ਜਿਸ ਦੇਸ਼ ਦੇ ਕਰੋੜਾਂ ਲੋਕ ਭੁੱਖੇ ਫੁੱਟਪਾਥਾਂ ’ਤੇ ਸੌਣ ਉਥੇ ‘ਸਟੈਚੂ ਆਫ਼ ਯੂਨਿਟੀ’ ਵਰਗੀ ਮੂਰਤੀ ਦੀ ...
Published : Apr 28, 2021, 8:01 am IST
Updated : Apr 28, 2021, 9:46 am IST
SHARE ARTICLE
 'Statue of Unity'
'Statue of Unity'

ਇਸੇ ਰਕਮ ਵਿਚੋਂ ਪੰਜਾਬ ਅੰਦਰ ਅੱਧਾ ਕਿਲੋਮੀਟਰ ਲੰਬਾਈ ਵਾਲੇ 26 ਫ਼ਲਾਈਉਵਰ ਪੁਲ ਵੀ ਉਸਾਰੇ ਜਾ ਸਕਦੇ ਸਨ

ਸੰਗਰੂਰ (ਬਲਵਿੰਦਰ ਸਿੰਘ ਭੁੱਲਰ): ਕਿਸੇ ਵੀ ਦੇਸ਼ ਨੂੰ ਚੰਗੇ ਢੰਗ ਨਾਲ ਚਲਾਉਣ ਲਈ ਚੰਗੇ ਸ਼ਾਸਕ ਜਾਂ ਚੰਗੇ ਪ੍ਰਬੰਧਕ ਦੀ ਹੀ ਲੋੜ ਨਹੀਂ ਹੁੰਦੀ ਸਗੋਂ ਚੰਗੇ ਅਰਥ ਸ਼ਾਸਤਰੀ ਦੀ ਲੋੜ ਵੀ ਪੈਂਦੀ ਹੈ। ਅਜੋਕੇ ਕਰੋਨਾ ਕਾਲ ਵਿਚ ਜਿਥੇ ਚੁਣੀਆਂ ਸਰਕਾਰਾਂ ਦੀ ਨਾਲਾਇਕੀ ਕਾਰਨ ਲੋਕਾਂ ਵਿਚ ਭਾਰੀ ਹਾਹਾਕਾਰ ਅਤੇ ਗ਼ਰੀਬੀ ਵਧੀ ਹੈ ਉੱਥੇ ਕਾਲ੍ਹ ਬਜ਼ਾਰੀ ਵੀ ਵਧੀ ਹੈ ਕਿਉਂਕਿ ਆਮ ਇਨਸਾਨ ਦੀ ਵਰਤੋਂ ਵਿਚ ਆਉਣ ਵਾਲੀ ਲਗਭਗ ਹਰ ਚੀਜ਼, ਹਰ ਅਮੀਰ ਗ਼ਰੀਬ ਦੇ ਘਰ ਪਕਾਈ ਅਤੇ ਵਰਤਾਈ ਜਾਣ ਵਾਲੀ ਹਰ ਵਸਤੂ ਸਮੇਤ ਅਣਗਿਣਤ ਖਾਧ ਪਦਾਰਥਾਂ ਦੇ ਰੇਟਾਂ ਵਿਚ ਵੀ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ। 

Online advertisement to sell the statue of unityStatue of unity

ਸਾਡੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ “ਸਟੈਚੂ ਆਫ਼ ਲਿਬਰਟੀ” ਦੀ ਉਚਾਈ ਅਤੇ ਉਸਾਰੀ ਦੀ ਲਾਗਤ ਨੂੰ ਪਿੱਛੇ ਛਡਦਿਆਂ ਗੁਜਰਾਤ ਦੇ ਸਰਦਾਰ ਸਰੋਵਰ ਡੈਮ ਦੇ ਸਾਹਮਣੇ ਅਤੇ ਨਰਮਦਾ ਨਦੀ ਦੇ ਕੰਢੇ ਤੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਯਾਦਗਾਰ ਦੇ ਤੌਰ ਤੇ ਉਨ੍ਹਾਂ ਦੀ 182 ਮੀਟਰ (597 ਫੁੱਟ) ਉੱਚੀ ਮੂਰਤੀ ਤਿਆਰ ਕਰਵਾਈ ਜਿਸ ਦਾ ਨਾਂ “ਸਟੈਚੂ ਆਫ਼ ਯੂਨਿਟੀ” ਰਖਿਆ ਗਿਆ।

PM Modi PM Modi

ਅਕਤੂਬਰ 2013 ਵਿਚ ਉਦਘਾਟਨ ਕੀਤੀ ਇਸ ਮੂਰਤੀ ਦੀ ਉਸਾਰੀ ਦੀ ਅਨੁਮਾਨਤ ਲਾਗਤ ਉਸ ਵੇਲੇ 2700 ਕਰੋੜ ਰੁਪਏ ਸੀ ਪਰ 3000 ਕਾਮਿਆਂ ਵਲੋਂ ਲਗਾਤਾਰ 57 ਮਹੀਨੇ ਕੰਮ ਕਰਦੇ ਰਹਿਣ ਤੋਂ ਬਾਅਦ ਇਸ ਮੂਰਤੀ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਵਲੋਂ 31 ਅਕਤੂਬਰ 2018 ਨੂੰ ਕੀਤਾ ਗਿਆ ਅਤੇ ਉਸ ਸਮੇਂ ਤਕ ਇਸ ਦੀ ਲਾਗਤ ਵੀ ਲਗਭਗ 3000 ਹਜ਼ਾਰ ਕਰੋੜ ਨੂੰ ਪਹੁੰਚ ਚੁੱਕੀ ਸੀ।

pm modipm modi

ਸਰਦਾਰ ਪਟੇਲ ਦੀ 143ਵੀਂ ਜਨਮ ਸ਼ਤਾਬਦੀ ਮੌਕੇ ਦੇਸ਼ ਨੂੰ ਸਮਰਪਤ ਕੀਤੀ ਇਸ ਮੂਰਤੀ ਦਾ ਨਕਸ਼ਾ ਰਾਮ ਵੀ ਸੂਤਰ ਵਲੋਂ ਤਿਆਰ ਕੀਤਾ ਗਿਆ। ਇਸ ਮੂਰਤੀ ਦੀ ਨਕਲ ਅਤੇ ਪ੍ਰੇਰਨਾ ਭਾਵੇਂ ਅਮਰੀਕਾ ਦੀ ਸਟੈਚੂ ਆਫ਼ ਲਿਬਰਟੀ ਪਾਸੋਂ ਹਾਸਲ ਕੀਤੀ ਗਈ ਪਰ ਅਮਰੀਕਾ ਦੁਨੀਆਂ ਦਾ ਲਗਭਗ ਸੱਭ ਤੋਂ ਅਮੀਰ ਦੇਸ਼ ਹੈ, ਪਰ ਜਦੋਂ ਭਾਰਤ ਵਰਗੇ ਗ਼ਰੀਬ ਦੇਸ਼ ਦੇ ਅਮੀਰ ਨੇਤਾ ਅਜਿਹੀਆਂ ਮੂਰਤੀਆਂ ਦਾ ਸੁਪਨਾ ਲੈਣ ਲੱਗ ਪੈਣ ਤਾਂ ਹਮੇਸ਼ਾ ਗ਼ਰੀਬ ਦੇਸ਼ਾਂ ਦੀ ਬਦਕਿਸਮਤੀ ਵਿਚ ਵਾਧਾ ਹੁੰਦਾ ਹੈ।

Statue of Unity Statue of Unity

ਗੁਜਰਾਤੀ ਬਾਬੂੂ ਸਰਦਾਰ ਵੱਲਭ ਭਾਈ ਪਟੇਲ ਦੀ ਮੁਰਤੀ ਦੀ ਉਸਾਰੀ ਤੇ 3000 ਕਰੋੜ ਦੀ ਰਕਮ ਖ਼ਰਚੀ ਗਈ ਹੈ ਉਸ ਨਾਲ ਪੰਜਾਬ ਦੇ 22 ਜ਼ਿਲ੍ਹਿਆਂ ਵਿਚ 11 ਪੀ.ਜੀ.ਆਈ ਚੰਡੀਗੜ੍ਹ ਵਰਗੇ ਹਸਪਤਾਲ ਖੋਲ੍ਹੇ ਜਾ ਸਕਦੇ ਸਨ ਅਤੇ ਇਸੇ ਰਕਮ ਵਿਚੋਂ ਪੰਜਾਬ ਅੰਦਰ ਅੱਧਾ ਕਿਲੋਮੀਟਰ ਲੰਬਾਈ ਵਾਲੇ 26 ਫ਼ਲਾਈਉਵਰ ਪੁਲ ਵੀ ਉਸਾਰੇ ਜਾ ਸਕਦੇ ਸਨ ਕਿਉਂਕਿ ਅੱਧਾ ਕਿਲੋਮੀਟਰ ਫ਼ਲਾਈਉਵਰ ਦੀ ਉਸਾਰੀ ਤੇ ਲਗਭਗ 30 ਕਰੋੜ ਰੁਪਏ ਦਾ ਖ਼ਰਚ ਆਉਂਦਾ ਹੈ।  

Manmohan SinghManmohan Singh

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦੁਨੀਆਂ ਦੇ ਚੰਦ ਉਂਗਲਾਂ ਤੇ ਗਿਣੇ ਜਾਣ ਵਾਲੇ ਅਰਥ ਸ਼ਾਸਤਰੀਆਂ ਵਿਚੋਂ ਇਕ ਹਨ ਜਿਸ ਲਈ ਮੌਜੂਦਾ ਆਰਥਕ ਹਾਲਾਤ ਨੂੰ ਧਿਆਨ ਵਿਚ ਰਖਦਿਆਂ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਅਜਿਹਾ ਮੂਰਖ਼ਾਨਾ ਫ਼ੈਸਲਾ ਕਦੇ ਵੀ ਨਾ ਲੈਂਦੇ ਕਿਉਂਕਿ ਮੋਦੀ ਸਰਕਾਰ ਦੀ ਪਹਿਲਾਂ ਨੋਟਬੰਦੀ ਅਤੇ ਬਾਅਦ ਵਿਚ ਲਾਕਡਾਊਨ ਨੇ ਦੇਸ਼ ਨੂੰ ਗਹਿਰੇ ਆਰਥਕ ਸੰਕਟ ਵਿਚ ਡੁਬੋ ਦਿਤਾ ਹੈ ਜਿਥੋਂ ਬਾਹਰ ਨਿਕਲਣਾ ਅਸਾਨ ਕੰਮ ਨਹੀਂ। ਜਦਕਿ ਅਜਿਹੀਆਂ ਮੂਰਤੀਆਂ ਦਾ ਸੁਪਨਾ ਹਮੇਸ਼ਾ ਖ਼ੁਸ਼ਹਾਲ ਕੌਮਾਂ ਹੀ ਲੈਂਦੀਆਂ ਹਨ। ਜਿਸ ਦੇਸ਼ ਦੇ ਕਰੋੜਾਂ ਲੋਕ ਭੁੱਖੇ ਢਿੱਡ ਸੌਂਦੇ ਹੋਣ ਅਤੇ ਲੱਖਾਂ ਲੋਕ ਫੁੱਟਪਾਥਾਂ ਤੇ ਸੌਣ ਲਈ ਮਜਬੂਰ ਹੋਣ ਉੱਥੇ ਸਟੈਚੂ ਆਫ਼ ਯੂਨਿਟੀ ਵਰਗੀ ਮਹੱਤਵਹੀਣ ਮੂਰਤੀ ਦੀ ਕਿਤੇ ਪ੍ਰਸ਼ੰਸਾ ਨਹੀਂ ਹੁੰਦੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement