
ਬੇਵਸ ਮਾਂ ਕਰਦੀ ਰਹੀ ਹਸਪਤਾਲ ਪ੍ਰਸ਼ਾਸ਼ਨ ਦੀਆਂ ਮਿੰਨਤਾਂ
ਵਿਸ਼ਾਖਾਪਟਨਮ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੀ ਗਤੀ ਇੰਨੀ ਘਾਤਕ ਹੈ ਕਿ ਸਿਹਤ ਪ੍ਰਣਾਲੀ ਬੁਰੀ ਤਰ੍ਹਾਂ ਨਾਲ ਢਹਿ ਗਈ ਹੈ। ਹਸਪਤਾਲਾਂ ਵਿਚ ਬੈੱਡ ਦੀ ਭਾਰੀ ਘਾਟ ਹੈ, ਜਿਸ ਕਾਰਨ ਕੋਰੋਨਾ ਲਾਗ ਵਾਲੇ ਮਰੀਜ਼ ਹਸਪਤਾਲ ਦੇ ਬਾਹਰ ਹੀ ਮਰ ਰਹੇ ਹਨ।
Corona positive Baby
ਅਜਿਹਾ ਹੀ ਇਕ ਦੁਖਦਾਈ ਮਾਮਲਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਸਾਹਮਣੇ ਆਇਆ ਹੈ। ਇਕ ਮਾਂ ਆਪਣੇ ਕੋਰੋਨਾ ਸੰਕਰਮਿਤ ਇਕ ਸਾਲ ਦੇ ਬੇਟੇ ਲਈ ਹਸਪਤਾਲ ਦੇ ਡਾਕਟਰਾਂ ਮਿੰਨਤਾਂ ਕਰਦੀ ਰਹੀ ਪਰ ਬੈੱਡ ਦੀ ਘਾਟ ਕਾਰਨ ਹਸਪਤਾਲ ਵਿਚ ਦਾਖਲ ਨਹੀਂ ਕੀਤਾ ਗਿਆ।
Corona positive Baby
ਕੁਝ ਸਮੇਂ ਬਾਅਦ ਹਸਪਤਾਲ ਦੇ ਬਾਹਰ ਇਕ ਐਂਬੂਲੈਂਸ ਵਿਚ ਮਾਸੂਮ ਦੀ ਮੌਤ ਹੋ ਗਈ ਅਤੇ ਬੇਵਸ ਮਾਂ ਉਸ ਵੱਲ ਵੇਖਦੀ ਰਹੀ। ਇਹ ਦਰਦਨਾਕ ਮਾਮਲਾ ਵਿਸ਼ਾਖਾਪਟਨਮ ਦੇ ਕਿੰਗ ਜਾਰਜ ਹਸਪਤਾਲ ਦੇ ਬਾਹਰ ਦਾ ਹੈ। ਇਕ ਮਾਂ ਆਪਣੇ ਪੁੱਤ ਨੂੰ ਹਸਪਤਾਲ ਲੈ ਕੇ ਪਹੁੰਚੀ। ਉਸਦਾ ਇਕ ਸਾਲ ਦਾ ਬੇਟਾ ਕੋਰੋਨਾ ਸਕਾਰਾਤਮਕ ਸੀ। ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ।
Corona positive Baby
ਆਪਣੇ ਜਿਗਰ ਦੇ ਟੁੱਕੜੇ ਨੂੰ ਤੜਫਦਾ ਵੇਖ ਬੇਵੱਸ ਮਾਂ ਹਸਪਤਾਲ ਪ੍ਰਸ਼ਾਸਨ ਦੀਆਂ ਬੱਚੇ ਨੂੰ ਹਸਪਤਾਲ ਵਿਚ ਭਰਤੀ ਕਰਨ ਦੀਆਂ ਮਿੰਨਤਾਂ ਕਰਦੀ ਰਹੀ ਪਰ ਹਸਪਤਾਲ ਵਿਚ ਬੈੱਡ ਦੀ ਕਮੀ ਦੀ ਵਜਾ ਨਾਲ ਬੱਚੇ ਨੂੰ ਹਸਪਤਾਲ ਵਿਚ ਭਰਤੀ ਨਹੀਂ ਕੀਤਾ ਜਿਸ ਤੋਂ ਬਾਅਦ ਬੱਚੇ ਨੇ ਤੜਫ ਤੜਫ ਦਮ ਤੋੜ ਦਿੱਤਾ।
ਦੱਸ ਦਈਏ ਕਿ ਕਿੰਗ ਜਾਰਜ ਹਸਪਤਾਲ 150 ਸਾਲ ਤੋਂ ਵੀ ਵੱਧ ਪੁਰਾਣਾ ਹੈ ਅਤੇ ਆਂਧਰਾ ਪ੍ਰਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ, ਪਰ ਇਸ ਹਸਪਤਾਲ ਨੇ ਬੈੱਡ ਦੀ ਘਾਟ ਕਾਰਨ ਬੱਚੇ ਨੂੰ ਦਾਖਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਮਾਸੂਮ ਦੀ ਮੌਤ ਨੇ ਆਂਧਰਾ ਪ੍ਰਦੇਸ਼ ਦੀ ਸਿਹਤ ਪ੍ਰਣਾਲੀ 'ਤੇ ਸਵਾਲ ਖੜੇ ਕੀਤੇ ਹਨ।