ਨਵੇਂ ਸੰਸਦ ਭਵਨ 'ਚ PM ਮੋਦੀ ਦਾ ਪਹਿਲਾ ਭਾਸ਼ਣ: ਕਿਹਾ- ਹਰ ਦੇਸ਼ ਦੀ ਵਿਕਾਸ ਯਾਤਰਾ 'ਚ ਕੁਝ ਪਲ ਅਮਰ ਹੋ ਜਾਂਦੇ ਹਨ, ਅੱਜ ਅਜਿਹਾ ਸ਼ੁਭ ਮੌਕਾ
Published : May 28, 2023, 2:34 pm IST
Updated : May 28, 2023, 2:34 pm IST
SHARE ARTICLE
photo
photo

ਮੋਦੀ ਨੇ ਕਿਹਾ- ਮਹਾਨ ਚੋਲ ਸਾਮਰਾਜ ਵਿਚ ਸੇਂਗੋਲ ਨੂੰ ਕਰਤੱਵ ਮਾਰਗ, ਸੇਵਾ ਮਾਰਗ, ਰਾਸ਼ਟਰ ਮਾਰਗ ਦਾ ਪ੍ਰਤੀਕ ਮੰਨਿਆ ਜਾਂਦਾ ਸੀ

 

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਇਸ ਮੌਕੇ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ। ਪੀਐਮ ਮੋਦੀ ਸਵੇਰੇ 7:30 ਵਜੇ ਨਵੇਂ ਸੰਸਦ ਭਵਨ ਪਹੁੰਚੇ, ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਮੱਥਾ ਟੇਕਿਆ ਅਤੇ ਫਿਰ ਹਵਨ-ਪੂਜਨ ਵਿਚ ਬੈਠ ਗਏ।
ਸੇਂਗੋਲ ਨੂੰ ਤਾਮਿਲਨਾਡੂ ਦੇ ਸੰਤਾਂ ਨੂੰ ਸੌਂਪਣ ਤੋਂ ਪਹਿਲਾਂ ਪੀਐਮ ਮੋਦੀ ਨੇ ਸੇਂਗੋਲ ਨੂੰ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਦਨ ਵਿਚ ਸਪੀਕਰ ਦੀ ਕੁਰਸੀ ਦੇ ਕੋਲ ਸੇਂਗੋਲ ਨੂੰ ਬਿਠਾਇਆ। ਪ੍ਰੋਗਰਾਮ ਦੌਰਾਨ ਮੋਦੀ ਨੇ ਸ਼੍ਰਮ ਯੋਗੀਆਂ ਨੂੰ ਸਨਮਾਨਿਤ ਕੀਤਾ, ਇੱਕ ਸਰਵ ਧਰਮ ਸਭਾ ਵੀ ਆਯੋਜਿਤ ਕੀਤੀ ਗਈ।

ਸੇਂਗੋਲ ਦੀ ਸਥਾਪਨਾ ਤੋਂ ਬਾਅਦ ਪੀਐਮ ਮੋਦੀ ਨੇ ਟਵੀਟ ਕੀਤਾ - ਅੱਜ ਸਾਡੇ ਸਾਰੇ ਦੇਸ਼ਵਾਸੀਆਂ ਲਈ ਇੱਕ ਨਾ ਭੁੱਲਣ ਵਾਲਾ ਦਿਨ ਹੈ। ਨਵਾਂ ਸੰਸਦ ਭਵਨ ਸਾਡੇ ਸਾਰਿਆਂ ਨੂੰ ਮਾਣ ਅਤੇ ਉਮੀਦ ਨਾਲ ਭਰ ਦੇਵੇਗਾ।

ਉਦਘਾਟਨੀ ਪ੍ਰੋਗਰਾਮ ਦੇ ਦੂਜੇ ਸੈਸ਼ਨ ਵਿਚ ਸੰਸਦ ਮੈਂਬਰ ਅਤੇ ਮਹਿਮਾਨ ਸਦਨ ਵਿਚ ਮੌਜੂਦ ਸਨ। ਉਨ੍ਹਾਂ ਨੂੰ ਸੇਂਗੋਲ 'ਤੇ ਫਿਲਮ ਦਿਖਾਈ ਗਈ ਅਤੇ ਪ੍ਰਧਾਨ ਮੰਤਰੀ ਨੇ 75 ਰੁਪਏ ਦਾ ਸਿੱਕਾ ਜਾਰੀ ਕੀਤਾ। ਇਸ ਤੋਂ ਬਾਅਦ ਪੀਐਮ ਦਾ ਭਾਸ਼ਣ ਸ਼ੁਰੂ ਹੋਇਆ।

ਪ੍ਰਧਾਨ ਮੰਤਰੀ ਨੇ ਸੇਂਗੋਲ ਬਾਰੇ ਬਿਆਨਾਂ ਦੇ ਵਿਚਕਾਰ ਇਸ ਦੀ ਮਹੱਤਤਾ ਨੂੰ ਸਮਝਾਇਆ। ਮੋਦੀ ਨੇ ਕਿਹਾ- ਮਹਾਨ ਚੋਲ ਸਾਮਰਾਜ ਵਿਚ ਸੇਂਗੋਲ ਨੂੰ ਕਰਤੱਵ ਮਾਰਗ, ਸੇਵਾ ਮਾਰਗ, ਰਾਸ਼ਟਰ ਮਾਰਗ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਇਹ ਚੰਗੀ ਕਿਸਮਤ ਹੈ ਕਿ ਅਸੀਂ ਪਵਿੱਤਰ ਸੇਂਗੋਲ ਦੀ ਮਰਿਆਦਾ ਨੂੰ ਬਹਾਲ ਕਰਨ ਦੇ ਯੋਗ ਹੋਏ ਹਾਂ। ਉਸ ਦੀ ਇੱਜ਼ਤ ਵਾਪਸ ਕਰਨ ਦੇ ਯੋਗ ਹੋ ਗਏ ਹਨ। ਜਦੋਂ ਵੀ ਕਾਰਵਾਈ ਸ਼ੁਰੂ ਹੋਵੇਗੀ ਯੇ ਸੇਂਗੋਲ ਸਾਰਿਆਂ ਨੂੰ ਪ੍ਰੇਰਿਤ ਕਰਦਾ ਰਹੇਗਾ।

ਨਵੀਂ ਸੰਸਦ ਭਵਨ ਦਾ ਕਾਂਗਰਸ ਸਮੇਤ 20 ਪਾਰਟੀਆਂ ਵਲੋਂ ਬਾਈਕਾਟ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ 'ਤੇ ਚਰਚਾ ਨਹੀਂ ਕੀਤੀ ਪਰ ਕਿਹਾ ਕਿ ਨਵਾਂ ਸੰਸਦ ਭਵਨ ਸਮੇਂ ਦੀ ਲੋੜ ਹੈ। ਮੈਨੂੰ ਖੁਸ਼ੀ ਹੈ ਕਿ ਸ਼ਾਨਦਾਰ ਇਮਾਰਤ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇੱਕ ਕਵਿਤਾ ਵੀ ਸੁਣਾਈ

ਪੀਐਮ ਨੇ ਕਿਹਾ- ਜਦੋਂ ਅਸੀਂ ਸੰਸਦ ਦੀ ਇਸ ਨਵੀਂ ਇਮਾਰਤ ਵਿਚ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗੇ ਤਾਂ ਦੇਸ਼ ਵਾਸੀਆਂ ਨੂੰ ਨਵੀਂ ਪ੍ਰੇਰਨਾ ਮਿਲੇਗੀ। ਹੁਣ ਇਹ ਸਾਡੇ ਸਾਰੇ ਸੰਸਦ ਮੈਂਬਰਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸਮਰਪਣ ਨਾਲ ਇਸ ਨੂੰ ਹੋਰ ਬ੍ਰਹਮ ਬਣਾਉਣਾ। ਸਾਡੇ ਸਾਰੇ 140 ਕਰੋੜ ਭਾਰਤੀਆਂ ਦਾ ਸੰਕਲਪ ਇਸ ਨਵੀਂ ਸੰਸਦ ਦਾ ਜੀਵਨ ਹੈ। ਇੱਥੇ ਲਿਆ ਗਿਆ ਹਰ ਫੈਸਲਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਕਤੀ ਪ੍ਰਦਾਨ ਕਰੇਗਾ।

ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਸੰਸਦ ਭਵਨ ਦੀ ਵੀਡੀਓ ਲਈ ਵਾਇਸ ਓਵਰ ਦੇਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸ਼ਾਹਰੁਖ ਖਾਨ, ਅਕਸ਼ੇ ਕੁਮਾਰ ਅਤੇ ਅਨੁਪਮ ਖੇਰ ਵਰਗੀਆਂ ਮਸ਼ਹੂਰ ਹਸਤੀਆਂ ਨੇ ਇਸ ਵੀਡੀਓ 'ਚ ਆਪਣੀ ਆਵਾਜ਼ ਦਿਤੀ। ਮੋਦੀ ਨੇ ਟਵੀਟ ਕਰ ਕੇ ਸ਼ਾਹਰੁਖ ਅਤੇ ਅਕਸ਼ੇ ਕੁਮਾਰ ਦੇ ਵਾਇਸ ਓਵਰ ਦੀ ਤਾਰੀਫ ਕੀਤੀ।
 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement