ਪੰਜਾਬ ਦੇ ਸਾਬਕਾ DGP ਦਿਨਕਰ ਗੁਪਤਾ ਨੇ NIA ਦੇ ਡਾਇਰੈਕਟਰ ਜਨਰਲ ਵਜੋਂ ਸੰਭਾਲਿਆ ਅਹੁਦਾ
Published : Jun 28, 2022, 4:01 pm IST
Updated : Jun 28, 2022, 4:01 pm IST
SHARE ARTICLE
Ex Punjab DGP Dinkar Gupta takes charge as new NIA chief
Ex Punjab DGP Dinkar Gupta takes charge as new NIA chief

2024 ਤੱਕ NIA ਮੁਖੀ ਦੇ ਅਹੁਦੇ 'ਤੇ ਤੈਨਾਤ ਰਹਿਣਗੇ ਦਿਨਕਰ ਗੁਪਤਾ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਨੇ ਅੱਜ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ ਹੈ। ਪੰਜਾਬ ਕੇਡਰ ਦੇ 1987 ਬੈਚ ਦੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੇ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਏਜੰਸੀ ਦੇ ਪੂਰੇ ਸਮੇਂ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ।ਵਾਈ.ਸੀ.ਮੋਦੀ ਦੀ ਸੇਵਾਮੁਕਤੀ ਤੋਂ ਬਾਅਦ  ਸੀ.ਆਰ.ਪੀ.ਐਫ ਦੇ ਮੁਖੀ ਕੁਲਦੀਪ ਸਿੰਘ ਮਈ ਤੋਂ ਵਾਧੂ ਚਾਰਜ ਵਜੋਂ ਇਹ ਅਹੁਦਾ ਸੰਭਾਲ ਰਹੇ ਸਨ। ਪੰਜਾਬ ਪੁਲਿਸ ਮੁਖੀ ਬਣਨ ਤੋਂ ਪਹਿਲਾਂ, ਗੁਪਤਾ ਨੇ ਇਕ ਯੂਨਿਟ ਦੀ ਅਗਵਾਈ ਕੀਤੀ ਜਿੱਥੇ ਉਨ੍ਹਾਂ ਨੇ ਸਿੱਧੇ ਤੌਰ 'ਤੇ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ, ਸਟੇਟ ਐਂਟੀ ਟੈਰੋਰਿਸਟ ਸਕੁਐਡ ਅਤੇ ਸੰਗਠਿਤ ਅਪਰਾਧ ਕੰਟਰੋਲ ਯੂਨਿਟ ਦੀ ਨਿਗਰਾਨੀ ਕੀਤੀ।

NIA NIA

ਦਿਨਕਰ ਗੁਪਤਾ ਨੂੰ ਪੰਜਾਬ ਵਿੱਚ ਖੁਫੀਆ ਜਾਣਕਾਰੀ ਆਧਾਰਿਤ ਅੱਤਵਾਦ ਵਿਰੋਧੀ ਕਾਰਵਾਈਆਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 50 ਤੋਂ ਵੱਧ ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕਰਨ ਲਈ ਤਕਨਾਲੋਜੀ ਆਧਾਰਿਤ ਅਪਰੇਸ਼ਨਾਂ ਦੀ ਅਗਵਾਈ ਕੀਤੀ ਹੈ। ਗੁਪਤਾ ਨੇ 2019 ਤੋਂ ਅਕਤੂਬਰ 2021 ਤੱਕ ਪੰਜਾਬ ਦੇ ਡੀਜੀਪੀ ਵਜੋਂ ਸੇਵਾ ਨਿਭਾਈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਨਾਮੀ ਗੈਂਗਸਟਰਾਂ ਦਾ ਖਾਤਮਾ ਕੀਤਾ ਗਿਆ।

ਡੀਜੀਪੀ ਵਜੋਂ ਤਾਇਨਾਤੀ ਤੋਂ ਪਹਿਲਾਂ, ਦਿਨਕਰ ਗੁਪਤਾ ਨੂੰ ਪੰਜਾਬ ਦੇ ਡੀਜੀਪੀ ਇੰਟੈਲੀਜੈਂਸ ਵਜੋਂ ਤਾਇਨਾਤ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਰਾਜ ਖੁਫੀਆ ਵਿੰਗ ਦੀ ਸਿੱਧੀ ਨਿਗਰਾਨੀ ਸ਼ਾਮਲ ਸੀ। ਉਨ੍ਹਾਂ ਨੇ ਸੂਬੇ ਦੇ ਅੱਤਵਾਦ ਵਿਰੋਧੀ ਦਸਤੇ ਅਤੇ ਸੰਗਠਿਤ ਅਪਰਾਧ ਕੰਟਰੋਲ ਯੂਨਿਟ ਦੀ ਅਗਵਾਈ ਵੀ ਕੀਤੀ। ਉਨ੍ਹਾਂ ਨੇ 2004 ਤੋਂ ਜੁਲਾਈ 2012 ਤੱਕ ਗ੍ਰਹਿ ਮੰਤਰਾਲੇ ਦੇ ਨਾਲ ਕੇਂਦਰੀ ਡੈਪੂਟੇਸ਼ਨ 'ਤੇ ਅੱਠ ਸਾਲ ਕੰਮ ਕੀਤਾ ਜਿਸ ਵਿੱਚ ਉਸਨੇ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਸੁਰੱਖਿਆ ਡਿਵੀਜ਼ਨ ਦੀ ਅਗਵਾਈ ਕਰਨ ਵਰਗੇ ਕਈ ਸੰਵੇਦਨਸ਼ੀਲ ਕੰਮ ਕੀਤੇ।

Ex Punjab DGP Dinkar Gupta takes charge as new NIA chiefEx Punjab DGP Dinkar Gupta takes charge as new NIA chief

ਦਿਨਕਰ ਗੁਪਤਾ ਨੇ ਪੰਜਾਬ ਵਿੱਚ ਸੱਤ ਸਾਲਾਂ ਤੋਂ ਵੱਧ ਸਮੇਂ ਤੱਕ ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨ (ਜ਼ਿਲ੍ਹਾ ਪੁਲਿਸ ਮੁਖੀ) ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ 2004 ਤੱਕ ਡੀਆਈਜੀ ਜਲੰਧਰ ਰੇਂਜ, ਡੀਆਈਜੀ ਲੁਧਿਆਣਾ ਰੇਂਜ, ਡੀਆਈਜੀ ਕਾਊਂਟਰ ਇੰਟੈਲੀਜੈਂਸ ਦੇ ਰੂਪ ਵਿੱਚ ਕੰਮ ਕੀਤਾ ਹੈ।

ਗੁਪਤਾ ਨੂੰ 1942 ਵਿੱਚ ਪੁਲਿਸ ਮੈਡਲ ਅਤੇ 1994 ਵਿੱਚ ਬਾਰ ਟੂ ਪੁਲਿਸ ਨਾਲ ਬੇਮਿਸਾਲ ਸਾਹਸ, ਸ਼ਾਨਦਾਰ ਬਹਾਦਰੀ ਅਤੇ ਉੱਚ ਪੱਧਰ ਦੀ ਡਿਊਟੀ ਪ੍ਰਤੀ ਸਮਰਪਣ ਲਈ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ 2011 ਵਿੱਚ ਰਾਸ਼ਟਰਪਤੀ ਵੱਲੋਂ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਅਤੇ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ 2000-2001 ਵਿੱਚ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਅਤੇ ਅਮਰੀਕਨ ਯੂਨੀਵਰਸਿਟੀ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਰਹਿ ਚੁੱਕੇ ਹਨ। ਪੰਜਾਬ ਦੇ ਡੀਜੀਪੀ ਵਜੋਂ ਸੇਵਾ ਕਰਦੇ ਹੋਏ, ਉਨ੍ਹਾਂ ਨੇ ਆਪਣੀ ਪਤਨੀ ਵਿਨੀ ਮਹਾਜਨ ਦੇ ਅਧੀਨ ਵੀ ਕੰਮ ਕੀਤਾ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਵਿਨੀ ਮਹਾਜਨ ਨੂੰ ਸੂਬੇ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ।  

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement