’84 ਪੀੜਤਾਂ ਨੂੰ ਦਿੱਲੀ ਸਰਕਾਰ ਨੇ ਦਿਤੀਆਂ ਨੌਕਰੀਆਂ

By : JUJHAR

Published : May 28, 2025, 2:04 pm IST
Updated : May 28, 2025, 2:04 pm IST
SHARE ARTICLE
Delhi government gives jobs to '84 victims
Delhi government gives jobs to '84 victims

41 ਸਾਲ ਹੋ ਗਏ ਸਾਨੂੰ ਤਾਂ ਹੁਣ ਉਮੀਦ ਹੀ ਨਹੀਂ ਸੀ ਸਾਨੂੰ ਕੁੱਝ ਮਿਲੇਗਾ : ਪੀੜਤ

1984 ਵਿਚ ਹੋਏ ਸਿੱਖ ਕਤਲੇਆਮ ਨੂੰ 41 ਸਾਲ ਹੋ ਗਏ ਹਨ। ਹੁਣ ਇਸ ਕਤਲੇਆਮ ਦੇ ਪੀੜਤਾਂ ਨੂੰ 41 ਸਾਲਾਂ ਬਾਅਦ ਦਿੱਲੀ ਸਕਰਾਰ ਵਲੋਂ ਨੌਕਰੀਆਂ ਦਿਤੀਆਂ ਗਈਆਂ ਹਨ। ਜਿਨ੍ਹਾਂ ਨਾਲ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਮੁਲਾਕਾਤ ਕੀਤੀ। ਚਾਂਦ ਕੌਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ  ਘਰ ਦਾ ਗੁਜ਼ਾਰਾ ਚਲਾਉਣ ਲਈ ਪ੍ਰਾਈਵੇਟ ਕੰਮ ਕਰਦੇ ਸੀ ਤੇ ਹੁਣ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਦਿੱਲੀ ਸਰਕਾਰ ਨੇ ਸਾਨੂੰ ਨੌਕਰੀ ਦਿਤੀ ਹੈ ਜਿਸ ਨਾਲ ਸਾਨੂੰ ਚੰਗਾ ਲੱਗ ਰਿਹਾ ਹੈ। ਅਮਰ ਸਿੰਘ ਨੇ ਕਿਹਾ ਕਿ ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਵਾਈ ਨਾ ਕਰਦੀ ਤਾਂ ਸਾਨੂੰ ਨੌਕਰੀ ਨਹੀਂ ਮਿਲਣੀ ਸੀ।

ਇਕ ਹੋਰ ਵਿਅਕਤੀ ਨੇ ਕਿਹਾ ਕਿ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਸਾਨੂੰ ਨੌਕਰੀ ਮਿਲੇਗੀ, ਪਰ ਸਾਡੇ ਪ੍ਰਧਾਨ ਨੇ ਸਾਡੇ ਨਾਲ ਡਟ ਕੇ ਲੜਾਈ ਲੜੀ ਜਿਸ ਨਾਲ ਸਾਨੂੰ ਨੌਕਰੀ ਮਿਲੀ ਹੈ। 1984 ਵਿਚ ਮੇਰੀ ਉਮਰ ਬਹੁਤ ਛੋਟੀ ਸੀ ਜਿਸ ਦੌਰਾਨ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ। ਹੁਣ ਮੈਂ ਕੰਮ ਕਰਦਾ, ਪੜ੍ਹਦਾ ਜਾਂ ਫਿਰ ਆਪਣਾ ਘਰ ਚਲਾਉਂਦਾ ਇਸ ਤੋਂ ਵੱਡੀ ਮੁਸੀਬਤ ਕੀ ਹੋ ਸਕਦੀ ਹੈ। ਅਸੀਂ ਅੱਜ ਤਕ ਮੁਸੀਬਤਾਂ ਹੀ ਕੱਟੀਆਂ ਹਨ। ਇਕ ਹੋਰ ਪੀੜਤ ਵਿਅਕਤੀ ਨੇ ਕਿਹਾ ਕਿ 1984 ਦੇ ਕਤਲੇਆਮ ਮੌਕੇ ਮੇਰੀ ਉਮਰ 5 ਸਾਲ ਸੀ ਤੇ ਹੁਣ ਤਕ ਲੜਦੇ ਲੜਦੇ ਅਸੀਂ ਟੁੱਟ ਚੁੱਕੇ ਸੀ।

ਅਸੀਂ ਬੀਜੇਪੀ, ਦਿੱਲੀ ਦੀ ਮੁੱਖ ਮੰਤਰੀ ਰੇਖਾ    ਗੁਪਤਾ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਦਾ ਧਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਰਾਹਤ ਭਰੀ ਸਾਹ ਦਿਤੀ। ਇਕ ਹੋਰ ਵਿਅਕਤੀ ਨੇ ਕਿਹਾ ਕਿ ਅਜਿਹੀ ਕੋਈ ਦਿਕਤ ਨਹੀਂ ਹੋਵੇਗੀ ਜੋ ਅਸੀਂ ਆਪਣੀ ਜ਼ਿੰਦਗੀ ਵਿਚ ਨਹੀਂ ਦੇਖੀ ਹੋਵੇਗੀ। ਅਸੀਂ ਸਿਰਸਾ ਸਾਹਿਬ ਤੇ ਗੁਰਦੁਆਰਾ ਕਮੇਟੀ ਤੇ ਪ੍ਰਧਾਨ ਦਾ ਧਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਥੇ ਤਕ ਪਹੁੰਚਾ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement