Lok Sabha Election 2024: ਦਿੱਲੀ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਦਿੱਤਾ ਅਸਤੀਫ਼ਾ
Published : Apr 28, 2024, 10:22 am IST
Updated : Apr 28, 2024, 3:53 pm IST
SHARE ARTICLE
Arvinder Singh Lovely
Arvinder Singh Lovely

ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ

Lok Sabha Election 2024: ਨਵੀਂ ਦਿੱਲੀ - ਦਿੱਲੀ ਵਿਚ ਲੋਕ ਸਭਾ ਚੋਣਾਂ ਤੋਂ ਠੀਕ 28 ਦਿਨ ਪਹਿਲਾਂ ਪਾਰਟੀ ਦੇ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਅਸਤੀਫ਼ਾ ਦਾ ਕਾਰਨ ਦੱਸਿਆ ਹੈ।  
ਲਵਲੀ ਨੇ ਖੜਗੇ ਨੂੰ 4 ਪੰਨਿਆਂ ਦਾ ਪੱਤਰ ਭੇਜਿਆ ਹੈ।

ਇਸ ਵਿਚ ਉਨ੍ਹਾਂ ਲਿਖਿਆ- ਦਿੱਲੀ ਕਾਂਗਰਸ ਇਕਾਈ ਉਸ ਪਾਰਟੀ ਨਾਲ ਗਠਜੋੜ ਦੇ ਖਿਲਾਫ਼ ਸੀ, ਜਿਸ ਦਾ ਗਠਨ ਕਾਂਗਰਸ ਪਾਰਟੀ 'ਤੇ ਝੂਠੇ, ਮਨਘੜਤ ਅਤੇ ਭ੍ਰਿਸ਼ਟਚਾਰ ਦੇ ਦੋਸ਼ ਲਗਾਉਣ ਦੇ ਆਧਾਰ 'ਤੇ ਕੀਤਾ ਗਿਆ ਸੀ। ਇਸ ਦੇ ਬਾਵਜੂਦ ਪਾਰਟੀ ਨੇ ਦਿੱਲੀ 'ਚ 'ਆਪ' ਨਾਲ ਗਠਜੋੜ ਕਰਨ ਦਾ ਫੈਸਲਾ ਕੀਤਾ। ਲਵਲੀ ਦਿੱਲੀ 'ਚ ਟਿਕਟਾਂ ਦੀ ਵੰਡ ਤੋਂ ਨਾਰਾਜ਼ ਹਨ। ਕਾਂਗਰਸ ਨੇ ਉਨ੍ਹਾਂ ਨੂੰ 31 ਅਗਸਤ 2023 ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਇਆ।

ਲਵਲੀ ਨੇ 15 ਸਾਲਾਂ ਤੱਕ ਸ਼ੀਲਾ ਦੀਕਸ਼ਿਤ ਦੀ ਸਰਕਾਰ ਵਿਚ ਟਰਾਂਸਪੋਰਟ ਅਤੇ ਸਿੱਖਿਆ ਸਮੇਤ ਕਈ ਮੰਤਰਾਲਿਆਂ ਨੂੰ ਸੰਭਾਲਿਆ ਹੈ। ਦਿੱਲੀ ਦੇ ਸਿੱਖ ਭਾਈਚਾਰੇ ਵਿਚ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ। ਅਰਵਿੰਦਰ ਸਿੰਘ ਲਵਲੀ ਨੇ 15 ਸਾਲ ਤੱਕ ਸ਼ੀਲਾ ਦੀਕਸ਼ਿਤ ਸਰਕਾਰ ਵਿਚ ਸਿੱਖਿਆ ਅਤੇ ਸੈਰ ਸਪਾਟਾ ਮੰਤਰਾਲੇ ਦੀ ਜ਼ਿੰਮੇਵਾਰੀ ਨਿਭਾਈ ਹੈ। 2017 ਵਿਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ।

ਹਾਲਾਂਕਿ ਇੱਕ ਸਾਲ ਦੇ ਅੰਦਰ ਹੀ ਉਹ ਪਾਰਟੀ ਵਿੱਚ ਘਰ ਪਰਤ ਆਏ ਸਨ। ਕਾਂਗਰਸ 'ਚ ਵਾਪਸੀ ਕਰਦੇ ਹੋਏ ਲਵਲੀ ਨੇ ਕਿਹਾ ਸੀ- ਮੈਂ ਉੱਥੇ ਵਿਚਾਰਧਾਰਕ ਤੌਰ 'ਤੇ ਗਲਤ ਸੀ। ਅਪਣੇ ਪੱਤਰ ਵਿਚ ਲਵਲੀ ਨੇ ਲਿਖਿਆ ਕਿ ਦਿੱਲੀ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਹਾਲ ਹੀ ਵਿਚ ਜੋ ਵੀ ਫ਼ੈਸਲੇ ਲਏ ਗਏ ਸਨ, ਉਨ੍ਹਾਂ ਨੂੰ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ (ਦਿੱਲੀ ਇੰਚਾਰਜ) ਨੇ ਵੀਟੋ ਕਰ ਦਿੱਤਾ ਸੀ।

ਮੈਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ, ਫਿਰ ਵੀ ਮੈਨੂੰ ਕਿਸੇ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਦਿੱਲੀ ਦੇ 150 ਬਲਾਕ ਪ੍ਰਧਾਨ ਨਿਯੁਕਤ ਕਰਨ ਦੇ ਮੇਰੇ ਫੈਸਲੇ ਨੂੰ ਵੀ ਰੱਦ ਕਰ ਦਿੱਤਾ ਗਿਆ। ਇਸ ਸਮੇਂ ਇਸ ਬਲਾਕ ਵਿੱਚ ਕੋਈ ਪ੍ਰਧਾਨ ਨਹੀਂ ਹੈ। ਦਿੱਲੀ ਕਾਂਗਰਸ ਦੇ ਕਈ ਨੇਤਾ 'ਆਪ' ਨਾਲ ਗਠਜੋੜ ਦੇ ਖਿਲਾਫ਼ ਸਨ। 'ਆਪ' ਨੇ ਕਾਂਗਰਸ 'ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਾਏ ਸਨ। 'ਆਪ' ਦੇ ਅੱਧੇ ਕੈਬਨਿਟ ਮੰਤਰੀ ਇਸ ਵੇਲੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਹਨ। ਇਸ ਦੇ ਬਾਵਜੂਦ ਹਾਈਕਮਾਂਡ ਨੇ ਦਿੱਲੀ ਵਿਚ ‘ਆਪ’ ਨਾਲ ਗਠਜੋੜ ਕਰ ਲਿਆ। 

ਅਸੀਂ ਫ਼ੈਸਲੇ ਦਾ ਸਨਮਾਨ ਕੀਤਾ। ਮੈਂ ਨਾ ਸਿਰਫ਼ ਜਨਤਕ ਤੌਰ 'ਤੇ ਇਸ ਦਾ ਸਮਰਥਨ ਕੀਤਾ, ਸਗੋਂ ਇਹ ਵੀ ਫ਼ੈਸਲਾ ਕੀਤਾ ਕਿ ਦਿੱਲੀ ਇਕਾਈ ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਹੋਣੀ ਚਾਹੀਦੀ ਹੈ। ਏ.ਆਈ.ਸੀ.ਸੀ. ਦੇ ਜਨਰਲ ਸਕੱਤਰ (ਸੰਗਠਨ) ਦੇ ਕਹਿਣ 'ਤੇ, ਮੈਂ ਵੀ ਸੁਭਾਸ਼ ਚੋਪੜਾ ਅਤੇ ਸੰਦੀਪ ਦੀਕਸ਼ਿਤ ਨਾਲ ਗ੍ਰਿਫ਼ਤਾਰੀ ਦੀ ਰਾਤ ਨੂੰ ਕੇਜਰੀਵਾਲ ਦੇ ਘਰ ਗਿਆ, ਭਾਵੇਂ ਇਹ ਮੇਰੇ ਸਿਧਾਂਤਾਂ ਦੇ ਵਿਰੁੱਧ ਸੀ। 

ਇਸ ਗਠਜੋੜ ਤੋਂ ਬਾਅਦ ਦਿੱਲੀ ਕਾਂਗਰਸ ਨੂੰ ਲੋਕ ਸਭਾ ਚੋਣਾਂ ਲੜਨ ਲਈ 3 ਸੰਸਦੀ ਸੀਟਾਂ ਦਿੱਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਨੂੰ ਦਿੱਲੀ ਵਿਚ ਗਠਜੋੜ ਵਿਚ ਦਿੱਤੀਆਂ ਸੀਮਤ ਸੀਟਾਂ ਅਤੇ ਪਾਰਟੀ ਦੀ ਭਲਾਈ ਲਈ ਆਪਣਾ ਨਾਮ ਵਾਪਸ ਲੈ ਲਿਆ ਹੈ, ਤਾਂ ਜੋ ਇਹ ਸੀਟਾਂ ਦਿੱਲੀ ਕਾਂਗਰਸ ਦੇ ਹੋਰ ਸੀਨੀਅਰ ਮੈਂਬਰਾਂ ਨੂੰ ਦਿੱਤੀਆਂ ਜਾ ਸਕਣ। ਮੈਂ ਸੰਭਾਵੀ ਉਮੀਦਵਾਰ ਵਜੋਂ ਆਪਣੀ ਉਮੀਦਵਾਰੀ ਵੀ ਖ਼ਤਮ ਕਰ ਦਿੱਤੀ। ਇਹ ਖ਼ਬਰ 12 ਮਾਰਚ 2024 ਨੂੰ ਸਾਰੇ ਅਖ਼ਬਾਰਾਂ ਵਿਚ ਵੀ ਛਪੀ ਸੀ।

ਇਨ੍ਹਾਂ 3 ਸੀਟਾਂ ਵਿਚੋਂ ਸੂਬਾ ਕਾਂਗਰਸ ਕਮੇਟੀ ਦੇ ਸਾਰੇ ਅਬਜ਼ਰਵਰਾਂ ਅਤੇ ਸਥਾਨਕ ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ ਉੱਤਰ ਪੱਛਮੀ ਦਿੱਲੀ ਅਤੇ ਉੱਤਰ ਪੂਰਬੀ ਦਿੱਲੀ ਦੀਆਂ ਸੀਟਾਂ 2 ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਜੋ ਦਿੱਲੀ ਕਾਂਗਰਸ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਅਣਜਾਣ ਸਨ। ਲੋਕ ਸਭਾ ਚੋਣਾਂ ਲਈ ਉਮੀਦਵਾਰ ਬਾਰੇ ਅੰਤਿਮ ਫ਼ੈਸਲਾ ਕਾਂਗਰਸ ਹਾਈਕਮਾਂਡ ਨੇ ਲਿਆ ਹੈ, ਜਿਸ ਦਾ ਮੈਂ ਸਤਿਕਾਰ ਕਰਦਾ ਹਾਂ। ਪਰ ਹਾਈਕਮਾਂਡ ਨੇ ਦੋ ਅਜਿਹੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਿਨ੍ਹਾਂ ਦੀ ਦਿੱਲੀ ਕਾਂਗਰਸ ਨਾਲ ਕੋਈ ਚਰਚਾ ਨਹੀਂ ਹੋਈ। ਜੇਕਰ ਮੈਨੂੰ ਪਹਿਲਾਂ ਦੱਸ ਦਿੱਤਾ ਜਾਂਦਾ ਤਾਂ ਮੈਂ ਬਿਹਤਰ ਤਿਆਰੀ ਕਰ ਸਕਦਾ ਸੀ। ਹੁਣ ਤੱਕ ਪਾਰਟੀ ਦੇ ਕਿਸੇ ਵੀ ਸੀਨੀਅਰ ਆਗੂ ਨੇ ਸਥਾਨਕ ਆਗੂਆਂ ਨਾਲ ਸਮੀਕਰਨ ਬਣਾਉਣ ਬਾਰੇ ਮੇਰੇ ਨਾਲ ਗੱਲਬਾਤ ਨਹੀਂ ਕੀਤੀ। ਮੈਂ ਹਰ ਨਾਰਾਜ਼ ਆਗੂ ਨੂੰ ਮਿਲ ਕੇ ਪਾਰਟੀ ਨੂੰ ਇਕਜੁੱਟ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ।

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement