ਅੰਬ ਦੀਆਂ ਕੀਮਤਾਂ ਘਟਣ 'ਤੇ ਕਿਸਾਨਾਂ ਨੇ ਜ਼ਾਹਿਰ ਕੀਤਾ ਗੁੱਸਾ, ਕਈ ਕੁਇੰਟਲ ਅੰਬ ਸੜਕਾਂ 'ਤੇ ਸੁੱਟੇ 
Published : Jun 28, 2021, 10:20 am IST
Updated : Jun 28, 2021, 10:23 am IST
SHARE ARTICLE
 Karnataka farmers dump tonnes of mangoes on roadside as prices fall
Karnataka farmers dump tonnes of mangoes on roadside as prices fall

ਹੁਣ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। 

ਬੈਂਗਲੁਰੂ - ਕਰਨਾਟਕ ਦੇ ਸ੍ਰੀਨਿਵਾਸਪੁਰਾ ਦੇ ਕੋਲਾਰ ਜ਼ਿਲ੍ਹੇ ਵਿਚ ਕੀਮਤਾਂ ਘਟਣ ਕਾਰਨ ਕਿਸਾਨਾਂ ਨੇ ਅੰਬ ਦੀਆਂ ਕੁਝ ਕਿਸਮਾਂ ਨੂੰ ਸੜਕਾਂ 'ਤੇ ਸੁੱਟ ਦਿੱਤਾ ਹੈ। ਇਨ੍ਹਾਂ ਅੰਬਾਂ ਵਿੱਚ ਕੁਝ ਅਜਿਹੀਆਂ ਕਿਸਮਾਂ ਵੀ ਸ਼ਾਮਲ ਹਨ ਜੋ ਪਿਛਲੇ ਕੁਝ ਸਾਲਾਂ ਵਿਚ ਬਹੁਤ ਵਧੀਆ ਕੀਮਤਾਂ ਤੇ ਵਿਕੀਆਂ ਹਨ ਪਰ ਇਸ ਸਾਲ ਕੀਮਤਾਂ ਵਿਚ ਗਿਰਾਵਟ ਤੋਂ ਬਾਅਦ, ਕਿਸਾਨਾਂ ਨੇ ਉਨ੍ਹਾਂ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਹੈ। ਫੰਗਲ ਇਨਫੈਕਸ਼ਨ ਕਾਰਨ ਬੰਗਾਨਪੱਲੀ, ਬੇਨੀਸ਼ਾਨ ਅਤੇ ਤੋਤਾਪੁਰੀ ਕਿਸਮਾਂ ਦੀਆਂ ਕੀਮਤਾਂ ਤੇਜ਼ੀ ਨਾਲ ਘਟੀਆਂ ਹਨ, ਇਸ ਲਈ ਅੰਬ ਸੁੱਟੇ ਗਏ ਹਨ। ਹੁਣ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। 

 Karnataka farmers dump tonnes of mangoes on roadside as prices fallKarnataka farmers dump tonnes of mangoes on roadside as prices fall

ਅੰਬ ਉਤਪਾਦਕਾਂ ਦੀ ਦੁਰਦਸ਼ਾ ਬਾਰੇ ਦੱਸਦੇ ਹੋਏ ਕੋਲਾਰ ਜ਼ਿਲ੍ਹਾ ਅੰਬ ਉਤਪਾਦਕਾਂ ਦੀ ਐਸੋਸੀਏਸ਼ਨ ਦੀ ਪ੍ਰਧਾਨ ਨੀਲਤੁਰੂ ਚੀਨੱਪਾ ਰੈਡੀ ਨੇ ਦੱਸਿਆ ਕਿ ਪਿਛਲੇ ਸਾਲ ਦੀ ਤੁਲਨਾ ਨਾਲੋਂ ਅੰਬ ਉਤਪਾਦਕ ਦਾ ਇਸ ਸਾਲ ਵਿਸ਼ੇਸ਼ ਰੂਪ ਨਾਲ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਕਿਸਾਨ ਆਪਣੀ ਫ਼ਸਲ ਨੂੰ ਸੁੱਟ ਰਹੇ ਹਨ। 

 Karnataka farmers dump tonnes of mangoes on roadside as prices fallKarnataka farmers dump tonnes of mangoes on roadside as prices fall

ਇਹ ਵੀ ਪੜ੍ਹੋ -  ਬ੍ਰਿਟੇਨ 'ਚ 10 ਸਾਲਾ ਲੜਕੀ ਨੇ ਦਿੱਤਾ ਬੱਚੀ ਨੂੰ ਜਨਮ

ਉਹਨਾਂ ਕਿਹਾ ਕਿ ਅੰਬ ਦੀ ਤੋਤਾਪੁਰੀ ਅਤੇ ਬੈਨੀਸ਼ਨ ਕਿਸਮਾਂ ਦੇ ਲਈ ਕੋਈ ਖਰੀਦਦਾਰ ਨਹੀਂ ਹੈ। ਬੈਨੀਸ਼ਨ ਦਾ ਟਨ ਸਾਲ 2019 ਵਿਚ 1 ਲੱਖ ਰੁਪਏ ਵਿਚ ਅਤੇ ਪਿਛਲੇ ਸਾਲ 50,000 ਤੋਂ 80,000 ਰੁਪਏ ਵਿਚ ਵਿਕਿਆ ਸੀ। ਹਾਲਾਂਕਿ, ਇਸ ਸਾਲ ਕੀਮਤ ਸਿਰਫ 10,000-15,000 ਰੁਪਏ ਪ੍ਰਤੀ ਟਨ 'ਤੇ ਆ ਗਈ ਹੈ। ਕਿਸਾਨ ਟਰਾਂਸਪੋਰਟ ਖਰਚੇ ਵੀ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ।

MangoMango

ਇਹ ਵੀ ਪੜ੍ਹੋ  - ਇਸ ਮਹੀਨੇ ਤੋਂ ਬੱਚਿਆਂ ਨੂੰ ਲੱਗਣਾ ਸ਼ੁਰੂ ਹੋ ਸਕਦਾ ਹੈ ਕੋਰੋਨਾ ਦਾ ਟੀਕਾ

ਉਨ੍ਹਾਂ ਕਿਹਾ “ਇਸ ਸਾਲ ਇਨ੍ਹਾਂ ਕਿਸਮਾਂ ਲਈ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਤੋਂ ਕੋਈ ਖਰੀਦਦਾਰ ਨਹੀਂ ਸੀ। ਸਾਡੇ ਕੋਲ ਕੋਲਾਰ ਜਾਂ ਚਿਕਬੱਲਾਪੁਰ ਵਿਚ ਫੈਕਟਰੀਆਂ ਵੀ ਨਹੀਂ ਹਨ ਜੋ ਮਿੱਝ ਨੂੰ ਸਟੋਰ ਅਤੇ ਇਕੱਤਰ ਕਰਦੀਆਂ ਹਨ। ਤੋਤਾਪੁਰੀ ਕਿਸਮ ਸ੍ਰੀਨਿਵਾਸਾਪੁਰਾ ਵਿਚ 60,000 ਹੈਕਟੇਅਰ ਤੋਂ ਵੱਧ ਰਕਬੇ ਵਿਚ ਉਗਾਈ ਜਾ ਰਹੀ ਹੈ ਅਤੇ ਕਿਸਾਨ ਇਸ ਕਿਸਮ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਤੋਂ ਉਹ ਚਿੰਤਤ ਹਨ।

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement