
57,700 ਦੇਖਭਾਲ ਮੁਲਾਜ਼ਮਾਂ ਨੂੰ ਹੁਨਰਮੰਦ ਵਰਕ ਵੀਜ਼ਾ ਪ੍ਰਾਪਤ ਹੋਇਆ
ਲੰਡਨ: ਆਕਸਫ਼ੋਰਡ ਯੂਨੀਵਰਸਿਟੀ ’ਚ ਮਾਈਗ੍ਰੇਸ਼ਨ ਆਬਜ਼ਰਵੇਟਰੀ ਦੀ ਰੀਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੀ ਇਮੀਗਰੇਸ਼ਨ ਪ੍ਰਣਾਲੀ ਰਾਹੀਂ 2022-23 ’ਚ ਵੱਡੀ ਗਿਣਤੀ ’ਚ ਵਿਦੇਸ਼ੀ ਮਜ਼ਦੂਰਾਂ ਨੂੰ ਸਿਹਤ ਅਤੇ ਦੇਖਭਾਲ ਖੇਤਰ ’ਚ ਲਿਆਂਦਾ ਗਿਆ।
ਅਧਿਐਨ ’ਚ ਕਿਹਾ ਗਿਆ ਹੈ ਕਿ ਭਾਰਤ ਇਸ ਦੌੜ ’ਚ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਨਾਈਜੀਰੀਆ, ਪਾਕਿਸਤਾਨ ਅਤੇ ਫ਼ਿਲੀਪੀਨਜ਼ ਹਨ। ਨਵੇਂ ਲੱਗੇ ਵਿਦੇਸ਼ੀ ਡਾਕਟਰ (20 ਫ਼ੀ ਸਦੀ) ਅਤੇ ਨਰਸਾਂ (46 ਫ਼ੀ ਸਦੀ) ਹਨ।
2022 ’ਚ ਭਾਰਤ ਵਲੋਂ ਇਹ ਅੰਕੜਾ 33 ਫ਼ੀ ਸਦੀ ਰਿਹਾ। ਇਸ ਤੋਂ ਬਾਅਦ ਜ਼ਿੰਬਾਬਵੇ ਅਤੇ ਨਾਈਜੀਰੀਆ ਸਨ।
ਜ਼ਿਕਰਯੋਗ ਹੈ ਕਿ ਸਿਹਤ ਅਤੇ ਦੇਖਭਾਲ ਖੇਤਰ ’ਚ ਮੁਲਾਜ਼ਮਾਂ ਦੀ ਕਮੀ ਕਾਰਨ ਵਰਕ ਵੀਜ਼ਾ ’ਤੇ ਗੈਰ ਯੂਰਪੀ ਸੰਘ ਦੇ ਨਾਗਰਿਕਾਂ ਦੀ ਭਰਤੀ 2017 ’ਚ ਵਧੀ ਹੈ, ਜਿਸ ’ਚ 2021 ਅਤੇ 2022 ’ਚ ਵਿਸ਼ੇਸ਼ ਰੂਪ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਰੀਪੋਰਟ ਅਨੁਸਾਰ ਮਾਰਚ ’ਚ 57,700 ਦੇਖਭਾਲ ਮੁਲਾਜ਼ਮਾਂ ਨੂੰ ਹੁਨਰਮੰਦ ਵਰਕ ਵੀਜ਼ਾ ਪ੍ਰਾਪਤ ਹੋਇਆ।