ਕੋਰੋਨਾ: ਭਾਰਤ ਦੀ ਮਦਦ ਲਈ ਅੱਗੇ ਆਇਆ ਕੈਨੇਡਾ, 10 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ
Published : Apr 28, 2021, 1:07 pm IST
Updated : Apr 28, 2021, 1:07 pm IST
SHARE ARTICLE
Corona Case
Corona Case

ਦੂਜੇ ਦੇਸ਼ ਵੀ ਭਾਰਤ ਦੀ ਮਦਦ ਲਈ ਆਏ ਅੱਗੇ

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਲਾਗ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਸਿਹਤ ਵਿਭਾਗ ਉੱਤੇ ਭਾਰੀ ਬੋਝ ਪੈ ਗਿਆ, ਜਿਸ ਕਾਰਨ ਸਥਿਤੀ ਹੋਰ ਵਿਗੜ ਗਈ। ਭਾਰਤ ਵਿਚ ਬਹੁਤੇ ਲੋਕਾਂ ਦੀ ਮੌਤ ਇਸ ਲਈ ਹੋਈ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਆਕਸੀਜਨ ਨਹੀਂ ਮਿਲੀ।

ਕੋਰੋਨਾ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ ਬਹੁਤ ਸਾਰੇ ਦੇਸ਼ ਅੱਗੇ ਆ ਰਹੇ ਹਨ। ਇਸ ਕੜੀ ਵਿਚ, ਕੈਨੇਡਾ ਨੇ ਵੀ ਭਾਰਤ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਕੈਨੇਡਾ ਦੀ ਅੰਤਰਰਾਸ਼ਟਰੀ ਵਿਕਾਸ ਮੰਤਰੀ ਕਰੀਨਾ ਗੋਲਡ ਨੇ ਘੋਸ਼ਣਾ ਕੀਤੀ ਕਿ ਕੋਰੋਨਾ ਦੀ ਲੜਾਈ ਦੇ ਮੱਦੇਨਜ਼ਰ ਕੈਨੇਡਾ ਭਾਰਤ ਨੂੰ 10 ਮਿਲੀਅਨ ਡਾਲਰ ਦੀ ਸਹਾਇਤਾ ਕਰੇਗਾ।

corona caseCorona Case

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੂਜੇ ਦੇਸ਼ਾਂ ਨੇ ਵੀ ਭਾਰਤ ਦੀ ਮਦਦ ਕਰਨ ਦਾ ਐਲਾਨ ਕੀਤਾ ਸੀ। ਅਮਰੀਕਾ, ਫਰਾਂਸ, ਸਾਊਦੀ ਅਰਬ ਸਮੇਤ ਕਈ ਦੇਸ਼ ਹਨ, ਜੋ ਭਾਰਤ ਦੀ ਮਦਦ ਲਈ ਅੱਗੇ ਆ ਰਹੇ ਹਨ। ਅੱਜ ਸਿੰਗਾਪੁਰ ਤੋਂ 256 ਆਕਸੀਜਨ ਸਿਲੰਡਰ ਭਾਰਤ ਆ ਰਹੇ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement