ਹਜ਼ੂਰ ਸਾਹਿਬ ਗੁਰਦਵਾਰੇ ਵਿਚ ਚੌਕਸੀ ਪੰਜਾਬ ਪਰਤੇ ਅੱਠ ਸ਼ਰਧਾਲੂ ਕੋਰੋਨਾ ਪੀੜਤ
Published : Apr 28, 2020, 10:53 pm IST
Updated : Apr 28, 2020, 10:53 pm IST
SHARE ARTICLE
image
image

ਹਜ਼ੂਰ ਸਾਹਿਬ ਗੁਰਦਵਾਰੇ ਵਿਚ ਚੌਕਸੀ ਪੰਜਾਬ ਪਰਤੇ ਅੱਠ ਸ਼ਰਧਾਲੂ ਕੋਰੋਨਾ ਪੀੜਤ

ਔਰੰਗਾਬਾਦ, 28 ਅਪ੍ਰੈਲ : ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿਚ ਪੈਂਦੇ ਹਜ਼ੂਰ ਸਾਹਿਬ ਗੁਰਦਵਾਰੇ ਨੂੰ ਮੁਸਤੈਦ ਕਰ ਦਿਤਾ ਗਿਆ ਹੈ ਕਿਉਂਕਿ ਇਥੋਂ ਪੰਜਾਬ ਮੁੜੇ ਕੁੱਝ ਤੀਰਥ ਯਾਤਰੀ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਮਿਲੇ ਹਨ। 28


       ਗੁਰਦਵਾਰੇ ਦੇ ਅਧਿਕਾਰੀ ਨੇ ਦਸਿਆ ਕਿ ਗੁਰਦਵਾਰਾ ਪ੍ਰਸ਼ਾਸਨ ਇਮਾਰਤ ਨੂੰ ਲਗਾਤਾਰ ਕੀਟਾਣੂ ਮੁਕਤ ਕਰ ਰਿਹਾ ਹੈ ਅਤੇ ਸਮਾਜਕ ਮੇਲਜੋਲ ਤੋਂ ਦੂਰੀ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਨਾਂਦੇੜ ਤੋਂ ਪੰਜਾਬ ਮੁੜੇ ਅੱਠ ਸਿੱਖ ਤੀਰਥ ਯਾਤਰੀਆਂ ਨੂੰ ਸੋਮਵਾਰ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਮਿਲੇ ਸਨ।


     ਪੰਜ ਸ਼ਰਧਾਲੂ ਪੰਜਾਬ ਦੇ ਤਰਨਤਾਰਨ ਦੇ ਹਨ ਜਦਕਿ ਤਿੰਨ ਕਪੂਰਥਲਾ ਦੇ ਰਹਿਣ ਵਾਲੇ ਹਨ। ਗੁਰਦਵਾਰੇ ਦੇ ਮੈਨੇਜਰ ਗੁਰਵਿੰਦਰ ਸਿੰਘ ਵਧਾਵਾ ਨੇ ਕਿਹਾ, 'ਅਸੀਂ ਹਰ ਤਰ੍ਹਾਂ ਨਾਲ ਦੇਖਭਾਲ ਕਰ ਰਹੇ ਹਾਂ। ਇਮਾਰਤ ਦੇ ਹਰ ਕੋਨੇ ਨੂੰ ਲਗਾਤਾਰ ਲਾਗ ਮੁਕਤ ਕੀਤਾ ਜਾ ਰਿਹਾ ਹੈ। ਸਮਾਜਕ ਦੂਰੀ ਨੂੰ ਕਾਇਮ ਰਖਿਆ ਜਾ ਰਿਹਾ ਹੈ। ਸਾਡੀ ਅਪਣੀ ਆਈਸੋਲੇਸ਼ਨ ਸਹੂਲਤ ਵੀ ਹੈ। ਉਨ੍ਹਾਂ ਕਿਹਾ ਕਿ ਤਿੰਨ ਵਿਅਕਤੀ ਪਹਿਲਾਂ ਤੋਂ ਹੀ ਇਥੇ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਨਾਂਦੇੜ ਦੇ ਗੁਰਦਵਾਰਾ ਹਜ਼ੂਰ ਸਾਹਿਬ ਵਿਚ ਮੱਥਾ ਟੇਕਣ ਆਏ ਪੰਜਾਬ ਦੇ ਲਗਭਗ 4000 ਸ਼ਰਧਾਲੂ ਤਾਲਾਬੰਦੀ ਕਾਰਨ ਫਸ ਗਏ ਸਨ। ਹੁਣ, ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਖ਼ਲ ਮਗਰੋਂ ਪੰਜਾਬ ਭੇਜਿਆ ਜਾ ਰਿਹਾ ਹੈ।  (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement