
ਰਣਨੀਤਕ ਮਾਮਲਿਆਂ ਦੇ ਮਾਹਰਾਂ ਨੇ ਕਿਹਾ ਕਿ ਪੂਰਬੀ ਲੱਦਾਖ 'ਚ ਭਾਰਤ ਪ੍ਰਤੀ ਹਿਸੰਕ ਫ਼ੌਜੀ ਰਵੱਈਆ ਅਪਣਾਉਣ ਲਈ ਚੀਨ ਨੂੰ ਦਹਾਕਿਆਂ ਤਕ ''ਭਾਰੀ ਕੀਮਤ'' ਚੁਕਾਉਣੀ ਪਏਗੀ
ਨਵੀਂ ਦਿੱਲੀ, 27 ਜੂਨ : ਰਣਨੀਤਕ ਮਾਮਲਿਆਂ ਦੇ ਮਾਹਰਾਂ ਨੇ ਸਨਿਚਰਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ 'ਚ ਭਾਰਤ ਪ੍ਰਤੀ ਹਿਸੰਕ ਫ਼ੌਜੀ ਰਵੱਈਆ ਅਪਣਾਉਣ ਲਈ ਚੀਨ ਨੂੰ ਦਹਾਕਿਆਂ ਤਕ ''ਭਾਰੀ ਕੀਮਤ'' ਚੁਕਾਉਣੀ ਪਏਗੀ ਕਿਉਂਕਿ ਇਸ ਨਾਲ ਉਹ ਦੇਸ਼ ਗਲੋਬਲ ਪੱਧਰ 'ਤੇ ਵੱਖਰਾ ਹੋ ਜਾਵੇਗਾ। ਮਾਹਰਾਂ ਨੇ ਕਿਹਾ ਕਿ ਪੂਰਬੀ ਲੱਦਾਖ਼ ਅਤੇ ਦਖਣੀ ਚੀਨ ਨੇ ਪਿਛਲੇ ਕੁੱਝ ਮਹੀਨਿਆਂ 'ਚ ਚੀਨ ਦੀ ਗ਼ਲਤੀ ਦੀ ਉਸ ਨੂੰ ਵੱਡ ਪੱਧਰ 'ਤੇ ਆਰਥਕ ਕੀਮਤ ਚੁਕਾਉਣੀ ਪਏਗੀ ਕਿਉਂਕਿ ਇਸ ਨੇ ਬੀਜਿੰਗ ਦੇ ''ਅਸਲ ਚਿਹਰੇ'' ਨੂੰ ਉਸ ਸਮੇਂ 'ਬੇਨਕਾਬ' ਕੀਤਾ ਹੈ, ਜਦੋਂ ਪੂਰੀ ਦੁਨੀਆਂ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ।
ਮਾਹਰਾਂ ਨੇ ਅਮਰੀਕਾ ਨਾਲ ਚੀਨ ਦੇ 'ਟੈਰਿਫ਼ ਵਾਰ' ਅਤੇ ਵਪਾਰ ਨਾਲ ਜੁੜੇ ਮੁੱਦਿਆਂ 'ਤੇ ਆਸਟਰੇਲੀਆ ਨਾਲ ਵੱਧ ਰਹੀ ਤਕਰਾਰ ਅਤੇ ਹਾਂਗਕਾਂਗ 'ਚ ਤੇਜੀ ਨਾਲ ਵਿਗੜਦੀ ਸਥਿਤੀ ਦਾ ਵੀ ਜ਼ਿਕਰ ਕੀਤਾ। ਫ਼ੌਜ ਦੇ ਸਾਬਕਾ ਉਪ ਮੁਖੀ ਲੈ.ਜਨਰਲ ਗੁਰਮੀਤ ਸਿੰਘ ਨੇ ਕਿਹਾ, ''ਚੀਨ ਦੇ ਪੂਰਬੀ ਲੱਦਾਖ਼ 'ਚ ਹਿੰਸਕ ਫ਼ੈਜੀ ਰਵੱਈਆ ਅਪਣਾ ਕੇ ਇਕ ਵੱਡੀ ਗ਼ਲਤੀ ਕੀਤੀ ਹੈ। ਇਹ ਗਤੀਰੋਧ ਉਦੋਂ ਸ਼ੁਰੂ ਹੋਇਆ ਜਦੋਂ ਪੂਰਾ ਵਿਸ਼ਵ ਕੋਰੋਨਾ ਨਾਲ ਲੜ ਰਿਹਾ ਹੈ। ਚੀਨ ਨੇ ਖ਼ੁਦ ਨੂੰ ਗਲੋਬਲ ਪੱਧਰ 'ਤੇ ਬੇਨਕਾਬ ਕਰ ਦਿਤਾ ਹੈ।'' ਉਨ੍ਹਾਂ ਕਿਹਾ ਕਿ ਚੀਨ ਨੂੰ ਇਹ ਕਾਫ਼ੀ ਮੰਹਿਗਾ ਪਏਗਾ।
ਫ਼ੌਜ ਦੇ ਸਾਬਕਾ ਉਪ ਮੁਖੀ ਲੈ. ਜਨਰਲ ਸੁਬਰਤ ਸਾਹਾ ਨੇ ਕਿਹਾ ਚੀਨ ਨੇ ਅਪਣੀ ਅਸਵੀਕਾਰ ਫ਼ੌਜੀ ਹਿੰਸਾ ਕਾਰਨ ਖ਼ੁਦ ਨੂੰ ਵੱਖਰਾ ਕਰ ਲਿਆ ਹੈ ਅਤੇ ਇਸ ਲਈ ਦੇਸ਼ ਨੂੰ ਭਾਰਤੀ ਕੂਟਨੀਤਕ ਅਤੇ ਆਰਥਕ ਕੀਮਤ ਚੁਕਾਉਣੀ ਪਏਗੀ। ਜਨਰਲ ਸਾਹਾ ਨੇ ਚੀਨ ਅਤੇ ਅਮਰੀਕਾ ਵਿਚਾਲੇ ਵਪਾਰ ਯੁੱਧ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਆਸਟਰੇਲੀਆ ਨਾਲ ਚੀਨ ਦੇ ਵੱਧ ਦੇ ਵਪਾਰ ਸੰਕਟ ਦਾ ਵੀ ਜ਼ਿਕਰ ਕੀਤਾ। (ਪੀਟੀਆਈ)