ਭਾਰਤ ਨੇ ਰਚਿਆ ਇਤਿਹਾਸ: ਸੜਕ ਨੈੱਟਵਰਕ ਮਾਮਲੇ 'ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਭਾਰਤ

By : GAGANDEEP

Published : Jun 28, 2023, 6:20 pm IST
Updated : Jun 28, 2023, 6:20 pm IST
SHARE ARTICLE
photo
photo

59 ਫੀਸਦੀ ਦੇ ਵਾਧੇ ਨਾਲ ਹੁਣ ਦੇਸ਼ ਦਾ ਸੜਕੀ ਨੈੱਟਵਰਕ ਕਰੀਬ 1,45,240 ਕਿਲੋਮੀਟਰ

 

 ਨਵੀਂ ਦਿੱਲੀ: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ ਵਿਚ ਰਾਸ਼ਟਰੀ ਰਾਜਧਾਨੀ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੜਕਾਂ ਅਤੇ ਰਾਜਮਾਰਗਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿਤੀ। ਗਡਕਰੀ ਨੇ ਕਿਹਾ ਕਿ ਪਹਿਲਾਂ ਜਦੋਂ ਭਾਜਪਾ ਸੱਤਾ 'ਚ ਆਈ ਸੀ, ਉਦੋਂ ਸੜਕੀ ਨੈੱਟਵਰਕ 91,287 ਕਿਲੋਮੀਟਰ ਸੀ, ਜਦੋਂ ਕਿ ਹੁਣ ਇਹ 59 ਫੀਸਦੀ ਦੇ ਵਾਧੇ ਨਾਲ 1,45,240 ਕਿਲੋਮੀਟਰ ਹੋ ਗਿਆ ਹੈ। ਇਸ ਨਾਲ ਭਾਰਤ ਨੇ ਇਤਿਹਾਸ ਰਚਿਆ ਹੈ।

ਭਾਰਤ ਹੁਣ ਸੜਕੀ ਨੈੱਟਵਰਕ ਦੇ ਮਾਮਲੇ 'ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। 9 ਸਾਲਾਂ ਵਿਚ ਸਰਕਾਰ ਨੇ ਦੇਸ਼ ਭਰ ਵਿਚ 54 ਹਜ਼ਾਰ ਕਿਲੋਮੀਟਰ ਨਵੇਂ ਰਾਸ਼ਟਰੀ ਰਾਜਮਾਰਗਾਂ ਦਾ ਜਾਲ ਵਿਛਾਇਆ ਹੈ। ਪਹਿਲਾਂ ਚੀਨ ਕੋਲ ਦੂਜਾ ਸਭ ਤੋਂ ਵੱਡਾ ਸੜਕੀ ਨੈੱਟਵਰਕ ਸੀ ਪਰ ਹੁਣ ਭਾਰਤ ਵਿਚ ਇਸ ਤੋਂ ਵੀ ਵੱਡਾ ਨੈੱਟਵਰਕ ਬਣਾਇਆ ਗਿਆ ਹੈ।

ਸੜਕ, ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਰਾਸ਼ਟਰੀ ਰਾਜਧਾਨੀ ਵਿੱਚ 'ਸਰਕਾਰ ਦੇ 9 ਸਾਲਾਂ ਦੀਆਂ ਪ੍ਰਾਪਤੀਆਂ' ਵਿਸ਼ੇ 'ਤੇ ਇਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਹ ਅੰਕੜੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ ਨੌਂ ਸਾਲਾਂ ਵਿਚ ਇਸ ਖੇਤਰ ਵਿਚ ਸੱਤ ਵਿਸ਼ਵ ਰਿਕਾਰਡ ਬਣਾਏ ਹਨ। ਗਡਕਰੀ ਨੇ ਕਿਹਾ ਕਿ ਭਾਰਤ ਦਾ ਸੜਕੀ ਨੈੱਟਵਰਕ ਅਮਰੀਕਾ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਟੋਲ ਤੋਂ ਮਾਲੀਆ 2013-14 ਵਿੱਚ 4,770 ਕਰੋੜ ਰੁਪਏ ਤੋਂ ਵਧ ਕੇ ਹੁਣ 4,1342 ਕਰੋੜ ਰੁਪਏ ਹੋ ਗਿਆ ਹੈ।

ਗਡਕਰੀ ਨੇ ਕਿਹਾ, ਸਰਕਾਰ ਦਾ ਟੀਚਾ 2030 ਤੱਕ ਟੋਲ ਮਾਲੀਆ ਵਧਾ ਕੇ 1,30,000 ਕਰੋੜ ਰੁਪਏ ਕਰਨ ਦਾ ਹੈ। ਨਾਲ ਹੀ, ਉਹਨਾਂ ਕਿਹਾ ਕਿ ਫਾਸਟੈਗ ਦੀ ਵਰਤੋਂ ਨੇ ਟੋਲ ਪਲਾਜ਼ਿਆਂ 'ਤੇ ਉਡੀਕ ਸਮੇਂ ਨੂੰ 47 ਸਕਿੰਟ ਤੱਕ ਘਟਾਉਣ ਵਿਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ 30 ਸੈਕਿੰਡ ਤੋਂ ਘੱਟ ਕਰਨ ਲਈ ਕਈ ਉਪਾਅ ਕਰ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement