ਦਿੱਲੀ 'ਚ ਪਹਿਲਵਾਨਾਂ ਤੋਂ ਕਰਵਾਇਆ ਜਾਂਦਾ ਹੈ ਧੰਦਾ, ਲੋਕ ਡਰਦੇ ਨਹੀਂ ਕਰਦੇ ਸ਼ਿਕਾਇਤ
Published : May 28, 2021, 3:08 pm IST
Updated : May 28, 2021, 3:08 pm IST
SHARE ARTICLE
File Photo
File Photo

ਪੁਲਿਸ ਵੀ ਨਹੀਂ ਕਰਦੀ ਕਾਰਵਾਈ 

ਨਵੀਂ ਦਿੱਲੀ - ਓਲੰਪਿਕ ਚੈਂਪੀਅਨ ਸੁਸ਼ੀਲ ਕੁਮਾਰ ਦੀ ਗ੍ਰਿਫਤਾਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਖੇਡ-ਖੇਡ ਵਿਚ ਇਹ ਖੇਡ ਇੰਨੀ ਖ਼ਤਰਨਾਕ ਹੋ ਗਈ ਕਿ ਕਈ ਵਾਰ ਖਿਡਾਰੀ ਦੀ ਆਪਣੀ ਖੇਡ ਹੀ ਖ਼ਤਮ ਹੋ ਜਾਂਦੀ ਹੈ। ਤੁਸੀਂ ਚਾਹੇ ਬਾਊਂਸਰ ਚਾਹੁੰਦੇ ਹੋ ਜਾਂ ਪੀਐਸਓ ਜਾਂ ਫਿਰ ਤੁਸੀਂ ਕਿਸੇ ਨੂੰ ਧਮਕੀ ਦਿਲਵਾਉਣੀ ਹੋਵੇ ਜਾਂ ਫਿਰ ਕਿਸੇ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਹੋਵੇ।

ਇਨ੍ਹਾਂ ਸਾਰਿਆਂ ਤੋਂ ਇਲਾਵਾ, ਜੇ ਕੋਈ ਜੁਰਮ ਕਰਨਾ ਹੈ, ਤਾਂ ਇਹਨਾਂ ਸਾਰਿਆਂ ਕੰਮਾਂ ਨੂੰ ਇਹ ਪਹਿਲਵਾਨ ਅਸਾਨੀ ਨਾਲ ਕਰ ਲੈਂਦਾ ਹੈ। ਇਸ ਪਹਿਲਵਾਨ ਨੂੰ ਤੁਸੀਂ ਸਾਰੀਆਂ ਆਮ ਚੋਣਾਂ ਦੇ ਆਗੂਆਂ ਨਾਲ ਦੇਖ ਸਕਦੇ ਹੋ। 2019 ਵਿਚ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਇਹ ਪਹਿਲਵਾਨ ਕਈ ਉਮੀਦਵਾਰਾਂ ਦੇ ਨਾਲ ਦਿਖਾਈ ਦਿੱਤਾ। 

Photo

ਜੇ ਹਰਿਆਣਾ ਦੀ ਗੱਲ ਕਰੀਏ ਤਾਂ ਉਸ ਨੂੰ ਪਹਿਲਵਾਨਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਇੱਥੇ ਪਹਿਲਵਾਨਾਂ ਦੀ ਆੜ ਹੇਠ ਪੈਸੇ ਇਕੱਠੇ ਕਰਨ ਦਾ ਕੰਮ ਚੱਲ ਰਿਹਾ ਹੈ। ਰਾਜ ਵਿੱਚ ਵੱਡੇ ਕਾਰੋਬਾਰੀਆਂ ਨੂੰ ਧਮਕੀ ਦੇਣ ਅਤੇ ਪੈਸੇ ਦੀ ਵਸੂਲੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਕ ਰਿਪੋਰਟ ਦੇ ਅਨੁਸਾਰ, ਗੁਰੂਗ੍ਰਾਮ ਵਿੱਚ, ਕੌਸ਼ਲ ਗੈਂਗ ਨੇ ਪੁਸ਼ਪਾਂਜਲੀ ਹਸਪਤਾਲ ਦੇ ਮਾਲਕਾਂ ਅਤੇ ਓਮ ਸਵੀਟਸ ਨੂੰ ਧਮਕੀ ਦਿੱਤੀ ਸੀ।

ਇਸ ਗੈਂਗ ਵਿਚ ਕੁੱਝ ਲੋਕਾਂ ਦੇ ਨਾਮ ਫਰੀਦਾਬਾਦ ਦੇ ਕਾਂਗਰਸੀ ਨੇਤਾ ਵਿਕਾਸ ਚੌਧਰੀ ਨੂੰ ਵੀ ਵਸੂਲੀ ਦੇ ਕਾਰਨ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਸਾਹਮਣੇ ਆਏ ਸਨ। ਪੁਲਿਸ ਖ਼ੁਦ ਸ਼ੱਕ ਦੇ ਘੇਰੇ ਵਿਚ ਰਹਿੰਦੀ ਹੈ ਕਿੁਂਕਿ ਇਸ ਤਰ੍ਹਾਂ ਦੇ ਅਪਰਾਧਾਂ ਵਿਚ ਸ਼ਾਮਲ ਪਹਿਲਵਾਨਾਂ ਦੀ ਜਾਣਕਾਰੀ ਪਹਿਲਾਂ ਤੋਂ ਹੀ ਪੁਲਿਸ ਕੋਲ ਹੁੰਦੀ ਹੈ ਪਰ ਕਾਰਵਾਈ ਦੇ ਨਾਮ 'ਤੇ ਕੁੱਝ ਵੀ ਨਹੀਂ ਹੁੰਦਾ।

Photo
 

ਜ਼ਿਆਦਾਤਰ ਲੋਕ ਤਾਂ ਇਹਨਾਂ ਪਹਿਲਵਾਨਾਂ ਦੇ ਡਰ ਤੋਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਨਹੀਂ ਕਰਵਾਉਂਦੇ ਤੇ ਜੇ ਕਿਸੇ ਨੇ ਮਾਮਲਾ ਦਰਜ ਕਰਵਾ ਵੀ ਦਿੱਤਾ ਤਾਂ ਪੀੜਤ ਲੋਕਾਂ ਦੇ ਹੱਕ ਵਿਚ ਗਵਾਹੀ ਦੇਣ ਵਾਲੇ ਲੋਕਾਂ ਨੂੰ ਇਹ ਧਮਕੀਆਂ ਵੀ ਦਿੰਦੇ ਹਨ ਅਤੇ ਆਪ ਅਦਾਲਤ ਵਿਚੋਂ ਬੜੀ ਹੀ ਚਲਾਕੀ ਨਾਲ ਬਚ ਨਿਕਲਦੇ ਹਨ। ਦਿੱਲੀ ਵਿਚ ਬਹੁਤ ਸਾਰੇ ਮੁਕੱਦਮਿਆਂ ਵਿਚ ਹਰਿਆਣਾ ਦੇ ਅਪਰਾਧੀਆਂ ਦੇ ਨਾਮ ਸਾਹਮਣੇ ਆਉਂਦੇ ਹਨ। ਹਾਲ ਹੀ ਦੇ ਦਿਨਾਂ ਵਿਚ ਅਪਰਾਧ ਦੀ ਦੁਨੀਆਂ ਵਿਚ ਨੀਰਜ ਬਵਾਨਾ ਦਾ ਨਾਮ ਹੈ।  

ਉੱਤਰ ਪ੍ਰਦੇਸ਼ ਵਿੱਚ ਭਾਟੀ ਗੈਂਗ ਦਾ ਬੋਲਬਾਲਾ ਹੈ। ਜੇ ਤੁਸੀਂ ਗੁਰੂਗ੍ਰਾਮ ਜਾਂ ਦਿੱਲੀ ਦੇ ਕਿਸੇ ਵੱਡੇ ਕਾਰਪੋਰੇਟ ਦਫਤਰ ਜਾਂਦੇ ਹੋ, ਤਾਂ ਤੁਸੀਂ ਇਹ ਪਹਿਲਵਾਨ ਆਮ ਦੇਖ ਸਕਦੇ ਹੋ। ਕਾਰਪੋਰੇਟ ਲੋਕ ਇਨ੍ਹਾਂ ਪਹਿਲਵਾਨਾਂ ਨੂੰ ਇਸ ਲਈ ਰੱਖਦੇ ਹਨ ਤਾਂ ਕਿ ਅਖਾੜੇ ਦਾ ਕੋਈ ਹੋਰ ਪਹਿਲਵਾਨ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕਰੇ ਜਾਂ ਵਸੂਲੀ ਨਾਮ ਮੰਗੇ। ਇਹਨਾਂ ਪਹਿਲਵਾਨਾਂ ਕੋਲ ਹਥਿਆਰ ਵੀ ਆਮ ਦੇਖੇ ਜਾ ਸਕਦੇ ਹਨ। ਜੇ ਹਥਿਆਰਾਂ ਬਾਰੇ ਪੁੱਛਿਆ ਵੀ ਜਾਵੇ ਤਾਂ ਇਹਨਾਂ ਦਾ ਇਕ ਹੀ ਜਵਾਬ ਹੁੰਦਾ ਹੈ ਕਿ ਇਹ ਲਾਇਸੈਂਸ ਵਾਲਾ ਹਥਿਆਰ ਹੈ। 

Sushil Kumar, Kala Jatheri Sushil Kumar, Kala Jatheri

ਜੇ ਸੂਤਰਾਂ ਦੀ ਗੱਲ ਕਰੀਏ ਤਾਂ ਦਿੱਲੀ ਅਤੇ ਨਾਲ ਲੱਗਦੇ ਹਰਿਆਣਾ ਵਿਚ, ਇਹ ਪਹਿਲਵਾਨ ਲੱਖਾਂ ਵਿਚ ਨਹੀਂ, ਕਰੋੜਾਂ ਵਿਚ ਕਮਾਈ ਕਰਦੇ ਹਨ। ਜਿਸ ਵਿਚ ਕਾਲਾ ਜਠੇੜੀ ਅਤੇ ਰਾਜੂ ਬਸੋਦੀ ਅਤੇ ਅਕਸ਼ਤ ਪਾਲਰਾ ਵੱਡੇ ਨਾਮ ਹਨ। ਹਰਿਆਣੇ ਦੇ ਸੋਨੀਪਤ ਅਤੇ ਗੁਰੂਗ੍ਰਾਮ ਵਿਚ ਜ਼ਮੀਨਾਂ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਉਹਨਾਂ ਦੀ ਨਜ਼ਰ ਵੀ ਇਹਨਾਂ ਜ਼ਮੀਨਾਂ 'ਤੇ ਕਬਜ਼ਾ ਕਰਨ ਲਈ ਹੁੰਦੀ ਹੈ। ਜਦੋਂ ਮਾਲਿਕ ਨੂੰ ਇਸ ਬਾਰੇ ਪਤਾ ਚੱਲਦਾ ਹੈ ਤਾਂ ਕਬਜ਼ਾ ਖਾਲੀ ਕਰਨ ਦੇ ਨਾਮ 'ਤੇ ਲੱਖਾਂ ਰੁਪਏ ਲਏ ਜਾਂਦੇ ਹਨ। ਇਹਨਾਂ ਕੰਮਾਂ ਨੂੰ ਅੰਜ਼ਾਮ ਦੇਣ ਵਾਲੇ ਕਈ ਵੱਡੇ ਨਾਮ ਸਾਹਮਣੇ ਹੀ ਨਹੀਂ ਆਉਂਦੇ। ਉਹ ਸਿਰਫ਼ ਵਿਦੇਸ਼ ਵਿਚ ਬੈਠ ਕੇ ਆਪਣੇ ਨੌਕਰਾਂ ਤੋਂ ਕੰਮ ਕਰਵਾ ਰਹੇ ਹਨ। 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement