
ਸਿਵਲ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਇਕ ਨੌਜਵਾਨ ਸਫਲਤਾ ਨਾ ਮਿਲਣ 'ਤੇ ਚੋਰ ਬਣ ਗਿਆ
Chhattisgarh News : ਛੱਤੀਸਗੜ੍ਹ ਦੇ ਦੁਰਗ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਇਕ ਨੌਜਵਾਨ ਸਫਲਤਾ ਨਾ ਮਿਲਣ 'ਤੇ ਚੋਰ ਬਣ ਗਿਆ। ਉਹ ਚੋਰੀ ਕਰਨ ਦੇ ਇਰਾਦੇ ਨਾਲ ਇੱਕ ਘਰ ਵਿੱਚ ਦਾਖਲ ਹੋਇਆ ਪਰ ਬੈੱਡ 'ਤੇ ਪਏ ਪਤੀ-ਪਤਨੀ ਦੇ ਨਿੱਜੀ ਪਲਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਇਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 10 ਲੱਖ ਰੁਪਏ ਦੀ ਮੰਗ ਕਰਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪੀੜਤ ਜੋੜੇ ਨੇ ਉਸ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।
ਦੁਰਗ ਪੁਲੀਸ ਅਨੁਸਾਰ ਵਿਨੈ ਸਾਹੂ ਨਾਂ ਦਾ ਇੱਕ ਨੌਜਵਾਨ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਸੀ। ਉਹ ਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਲਈ ਲੰਬੇ ਸਮੇਂ ਤੋਂ ਤਿਆਰੀ ਕਰ ਰਿਹਾ ਸੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਉਸ ਨੇ ਚੋਰੀ ਦਾ ਰਾਹ ਅਪਣਾਇਆ। ਉਹ ਸਬਜ਼ੀ ਮੰਡੀ 'ਚ ਆਉਣ ਵਾਲੇ ਲੋਕਾਂ ਦੇ ਫ਼ੋਨ ਚੋਰੀ ਕਰਦਾ ਸੀ। ਉਹ ਇਲਾਕੇ ਦੇ ਕਈ ਘਰਾਂ 'ਚ ਚੋਰੀਆਂ ਵੀ ਕਰ ਚੁੱਕਾ ਸੀ। ਉਸ ਨੇ ਅਹੀਵਾੜਾ ਇਲਾਕੇ ਦੇ ਇਕ ਘਰ 'ਚੋਂ ਦੋ ਵਾਰ ਚੋਰੀ ਕੀਤੀ ਸੀ। ਉਸ ਨੇ ਸੋਚਿਆ ਕਿ ਉਹ ਤੀਜੀ ਵਾਰ ਵੀ ਘਰੋਂ ਚੋਰੀ ਕਰੇਗਾ।
ਉਹ ਚੋਰੀ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਇਆ ਸੀ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਪਤੀ-ਪਤਨੀ ਬੈੱਡਰੂਮ ਵਿਚ ਸਰੀਰਕ ਸਬੰਧ ਬਣਾ ਰਹੇ ਸਨ। ਵਿਨੈ ਨੇ ਲੁਕ-ਛਿਪ ਕੇ ਦੋਵਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਅਗਲੀ ਸਵੇਰ ਉਸ ਨੇ ਉਹ ਵੀਡੀਓ ਪਤੀ-ਪਤਨੀ ਨੂੰ ਭੇਜ ਦਿੱਤੀ। ਉਸ ਨੇ ਫੋਨ ਕਰਕੇ 10 ਲੱਖ ਰੁਪਏ ਦੀ ਮੰਗ ਵੀ ਕੀਤੀ। ਆਪਣੇ ਇੰਟੀਮੇਟ ਪਲਾਂ ਦੀ ਵੀਡੀਓ ਦੇਖ ਕੇ ਜੋੜਾ ਕਾਫੀ ਹੈਰਾਨ ਰਹਿ ਗਿਆ। ਜੋੜਾ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਿਆ। ਧਮਕੀ ਤੋਂ ਬਾਅਦ ਪਤੀ-ਪਤਨੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਉਨ੍ਹਾਂ ਨੇ 10 ਲੱਖ ਰੁਪਏ ਦੀ ਗੱਲ ਅਤੇ ਵਟਸਐਪ 'ਤੇ ਆਈ ਵੀਡੀਓ ਬਾਰੇ ਪੁਲਿਸ ਨੂੰ ਦੱਸਿਆ। ਦੁਰਗ ਪੁਲਿਸ ਨੇ ਇਸ ਮਾਮਲੇ ਲਈ ਵਿਸ਼ੇਸ਼ ਟੀਮ ਬਣਾਈ ਹੈ। ਪੁਲਿਸ ਨੇ ਧਮਕੀ ਦੇ ਨੰਬਰ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲੀਸ ਨੇ ਸਾਈਬਰ ਸੈੱਲ ਦੀ ਮਦਦ ਨਾਲ ਮੁਲਜ਼ਮ ਵਿਨੈ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਕੋਲੋਂ ਚੋਰੀ ਦੇ 3 ਮੋਬਾਈਲ ਸਿਮ ਕਾਰਡ ਅਤੇ ਹੈਂਡਸੈੱਟ ਬਰਾਮਦ ਕੀਤੇ ਹਨ। ਉਸ ਦੇ ਫੋਨ ਤੋਂ ਅਸ਼ਲੀਲ ਵੀਡੀਓ ਡਿਲੀਟ ਕਰ ਦਿੱਤੀ ਗਈ ਹੈ।