
ਕਾਂਗਰਸ ਨੇ ਉਮੀਦ ਪ੍ਰਗਟ ਕੀਤੀ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਮਾਮਲੇ ਵਿਚ ਦਖ਼ਲ ਦੇਣਗੇ ਅਤੇ ਰਾਜਸਥਾਨ ਦੇ ਰਾਜਪਾਲ
ਨਵੀਂ ਦਿੱਲੀ, 27 ਜੁਲਾਈ : ਕਾਂਗਰਸ ਨੇ ਉਮੀਦ ਪ੍ਰਗਟ ਕੀਤੀ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਮਾਮਲੇ ਵਿਚ ਦਖ਼ਲ ਦੇਣਗੇ ਅਤੇ ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ ਨੂੰ ਵਿਧਾਨ ਸਭਾ ਇਜਲਾਸ ਬੁਲਾਏ ਜਾਣ ਲਈ ਹੁਕਮ ਦੇਣਗੇ। ਪਾਰਟੀ ਆਗੂ ਪੀ ਚਿਦੰਬਰਮ ਨੇ ਇਹ ਵੀ ਦੋਸ਼ ਲਾਇਆ ਕਿ ਵਿਧਾਨ ਸਭਾ ਇਜਲਾਸ ਬੁਲਾਏ ਜਾਣ ਨਾਲ ਜੁੜੇ ਰਾਜ ਕੈਬਨਿਟ ਦੇ ਮਤੇ ਨੂੰ ਨਾ ਮੰਨਣਾ ਕਾਨੂੰਨ ਅਤੇ ਸੰਵਿਧਾਨਕ ਰਵਾਇਤਾਂ ਦੀ ਉਲੰਘਣਾ ਹੈ ਅਤੇ ਅਜਿਹੇ ਫ਼ੈਸਲਿਆਂ ਨਾਲ ਸੰਸਦੀ ਜਮਹੂਰੀਅਤ ਕਮਜ਼ੋਰ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਸਾਬਕਾ ਉਪ ਮੁੱਖ ਮੰਤਰੀ ਸਚਿਨ ਨੂੰ ਵੀ ਪੁਛਿਆ ਜਾਣਾ ਚਾਹੀਦਾ ਹੈ ਕਿ ਵਿਧਾਨ ਸਭਾ ਇਜਲਾਸ ਬੁਲਾਏ ਜਾਣ ਦੀ ਮੰਗ ਦੇ ਸੰਦਰਭ ਵਿਚ ਉਨ੍ਹਾਂ ਦੀ ਰਾਏ ਕੀ ਹੈ।
File Photo
ਚਿਦੰਬਰਮ ਨੇ ਵੀਡੀਉ Çਲੰਕ ਜ਼ਰੀਏ ਪੱਤਰਕਾਰਾਂ ਨੂੰ ਕਿਹਾ, ‘ਮੈਂ ਉਮੀਦ ਕਰਦਾ ਹਾਂ ਜਿਸ ਤਰ੍ਹਾਂ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ, ਰਾਸ਼ਟਰਪਤੀ ਉਸ ’ਤੇ ਗ਼ੌਰ ਕਰਨਗੇ ਅਤੇ ਇਸ ਹਾਲਾਤ ਵਿਚ ਜੋ ਸਹੀ ਹੈ, ਉਹ ਕਰਨਗੇ। ’ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਕੋਲ ਰਾਜਪਾਲ ਨੂੰ ਇਹ ਦੱਸਣ ਦਾ ਪੂਰਾ ਅਧਿਕਾਰ ਹੈ ਕਿ ਉਹ ਕੀ ਗ਼ਲਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਇਜਲਾਸ ਬੁਲਾਉਣ ਲਈ ਕਹਿ ਸਕਦੇ ਹਨ। ਸਵਾਲ ਦੇ ਜਵਾਬ ਵਿਚ ਚਿਦੰਬਰਮ ਨੇ ਕਿਹਾ, ‘ਮੇਰਾ ਹੁਣ ਵੀ ਮੰਨਣਾ ਹੈ ਕਿ ਰਾਸ਼ਟਰਪਤੀ ਦਖ਼ਲ ਦੇ ਸਕਦੇ ਹਨ ਅਤੇ ਰਾਜਪਾਲ ਨੂੰ ਵਿਧਾਨ ਸਭਾ ਇਜਲਾਸ ਬੁਲਾਉਣ ਲਈ ਹੁਕਮ ਦੇ ਸਕਦੇ ਹਨ।’
ਉਨ੍ਹਾਂ ਕਿਹਾ ਕਿ 2014 ਤੋਂ ਭਾਜਪਾ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਰਾਜਪਾਲਾਂ ਨੇ ਵਾਰ ਵਾਰ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਪਰ ਅਦਾਲਤਾਂ ਨੇ ਇਤਿਹਾਸਕ ਫ਼ੈਸਲੇ ਦਿਤੇ ਹਨ। ਉਨ੍ਹਾਂ ਅਰੁਣਾਚਲ ਪ੍ਰਦੇਸ਼, ਉਤਰਾਖੰਡ ਅਤੇ ਕਰਨਾਟਕ ਦੇ ਰਾਜਪਾਲਾਂ ਦੁਆਰਾ ਕੀਤੀ ਗਈ ਉਲੰਘਣਾ ਸਬੰਧੀ ਅਦਾਲਤਾਂ ਦੇ ਫ਼ੈਸਲਿਆਂ ਦਾ ਜ਼ਿਕਰ ਕੀਤਾ। (ਏਜੰਸੀ)