
ਕਰੋਨਾ ਸੰਕਟ ਦੇ ਵਿਚ ਹੀ ਦੇਸ਼ ਨੂੰ ਕੁਝ ਦਿਨ ਪਹਿਲਾਂ ਅਮਫਾਨ ਤੁਫਾਨ ਦੀ ਤਬਾਹੀ ਨੂੰ ਵੀ ਝੱਲਣੀ ਪਈ ।
ਨਵੀਂ ਦਿੱਲੀ : ਕਰੋਨਾ ਸੰਕਟ ਦੇ ਵਿਚ ਹੀ ਦੇਸ਼ ਨੂੰ ਕੁਝ ਦਿਨ ਪਹਿਲਾਂ ਅਮਫਾਨ ਤੁਫਾਨ ਦੀ ਤਬਾਹੀ ਨੂੰ ਵੀ ਝੱਲਣੀ ਪਈ । ਇਸ ਖਤਰਨਾਕ ਚੱਕਰਵਰਤੀ ਤੁਫਾਨ ਨੇ ਬੰਗਾਲ ਤੋਂ ਲੈ ਕੇ ਉਡੀਸਾ ਤੱਕ ਤਬਾਹੀ ਮਚਾਈ ਅਤੇ ਕਈ ਲੋਕਾਂ ਨੂੰ ਇਸ ਤੁਫਾਨ ਵਿਚ ਆਪਣੀ ਜਾਨ ਵੀ ਗਵਾਉਂਣੀ ਪਈ। ਅਜਿਹੇ ਸੰਕਟ ਦੇ ਸਮੇਂ ਵਿਚ ਬੰਗਾਲ ਨੂੰ ਮਦਦ ਦੀ ਜ਼ਰੂਰਤ ਹੈ। ਸਰਕਾਰ ਦੇ ਵੱਲੋਂ ਤਾਂ ਆਰਥਿਕ ਪੈਕੇਜ ਦਾ ਐਲਾਨ ਕੀਤਾ ਜਾ ਚੁੱਕਾ ਹੈ, ਹੁਣ ਬਾਲੀਵੁੱਡ ਦੇ ਕਿੰਗ ਖਾਨ ਵੀ ਮਦਦ ਲਈ ਅੱਗੇ ਹਨ।
Shahrukh khan
ਸ਼ਾਹਰੁਖ ਖਾਨ ਦੀ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੇ ਇਸ ਮੁਸ਼ਕਲ ਸਮੇਂ ਵਿੱਚ ਮਦਦ ਦੀ ਪੇਸ਼ਕਸ਼ ਕੀਤੀ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਕਈ ਪੱਧਰਾਂ 'ਤੇ ਬੰਗਾਲ ਦੀ ਮਦਦ ਕਰਨ ਜਾ ਰਹੇ ਹਨ। ਟਵੀਟ ਵਿੱਚ ਲਿਖਿਆ ਗਿਆ ਹੈ- ਕੋਲਕਾਤਾ ਅਤੇ ਪੱਛਮੀ ਬੰਗਾਲ ਦੇ ਲੋਕਾਂ ਨੇ ਸਾਡੀ ਟੀਮ ਨੂੰ ਕਈ ਸਾਲਾਂ ਤੋਂ ਬਹੁਤ ਪਿਆਰ ਦਿੱਤਾ ਹੈ।
Photo
ਅਜਿਹੀ ਸਥਿਤੀ ਵਿੱਚ, ਅਸੀਂ ਸੰਕਟ ਦੇ ਸਮੇਂ ਵਿੱਚ ਸਹਾਇਤਾ ਕਰਨਾ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ ਮਦਦ ਦੇ ਤੌਰ ਤੇ ਟੀਮ ਵੱਲੋਂ ਪੱਛਮੀ ਬੰਗਾਲ ਰਲੀਫ ਫੰਡ ਵਿਚ ਵਿੱਤੀ ਰਾਸ਼ੀ ਦਿੱਤੀ ਜਾਵੇਗੀ, ਰਾਸ਼ਨ ਵੰਡਿਆ ਜਾਵੇਗਾ। ਇਸ ਦੇ ਨਾਲ ਹੀ ਹੋਰ ਵੀ ਕਈ ਤਰੀਕਿਆਂ ਦੀ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਕਰੋਨਾ ਸੰਕਟ ਨੂੰ ਦੇਖਿਦਿਆਂ ਇਹ ਵੀ ਸਾਫ ਕੀਤਾ ਗਿਆ ਹੈ ਕਿ ਮਦਦ ਕਰਨ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਪੂਰਨ ਰੂਪ ਵਿਚ ਖਿਆਲ ਰੱਖਿਆ ਜਾਵੇਗਾ।
Photo
ਇਹ ਪਹਿਲੀ ਵਾਰ ਨਹੀਂ ਹੈ ਕਿ ਸ਼ਾਰੁਖ ਖਾਨ ਵੱਲੋਂ ਇਸ ਤਰ੍ਹਾਂ ਕਿਸੇ ਦੀ ਮਦਦ ਕੀਤੀ ਗਈ ਹੋਵੇ। ਕਰੋਨਾ ਵਾਇਰਸ ਦੇ ਨਾਲ ਚੱਲ ਜੰਗ ਵਿਚ ਵੀ ਖਾਨ ਵੱਲੋਂ ਵੱਖ-ਵੱਖ ਤਰ੍ਹਾਂ ਨਾਲ ਲੋਕਾਂ ਦੀ ਮਦਦ ਕੀਤੀ ਗਈ ਹੈ। ਇਸ ਵਿਚ ਉਨ੍ਹਾਂ ਵੱਲੋਂ ਪੀਪੀਈ ਕਿਟਾਂ ਦਾਨ ਕੀਤੀਆਂ ਗਈਆਂ, ਆਪਣੇ ਆਫਿਸ ਨੂੰ ਕੁਆਰੰਟੀਨ ਸੈਂਟਰ ਦੇ ਲਈ ਦਿੱਤਾ ਗਿਆ, ਗਰੀਬਾਂ ਵਿਚ ਰਾਸ਼ਨ ਵੰਡਿਆ ਗਿਆ ਅਤੇ ਪੀਐੱਮ ਰਲੀਫ਼ ਫੰਡ ਵਿਚ ਰਾਸ਼ੀ ਦਾਨ ਦਿੱਤੀ।
Shahrukh Khan