ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਭੂਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾਇਆ
Published : Jul 28, 2021, 3:06 pm IST
Updated : Jul 28, 2021, 3:06 pm IST
SHARE ARTICLE
Deepika Kumari
Deepika Kumari

ਪ੍ਰਵੀਨ ਨੇ ਅੱਜ ਪੁਰਸ਼ਾਂ ਦੇ ਵਿਅਕਤੀਗਤ ਈਵੈਂਟ ਵਿੱਚ ਸ਼ੁਰੂਆਤ ਕੀਤੀ ਸੀ ਪਰ ਉਹ ਦੂਜੇ ਦੌਰੇ ਤੋਂ ਅੱਗੇ ਨਹੀਂ ਜਾ ਸਕੇ।

ਟੋਕਿਓ: ਭਾਰਤ ਦੀ ਸਟਾਰ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਬੁੱਧਵਾਰ ਨੂੰ ਟੋਕਿਓ ਓਲੰਪਿਕ -2020 ਵਿੱਚ ਵਿਅਕਤੀਗਤ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਭੂਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾਇਆ।

ਦੀਪਿਕਾ ਨੇ ਪਹਿਲੇ ਸੈੱਟ ਵਿਚ 26 ਅਤੇ ਕਰਮਾ ਨੇ 23 ਸਕੋਰ ਬਣਾਏ। ਦੂਸਰੇ ਸੈੱਟ ਵਿਚ ਦੀਪਿਕਾ ਨੇ 26 ਅਤੇ ਕਰਮਾ ਨੂੰ ਫਿਰ 23 ਅੰਕ ਮਿਲੇ। ਤੀਜੇ ਸੈੱਟ ਵਿੱਚ ਦੀਪਿਕਾ ਨੇ ਬਿਹਤਰ ਸ਼ੂਟਿੰਗ ਕਰਦਿਆਂ 27 ਅੰਕ ਹਾਸਲ ਕੀਤੇ ਜਦੋਂਕਿ ਕਰਮਾ ਸਿਰਫ 24 ਅੰਕ ਲੈ ਸਕੀ।

Deepika KumariDeepika Kumari

ਦੀਪਿਕਾ ਨੇ ਪਹਿਲੇ ਸੈੱਟ ਵਿਚ 8, 9, 9 ਨਿਸ਼ਾਨੇ ਲਗਾਏ। ਉਸੇ ਸਮੇਂ, ਕਰਮਾ ਨੇ 8, 6, 9 ਨਿਸ਼ਾਨੇ  ਲਗਾਏ। ਤੀਸਰੇ ਸੈੱਟ ਵਿੱਚ ਦੀਪਿਕਾ ਨੇ 9, 10, 8 ਅਤੇ ਕਰਮਾ ਨੇ 6, 8, 10 ਦਾ ਸਕੋਰ ਬਣਾਇਆ। ਦੀਪਿਕਾ ਕੁਮਾਰੀ ਤੋਂ ਮਿਕਸਡ ਟੀਮ ਮੁਕਾਬਲੇ ਵਿੱਚ ਤਗਮੇ ਦੀ ਉਮੀਦ ਸੀ ਪਰ ਉਸਦੀ ਜੋੜੀ ਅਤੇ ਪ੍ਰਵੀਨ ਜਾਧਵ ਇਨ੍ਹਾਂ ਉਮੀਦਾਂ ’ਤੇ ਖਰੇ ਨਹੀਂ ਉਤਰ ਸਕੇ। ਪ੍ਰਵੀਨ ਨੇ ਅੱਜ ਪੁਰਸ਼ਾਂ ਦੇ ਵਿਅਕਤੀਗਤ ਈਵੈਂਟ ਵਿੱਚ ਸ਼ੁਰੂਆਤ ਕੀਤੀ ਸੀ ਪਰ ਉਹ ਦੂਜੇ ਦੌਰੇ ਤੋਂ ਅੱਗੇ ਨਹੀਂ ਜਾ ਸਕੇ।

Location: Japan, Tokyo-to, Tokyo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement