Lok Sabha Adjourned : ਸੰਸਦ ਵਿਚ ਬੋਲੇ ਰਾਹੁਲ ਗਾਂਧੀ, ਕਿਹਾ- NEET 'ਤੇ ਚਰਚਾ ਕਰਵਾਉਣ PM, ਹੋਇਆ ਹੰਗਾਮਾ, ਲੋਕ ਸਭਾ ਦੀ ਕਾਰਵਾਈ ਮੁਲਤਵੀ
Published : Jun 28, 2024, 12:42 pm IST
Updated : Jun 28, 2024, 12:42 pm IST
SHARE ARTICLE
Lok Sabha proceedings were adjourned till Monday
Lok Sabha proceedings were adjourned till Monday

Lok Sabha Adjourned : ਹੁਣ 1 ਜੁਲਾਈ ਸਵੇਰੇ 11 ਵਜੇ ਕਾਰਵਾਈ ਹੋਵੇਗੀ ਸ਼ੁਰੂ

Lok Sabha proceedings were adjourned till Monday:  ਸ਼ੁੱਕਰਵਾਰ (28 ਜੂਨ) ਨੂੰ ਸੰਸਦ ਦੇ ਸੈਸ਼ਨ ਦਾ ਪੰਜਵਾਂ ਦਿਨ ਹੈ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਚਰਚਾ ਅੱਜ ਸ਼ੁਰੂ ਹੋਈ ਪਰ ਕਾਰਵਾਈ ਸ਼ੁਰੂ ਹੋਣ ਦੇ 15 ਮਿੰਟਾਂ ਦੇ ਅੰਦਰ ਹੀ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਹਾਲਾਂਕਿ ਜਦੋਂ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਨੇ ਇੱਕ ਵਾਰ ਫਿਰ ਹੰਗਾਮਾ ਕੀਤਾ। ਜਿਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਸੋਮਵਾਰ 1 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ: Bigg Boss: 'ਬਿੱਗ ਬੌਸ ਦੇ ਬਾਹਰ ਵੀ ਜ਼ਿੰਦਗੀ ਹੈ', ਐਲਵਿਸ਼ ਯਾਦਵ ਨੇ ਸਾਈ ਕੇਤਨ ਰਾਓ ਨੂੰ ਸ਼ਰੇਆਮ ਦਿੱਤੀ ਧਮਕੀ 

ਵਿਰੋਧੀ ਧਿਰ ਨੇ NEET 'ਤੇ ਚਰਚਾ ਦੀ ਮੰਗ ਕਰਦੇ ਹੋਏ ਮੁਲਤਵੀ ਮਤਾ ਲਿਆਂਦਾ ਸੀ। ਜਿਸ 'ਤੇ ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਨਿਯਮਾਂ ਮੁਤਾਬਕ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ ਦੌਰਾਨ ਮੁਲਤਵੀ ਮਤਾ ਨਹੀਂ ਲਿਆਂਦਾ ਜਾਂਦਾ।

ਇਹ ਵੀ ਪੜ੍ਹੋ: Mansa Accident News: ਜਿਗਰੀ ਯਾਰ ਨੂੰ ਘਰ ਛੱਡਣ ਦਾ ਰਹੇ ਯਾਰਾਂ ਨਾਲ ਵਾਪਿਆ ਭਾਣਾ, ਹਾਦਸੇ ਵਿਚ ਦੋਵੇਂ ਯਾਰਾਂ ਦੀ ਇਕੱਠਿਆਂ ਹੋਈ ਮੌਤ

ਦੂਜੇ ਪਾਸੇ ਸੰਸਦ 'ਚ ਜਾਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ, 'ਮੈਂ ਪ੍ਰਧਾਨ ਮੰਤਰੀ ਨੂੰ NEET ਮੁੱਦੇ 'ਤੇ ਸਨਮਾਨ ਨਾਲ ਚਰਚਾ ਕਰਨ ਦੀ ਬੇਨਤੀ ਕਰਦਾ ਹਾਂ। ਦੇਸ਼ ਦੇ ਨੌਜਵਾਨ ਘਬਰਾਏ ਹੋਏ ਹਨ। ਉਹ ਨਹੀਂ ਜਾਣਦੇ ਕਿ ਕੀ ਹੋਣ ਵਾਲਾ ਹੈ। ਸੰਸਦ ਤੋਂ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਸਰਕਾਰ ਅਤੇ ਵਿਰੋਧੀ ਧਿਰ ਆਪਣੀਆਂ ਚਿੰਤਾਵਾਂ ਨੂੰ ਲੈ ਕੇ ਇਕੱਠੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਭਾਜਪਾ ਨੇਤਾ ਸੁਧਾਂਸ਼ੂ ਤ੍ਰਿਵੇਦੀ ਨੇ ਰਾਜ ਸਭਾ 'ਚ ਧੰਨਵਾਦ ਮਤੇ 'ਤੇ ਚਰਚਾ ਸ਼ੁਰੂ ਕੀਤੀ ਪਰ ਇੱਥੇ ਵੀ ਵਿਰੋਧੀ ਧਿਰ ਨੇ NEET ਮੁੱਦੇ 'ਤੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ। 24 ਜੂਨ ਤੋਂ ਸ਼ੁਰੂ ਹੋਇਆ ਸੈਸ਼ਨ 3 ਜੁਲਾਈ ਤੱਕ ਚੱਲੇਗਾ। ਪੀਐਮ ਮੋਦੀ 3 ਜੁਲਾਈ ਨੂੰ ਰਾਜ ਸਭਾ ਵਿੱਚ ਸਵਾਲ ਦਾ ਜਵਾਬ ਦੇ ਸਕਦੇ ਹਨ।

(For more news apart from Lok Sabha proceedings were adjourned till Monday stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement