
ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ
ਮਿਰਜ਼ਾਪੁਰ: ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ। ਜ਼ਿਲ੍ਹੇ ਦੇ ਕੋਤਵਾਲੀ ਖੇਤਰ ਅਧੀਨ ਆਉਂਦੇ ਛੋਟੇ ਗੁਦੜੀ ਖੇਤਰ ਵਿਚ ਮੰਗਲਵਾਰ ਦੇਰ ਰਾਤ ਇਕ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਮਲਬੇ ਵਿੱਚ ਦੱਬੇ ਹੋ ਜਾਣ ਨਾਲ ਇੱਕੋ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਘਟਨਾ ਕਾਰਨ ਇਲਾਕੇ ਵਿਚ ਹਲਚਲ ਮਚ ਗਈ।
The roof of the house collapsed
ਮੌਕੇ 'ਤੇ ਪਹੁੰਚੀ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕੀਤਾ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਪਰਿਵਾਰ ਪੁਰਾਣੇ ਘਰ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ। ਇਕੋ ਪਰਿਵਾਰ ਦੇ ਪੰਜ ਵਿਅਕਤੀ, ਪਤੀ, ਪਤਨੀ, ਦੋ ਬੇਟੇ ਅਤੇ ਇਕ ਬੇਟੀ ਦੱਸੀ ਜਾ ਰਹੀ ਹੈ।
The roof of the house collapsed
ਪਰਿਵਾਰ ਦੇ ਜੀਅ ਰਾਤ ਨੂੰ ਸੁੱਤੇ ਪਏ ਸਨ। ਘਰ ਦੀ ਹਾਲਤ ਖਸਤਾ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੀਆਂ ਤਿੰਨ ਪੁਸ਼ਤਾ ਇਸ ਪੁਰਾਣੇ ਘਰ ਵਿਚ ਹੀ ਰਹੀਆਂ ਹਨ।