿਆ, '26 ਸਾਲਾ ਮਹਿਲਾ ਡਾਕਟਰ ਪਾਜ਼ੇਵਿਟ ਮਿਲੀ ਹੈ। ਉਸ ਨੂੰ ਸ਼ਹਿਰ ਦੇ ਨਿਜੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਸਾਨੂੰ ਸ਼ੱਕ ਹੈ ਕਿ ਉਹ ਡਿਊਟੀ ਦੌਰਾਨ ਟਾਟਪੱਟੀ ਇਲਾਕੇ ਵਿਚ ਹੀ ਕਿਸੇ ਵਿਅਕਤੀ ਦੇ ਸੰਪਰਕ ਵਿਚ ਆ ਕੇ ਇਸ ਬੀਮਾਰੀ ਦੀ ਲਪੇਟ ਵਿਚ ਆਈ।'2828
 

    ਅਧਿਕਾਰੀਆਂ ਨੇ ਦਸਿਆ ਕਿ ਇਹ ਇਲਾਕਾ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਵਿਚ ਹੈ ਜਿਥੇ ਭਾਰੀ ਗਿਣਤੀ ਵਿਚ ਕੋਵਿਡ-19 ਦੇ ਮਰੀਜ਼ ਮਿਲੇ ਹਨ। ਸੰਘਣੀ ਆਬਾਦੀ ਵਾਲੇ ਇਸ ਖ਼ਿੱਤੇ ਨੂੰ ਕਈ ਦਿਨ ਪਹਿਲਾਂ ਹੀ ਕੰਟੇਨਮੈਂਟ ਜ਼ੋਨ ਐਲਾਨ ਕੇ ਸੀਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਸਿਆ ਕਿ ਸਿਹਤ ਕਾਮਿਆਂ 'ਤੇ ਇਕ ਅਪ੍ਰੈਲ ਨੂੰ ਹੋਏ ਪਥਰਾਅ ਵਿਚ ਦੋ ਹੋਰ ਮਹਿਲਾ ਡਾਕਟਰਾਂ ਦੇ ਪੈਰਾਂ ਵਿਚ ਸੱਟਾਂ ਵੱਜੀਆਂ ਸਨ। ਇਹ ਟੀਮ ਵਾਇਰਸ ਲਾਗ ਦੇ ਇਕ ਮਰੀਜ਼ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਲੱਭਣ ਗਈ ਸੀ।

   ਦੋਵੇਂ ਮਹਿਲਾ ਡਾਕਟਰ ਇਸ ਖੇਤਰ ਵਿਚ ਫੈਲੀ ਮਹਾਮਾਰੀ ਵਿਰੁਧ ਜਾਰੀ ਮੁਹਿੰਮ ਵਿਚ ਪਥਰਾਅ ਦੇ ਅਗਲੇ ਹੀ ਦਿਨ ਮੁੜ ਜੁਟ ਗਈਆਂ ਸਨ। ਇਸ ਘਟਨਾ ਸਬੰਧੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।  
(ਏਜੰਸੀ)

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement