
ਪ੍ਰਧਾਨ ਮੰਤਰੀ ਰਾਹਤ ਫ਼ੰਡ ਦਾ ਪੈਸਾ ਰਾਜੀਵ ਗਾਂਧੀ ਫ਼ਾਉਂਡੇਸ਼ਨ 'ਚ ਕਿਉਂ ਟ੍ਰਾਂਸਫ਼ਰ ਕੀਤਾ ਗਿਆ, ਕਾਂਗਰਸ ਦਾ ਚੀਨ ਨਾਲ ਕੀ ਰਿਸ਼ਤਾ?
ਨਵੀਂ ਦਿੱਲੀ, 27 ਜੂਨ : ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੂੰ ਕੋਰੋਨਾ ਵਾਇਰਸ ਅਤੇ ਚੀਨ ਦੀ ਸਥਿਤੀ ਕਾਰਨ ਅਸਲ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਭਾਰਤ ਦੀ ਫ਼ੌਜ ਸਾਡੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸੁਰੱਖਿਅਤ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰਾਜੀਵ ਗਾਂਧੀ ਫ਼ਾਉਂਡੇਸ਼ਨ ਬਾਰੇ 10 ਸਵਾਲ ਪੁੱਛੇ।
1. ਰਾਜੀਵ ਗਾਂਧੀ ਫ਼ਾਉਂਡੇਸ਼ਨ ਨੂੰ ਚੀਨ ਤੋਂ ਪੈਸਾ ਕਿਉਂ ਮਿਲਿਆ? ਜੇਪੀ ਨੱਡਾ ਨੇ ਦਾਅਵਾ ਕੀਤਾ ਕਿ ਚੀਨ ਨੇ ਰਾਜੀਵ ਗਾਂਧੀ ਫ਼ਾਉਂਡੇਸ਼ਨ ਨੂੰ 2005-2009 ਦੇ ਵਿਚ ਪੈਸਾ ਦਿਤਾ ਸੀ। ਲਕਜਮਬਰਗ ਨੇ ਇਸ ਫ਼ਾਉਂਡੇਸ਼ਨ 'ਚ 2006 ਅਤੇ 2009 ਦੇ ਵਿਚਕਾਰ ਪੈਸੇ ਦਿਤੇ।
2. ਆਰ.ਈ.ਸੀ.ਪੀ ਦਾ ਹਿੱਸਾ ਬਣਨ ਦੀ ਕੀ ਲੋੜ ਸੀ? ਕਾਂਗਰਸ ਸਰਕਾਰ 'ਚ ਚੀਨ ਨਾਲ ਵਪਾਰ ਕਿਉਂ ਵਧਿਆ?
3. ਕਾਂਗਰਸ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚਾਲੇ ਕੀ ਸਬੰਧ ਹੈ। ਦਸਤਖਤ ਕੀਤੇ ਗਏ ਅਤੇ ਬਗੈਰ ਦਸਤਖਤ ਵਾਲੇ ਐਮਓਯੂ ਕੀ ਕੀ ਹਨ?
4. ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਲੋਕਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਨੂੰ ਰਾਹਤ ਦੇਣ ਲਈ ਹੈ, ਉਸ ਤੋਂ 2005-08 ਤਕ ਰਾਜੀਵ ਗਾਂਧੀ ਫਾਉਂਡੇਸ਼ਨ ਨੂ ਪੈਸੇ ਕਿਉਂ ਗਏ? ਸਾਡੇ ਦੇਸ਼ ਦੇ ਲੋਕ ਇਸ ਦਾ ਜਵਾਬ ਜਾਣਨਾ ਚਾਹੁੰਦੇ ਹਨ। ਦੇਸ਼ ਦੇ ਲੋਕਾਂ ਨੇ ਸਖਤ ਮਿਹਨਤ ਦੀ ਕਮਾਈ ਇਸ 'ਚ ਦਿਤੀ।
5. ਯੂਪੀਏ ਸ਼ਾਸਨ 'ਚ ਕਈ ਕੇਂਦਰੀ ਮੰਤਰਾਲਿਆਂ, ਸੇਲ, ਗੇਲ, ਐਸਬੀਆਈ, ਹੋਰਾਂ 'ਤੇ ਰਾਜੀਵ ਗਾਂਧੀ ਫ਼ਾਉਂਡੇਸ਼ਨ ਨੂੰ ਪੈਸੇ ਦੇਣ ਲਈ ਦਬਾਅ ਪਾਇਆ ਗਿਆ ਸੀ। ਨਿਜੀ ਸੰਸਥਾ ਨੂੰ ਪੈਸੇ ਭੇਜਣ ਲਈ ਅਜਿਹਾ ਕਿਉਂ ਕੀਤਾ ਗਿਆ? ਇਸ ਪਿੱਛੇ ਕੀ ਕਾਰਨ ਸੀ?
Rajiv Gandhi Foundation
6. ਇਸ ਫ਼ਾਉਂਡੇਸ਼ਨ ਵਿੱਚ ਕਾਰਪੋਰੇਟ ਤੋਂ ਵੱਡਾ ਦਾਨ ਲਿਆ ਗਿਆ ਸੀ। ਵੱਡੇ ਦਾਨ ਦੇ ਬਦਲੇ ਠੇਕੇ ਦਿੱਤੇ ਗਏ। ਇਹ ਕੁਇਡ ਪ੍ਰੋ ਲਈ ਸੀ। ਇਹ ਕਿਉਂ?
7. ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਦਾ ਆਡੀਟਰ ਕੌਣ ਹੈ? ਠਾਕੁਰ ਵੈਦਿਆਨਾਥਨ ਐਂਡ ਅਈਅਰ ਕੰਪਨੀ ਆਡੀਟਰ ਸੀ। ਰਮੇਸ਼ਵਰ ਠਾਕੁਰ ਇਸ ਦੇ ਸੰਸਥਾਪਕ ਸੀ। ਉਹ ਰਾਜ ਸਭਾ ਮੈਂਬਰ ਸੀ ਅਤੇ 4 ਸੂਬਿਆਂ ਦੇ ਰਾਜਪਾਲ ਸੀ। ਕਈ ਦਹਾਕਿਆਂ ਤਕ ਉਸ ਦੇ ਲਈ ਆਡੀਟਰ ਰਹੇ। ਸਰਕਾਰ ਅਜਿਹੇ ਲੋਕਾਂ ਨੂੰ ਅਜਿਹਾ ਠੇਕਾ ਦੇ ਕੇ ਕੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ?
8. ਰਾਜੀਵ ਗਾਂਧੀ ਫਾਉਡੇਸ਼ਨ ਨੂੰ ਜਵਾਹਰ ਭਵਨ ਦੇ ਨਾਂ 'ਤੇ ਕਰੋੜਾਂ ਦੀ ਜ਼ਮੀਨ ਲੀਜ਼ 'ਤੇ ਕਿਵੇਂ ਦਿਤੀ ਗਈ?
9. ਰਾਜੀਵ ਗਾਂਧੀ ਫਾਉਂਡੇਸ਼ਨ ਦੇ ਖਾਤੇ ਸੀਏਜੀ ਆਡਿਟਿੰਗ ਤੋਂ ਇਨਕਾਰ ਕਿਉਂ ਕਰ ਰਹੇ ਹਨ? ਉਨ੍ਹਾਂ ਦਾ ਆਡਿਟ ਕਿਉਂ ਨਹੀਂ ਹੋਇਆ? ਇਸ 'ਤੇ ਆਰਟੀਆਈ ਲਾਗੂ ਕਿਉਂ ਨਹੀਂ ਹੋਇਆ ਸੀ? ਇਸ ਫਾਉਡੇਸ਼ਨ ਨੇ ਪੈਸੇ ਲਏ ਨਾਲ ਹੀ ਦੇਣ ਦਾ ਕੰਮ ਵੀ ਕੀਤਾ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਹ ਚੰਦਾ ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਨੂੰ ਕਿਵੇਂ ਦਾਨ ਕੀਤਾ ਗਿਆ, ਜੋ ਪ੍ਰਵਾਰ ਵਲੋਂ ਨਿਯੰਤਰਿਤ ਕੀਤਾ ਜਾਂਦਾ ਹੈ।
10. ਮੇਹੁਲ ਚੋਕਸੀ ਨੇ ਰਾਜੀਵ ਗਾਂਧੀ ਫਾਉਂਡੇਸ਼ਨ ਤੋਂ ਪੈਸੇ ਕਿਉਂ ਲਏ? ਮੇਹੁਲ ਚੋਕਸੀ ਦਾ ਇਸ ਨਾਲ ਕੀ ਸਬੰਧਤ ਹੈ? ਮੇਹੁਲ ਚੋਕਸੀ ਨੂੰ ਕਰਜ਼ਾ ਕਿਉਂ ਦਿੱਤਾ? ਦੇਸ਼ ਜਾਣਨਾ ਚਾਹੁੰਦਾ ਹੈ ਕਿ ਰਾਹੁਲ ਗਾਂਧੀ ਫਾਉਂਡੇਸ਼ਨ ਨਾਲ ਮੇਹੁਲ ਚੋਕਸੀ ਦਾ ਕੀ ਸਬੰਧ ਹੈ?