
ਇਹ ਹੱਥ ਭਾਰਤ ਨੂੰ ਬਣਾਉਂਦੇ ਹਨ। ਇਨ੍ਹਾਂ ਕੱਪੜਿਆਂ 'ਤੇ ਲੱਗੀ ਕਾਲਖ ਹੀ ਸਾਡਾ ਮਾਣ ਹੈ - Rahul Gandhi
ਨਵੀਂ ਦਿੱਲੀ: ਰਾਹੁਲ ਗਾਂਧੀ ਅਕਸਰ ਆਮ ਲੋਕਾਂ ਨੂੰ ਮਿਲਦੇ ਰਹਿੰਦੇ ਹਨ ਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣਦੇ ਰਹਿੰਦੇ ਹਨ। ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਦੇ ਰਾਹੁਲ ਗਾਂਧੀ ਟਰੱਕ ਤੇ ਕਦੇ ਬੈਲਗੱਡੀ ਦੀ ਸਵਾਰੀ ਕਰਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਇੱਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ ਜਿੱਥੇ ਉਹ ਦਿੱਲੀ ਦੇ ਕਰੋਲ ਬਾਗ ਸਥਿਤ ਮੋਟਰਸਾਈਕਲ ਮਕੈਨਿਕ ਦੀਆਂ ਦੁਕਾਨਾਂ 'ਤੇ ਪਹੁੰਚੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
Rahul Gandhi
ਕਾਂਗਰਸ ਨੇ ਫੇਸਬੁੱਕ 'ਤੇ ਪਾਰਟੀ ਦੇ ਸਾਬਕਾ ਪ੍ਰਧਾਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ, ਜਿਸ 'ਚ ਉਹ ਮੋਟਰਸਾਈਕਲ ਨੂੰ ਠੀਕ ਕਰਨਾ ਸਿੱਖਦੇ ਹੋਏ ਅਤੇ ਮਕੈਨਿਕ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, ''ਇਹ ਹੱਥ ਭਾਰਤ ਨੂੰ ਬਣਾਉਂਦੇ ਹਨ। ਇਨ੍ਹਾਂ ਕੱਪੜਿਆਂ 'ਤੇ ਲੱਗੀ ਕਾਲਖ ਹੀ ਸਾਡਾ ਮਾਣ ਹੈ। ਅਜਿਹੇ ਹੱਥਾਂ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਕੋਈ ਲੋਕ ਆਗੂ ਹੀ ਕਰਦਾ ਹੈ। ਰਾਹੁਲ ਗਾਂਧੀ ਦਿੱਲੀ ਦੇ ਕਰੋਲ ਬਾਗ ਵਿਖੇ ਮੋਟਰਸਾਈਕਲ ਮਕੈਨਿਕ ਨਾਲ। 'ਭਾਰਤ ਜੋੜੋ ਯਾਤਰਾ' ਜਾਰੀ ਹੈ।''
Rahul Gandhi
ਰਾਹੁਲ ਨੇ ਇਨ੍ਹਾਂ ਲੋਕਾਂ ਨਾਲ ਆਪਣੀ ਗੱਲਬਾਤ ਦੀਆਂ ਤਸਵੀਰਾਂ ਫੇਸਬੁੱਕ 'ਤੇ ਪੋਸਟ ਕੀਤੀਆਂ ਅਤੇ ਲਿਖਿਆ, ਰਿੰਚ ਬੋਲਟ ਘੁਮਾਉਣ ਵਾਲੇ ਅਤੇ ਭਾਰਤ ਦੇ ਪਹੀਏ ਨੂੰ ਚਲਾਉਣ ਵਾਲੇ ਹੱਥਾਂ ਤੋਂ ਸਿੱਖ ਰਿਹਾ ਹਾਂ'' ਤਸਵੀਰਾਂ 'ਚ ਰਾਹੁਲ ਗਾਂਧੀ ਆਪਣੇ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਹੱਥ 'ਚ ਬਾਈਕ ਦੇ ਪਾਰਟਸ ਫੜੇ ਹੋਏ ਹਨ। ਉਨ੍ਹਾਂ ਦੇ ਸਾਹਮਣੇ ਇੱਕ ਸਾਈਕਲ ਖੁੱਲ੍ਹਾ ਹੈ। ਕੁਝ ਲੋਕ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਇੱਕ ਹੋਰ ਫੋਟੋ ਵਿੱਚ ਰਾਹੁਲ ਇੱਕ ਪੇਚ ਡਰਾਈਵਰ ਨਾਲ ਬਾਈਕ ਦੇ ਪੇਚਾਂ ਨੂੰ ਕੱਸਦੇ ਨਜ਼ਰ ਆ ਰਹੇ ਹਨ ਅਤੇ ਇੱਕ ਫੋਟੋ ਵਿੱਚ ਉਹ ਗੈਰਾਜ ਵਰਕਰ ਤੋਂ ਮਸ਼ੀਨ ਬਾਰੇ ਜਾਣਕਾਰੀ ਲੈ ਰਹੇ ਹਨ।