ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਣੀਪੁਰ ਦੌਰੇ ਤੋਂ ਪਹਿਲਾਂ ਫ਼ੌਜ ਅਤੇ ਪੁਲਿਸ ਦੀ ਵੱਡੀ ਕਾਰਵਾਈ

By : KOMALJEET

Published : May 28, 2023, 6:56 pm IST
Updated : May 28, 2023, 6:56 pm IST
SHARE ARTICLE
Representative
Representative

ਅੱਠ ਘੰਟਿਆਂ 'ਚ 30 ਅਤਿਵਾਦੀ ਕੀਤੇ ਢੇਰ

ਮਣੀਪੁਰ : ਮਣੀਪੁਰ 'ਚ ਜਾਰੀ ਹਿੰਸਾ ਦੇ ਵਿਚਕਾਰ ਮਣੀਪੁਰ ਪੁਲਿਸ ਨੇ ਐਤਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ। ਰਾਜ ਦੀ ਪੁਲਿਸ ਅਤੇ ਫ਼ੌਜ ਨੇ ਜਾਤੀ ਹਿੰਸਾ ਤੋਂ ਪ੍ਰਭਾਵਿਤ ਕਈ ਖੇਤਰਾਂ ;ਚ ਅੱਠ ਘੰਟੇ ਤੋਂ ਵੱਧ ਦੀ ਕਾਰਵਾਈ ਕੀਤੀ। ਇਸ ਅਪ੍ਰੇਸ਼ਨ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ 30 ਅਤਿਵਾਦੀ ਮਾਰੇ ਗਏ ਹਨ। 

ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸੋਮਵਾਰ ਨੂੰ ਮਣੀਪੁਰ ਦਾ ਦੌਰਾ ਕਰ ਰਹੇ ਹਨ। ਜਾਣਕਾਰੀ ਮੁਤਾਬਕ ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਪ੍ਰੈੱਸ ਕਾਨਫ਼ਰੰਸ 'ਚ ਦਸਿਆ ਕਿ ਅੱਜ ਦੀ ਕਾਰਵਾਈ 'ਚ ਕਰੀਬ 30 ਅਤਿਵਾਦੀ ਮਾਰੇ ਗਏ ਹਨ। ਅਤਿਵਾਦੀ ਲੋਕਾਂ ਦੇ ਵਿਹੁਧ ਐਮ-16, ਏ.ਕੇ.-47 ਅਸਾਲਟ ਰਾਈਫ਼ਲਾਂ ਅਤੇ ਸਨਾਈਪਰ ਗਨ ਦੀ ਵਰਤੋਂ ਕਰ ਰਹੇ ਹਨ। ਉਹ ਕਈ ਪਿੰਡਾਂ ਵਿਚ ਘਰ ਸਾੜਨ ਆਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਫ਼ੌਜ ਅਤੇ ਹੋਰ ਸੁਰੱਖਿਆ ਬਲਾਂ ਦੀ ਮਦਦ ਨਾਲ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ: ਲੋਕਤੰਤਰ ਸਿਰਫ਼ ਇਮਾਰਤਾਂ ਨਾਲ ਨਹੀਂ, ਲੋਕਾਂ ਦੀ ਆਵਾਜ਼ ਨਾਲ ਚਲਦਾ ਹੈ : ਮੱਲਿਕਾਰਜੁਨ ਖੜਗੇ

ਮੁੱਖ ਮੰਤਰੀ ਬੀਰੇਨ ਸਿੰਘ ਨੇ ਕਿਹਾ ਕਿ ਅਤਿਵਾਦੀ ਨਿਹੱਥੇ ਨਾਗਰਿਕਾਂ 'ਤੇ ਗੋਲੀਬਾਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੜਾਈ ਹਥਿਆਰਬੰਦ ਅਤਿਵਾਦੀਆਂ ਵਿਚਕਾਰ ਹੈ ਜੋ ਮਣੀਪੁਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਸੂਬਾ ਸਰਕਾਰ ਕੇਂਦਰ ਸਰਕਾਰ ਦੀ ਮਦਦ ਨਾਲ ਅਜਿਹੀਆਂ ਗਤੀਵਿਧੀਆਂ ਵਿਹੁਧ ਕਾਰਵਾਈ ਕਰ ਰਹੀ ਹੈ।

ਸੂਤਰਾਂ ਮੁਤਾਬਕ ਵਿਦਰੋਹੀਆਂ ਨੇ ਅੱਜ ਤੜਕੇ 2 ਵਜੇ ਇੰਫ਼ਾਲ ਘਾਟੀ ਅਤੇ ਆਲੇ-ਦੁਆਲੇ ਦੇ ਪੰਜ ਇਲਾਕਿਆਂ 'ਚ ਇਕੋ ਸਮੇਂ ਹਮਲਾ ਕੀਤਾ। ਇਹ ਖੇਤਰ ਸੇਕਮਾਈ, ਸੁਗਨੂ, ਕੁੰਬੀ, ਫ਼ੇਏਂਗ ਅਤੇ ਸਰਾਉ ਹਨ। ਕਈ ਹੋਰ ਇਲਾਕਿਆਂ 'ਚ ਸੜਕਾਂ 'ਤੇ ਫ਼ਾਇਰਿੰਗ ਅਤੇ ਲਾਵਾਰਸ ਲਾਸ਼ਾਂ ਪਈਆਂ ਹੋਣ ਦੀਆਂ ਖ਼ਬਰਾਂ ਹਨ।
ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੇਕਮਾਈ ਵਿਚ ਮੁਕਾਬਲਾ ਖ਼ਤਮ ਹੋ ਗਿਆ ਹੈ। ਸੂਬੇ ਦੀ ਰਾਜਧਾਨੀ ਇੰਫ਼ਾਲ ਦੇ ਖੇਤਰੀ ਮੈਡੀਕਲ ਵਿਗਿਆਨ ਸੰਸਥਾਨ (ਰਿਮਸ) ਦੇ ਡਾਕਟਰਾਂ ਦੇ ਹਵਾਲੇ ਨਾਲ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਫ਼ੇਏਂਗ ਵਿਚ ਹੋਏ ਮੁਕਾਬਲੇ ਵਿਚ 10 ਲੋਕ ਜ਼ਖ਼ਮੀ ਹੋਏ ਹਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

Location: India, Manipur, Imphal

SHARE ARTICLE

ਏਜੰਸੀ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement