
ਉਨ੍ਹਾਂ ਦੀ ਪਛਾਣ ਜਲਾਲ ਦੀਨ ਵਾਸੀ ਜੰਬੂਰ ਪੱਤਣ ਅਤੇ ਮੁਹੰਮਦ ਸਾਕੀ ਵਾਸੀ ਕਮਾਲਕੋਟ ਉੜੀ ਵਜੋਂ ਹੋਈ ਹੈ।
Jammu Kashmir: ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਅਤਿਵਾਦੀਆਂ ਦੇ ਦੋ ਹੈਂਡਲਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਤਿਵਾਦੀਆਂ ਦੇ ਦੋ ਹੈਂਡਲਰਾਂ ਦੀ ਲੱਖਾਂ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਦੇ ਇਨ੍ਹਾਂ ਹੈਂਡਲਰਾਂ ਦੇ ਪਾਕਿਸਤਾਨ ਨਾਲ ਸਬੰਧ ਹਨ। ਉਨ੍ਹਾਂ ਦੀ ਪਛਾਣ ਜਲਾਲ ਦੀਨ ਵਾਸੀ ਜੰਬੂਰ ਪੱਤਣ ਅਤੇ ਮੁਹੰਮਦ ਸਾਕੀ ਵਾਸੀ ਕਮਾਲਕੋਟ ਉੜੀ ਵਜੋਂ ਹੋਈ ਹੈ।