
ਸਮਾਜਿਕ ਦਬਾਅ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੱਜ ਅਕਸਰ ਆਪਣੇ ਫ਼ੈਸਲਿਆਂ ਦੇ ਸਮਾਜਿਕ ਪ੍ਰਭਾਵ ਬਾਰੇ ਸੋਚਦੇ ਹਨ।
CJI Chandrachud: ਨਵੀਂ ਦਿੱਲੀ - ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਵਿਧਾਨ ਸਭਾ 'ਚ ਕਿਸੇ ਵੀ ਤਰ੍ਹਾਂ ਦੇ ਦਖਲ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜੱਜ ਦੇ ਤੌਰ 'ਤੇ ਆਪਣੇ 24 ਸਾਲ ਦੇ ਕਾਰਜਕਾਲ 'ਚ ਉਨ੍ਹਾਂ ਨੂੰ ਕਦੇ ਵੀ ਕਿਸੇ ਸਰਕਾਰ ਦੇ ਸਿਆਸੀ ਦਬਾਅ ਦਾ ਸਾਹਮਣਾ ਨਹੀਂ ਕਰਨਾ ਪਿਆ। ਆਕਸਫੋਰਡ ਯੂਨੀਅਨ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਭਾਰਤ 'ਚ ਜੱਜਾਂ ਨੂੰ ਮੁਕੱਦਮੇਬਾਜ਼ੀ 'ਚ ਭਾਵਨਾਵਾਂ ਦੀ ਬਜਾਏ ਸੰਵਿਧਾਨਕ ਯੋਜਨਾ ਦੇ ਆਧਾਰ 'ਤੇ ਸਥਾਪਤ ਰਵਾਇਤਾਂ ਦੇ ਅਨੁਸਾਰ ਫ਼ੈਸਲੇ ਲੈਣ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮੈਨੂੰ ਰਾਜਨੀਤਿਕ ਦਬਾਅ, ਸਰਕਾਰ ਦੇ ਦਬਾਅ ਬਾਰੇ ਪੁੱਛਦੇ ਹੋ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ 24 ਸਾਲਾਂ ਤੋਂ ਜੱਜ ਹਾਂ ਅਤੇ ਮੈਨੂੰ ਕਦੇ ਵੀ ਸੱਤਾਧਾਰੀ ਧਿਰ ਦੇ ਕਿਸੇ ਸਿਆਸੀ ਦਬਾਅ ਦਾ ਸਾਹਮਣਾ ਨਹੀਂ ਕਰਨਾ ਪਿਆ। ਭਾਰਤ ਵਿਚ ਅਸੀਂ ਜਿਹੜੀਆਂ ਲੋਕਤੰਤਰੀ ਪਰੰਪਰਾਵਾਂ ਦੀ ਪਾਲਣਾ ਕਰਦੇ ਹਾਂ, ਉਨ੍ਹਾਂ ਵਿਚ ਇਹ ਸ਼ਾਮਲ ਹੈ ਕਿ ਅਸੀਂ ਸਰਕਾਰ ਦੇ ਰਾਜਨੀਤਿਕ ਅੰਗ ਤੋਂ ਅਲੱਗ-ਥਲੱਗ ਜੀਵਨ ਜੀਉਂਦੇ ਹਾਂ। ”
ਸਮਾਜਿਕ ਦਬਾਅ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੱਜ ਅਕਸਰ ਆਪਣੇ ਫ਼ੈਸਲਿਆਂ ਦੇ ਸਮਾਜਿਕ ਪ੍ਰਭਾਵ ਬਾਰੇ ਸੋਚਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕਈ ਫੈਸਲਿਆਂ ਦਾ ਸਮਾਜ 'ਤੇ ਡੂੰਘਾ ਅਸਰ ਪੈਂਦਾ ਹੈ। ਜੱਜ ਹੋਣ ਦੇ ਨਾਤੇ, ਮੇਰਾ ਮੰਨਣਾ ਹੈ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਫ਼ੈਸਲਿਆਂ ਦੇ ਸਮਾਜਿਕ ਵਿਵਸਥਾ 'ਤੇ ਪੈਣ ਵਾਲੇ ਪ੍ਰਭਾਵ ਤੋਂ ਜਾਣੂ ਰਹਾਂ। ”