
'ਉਹ ਸਿਰਫ ਅਤੇ ਸਿਰਫ ਦਿੱਲੀ ਵਿਚ ਹੀ ਝੰਡਾ ਲਹਿਰਾਉਣਾ ਚਾਹੁੰਦੇ'
ਨਵੀਂ ਦਿੱਲੀ: ਕਿਸਾਨੀ ਅੰਦੋਲਨ ਨੂੰ ਅੱਠ ਮਹੀਨੇ ਪੂਰੇ ਹੋ ਗਏ ਹਨ ਪਰੰਤੂ ਫਿਰ ਵੀ ਸਰਕਾਰ ਟਮ ਤੋਂ ਮਸ ਨਹੀਂ ਹੋਈ। ਹੁਣ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਫਿਰ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ 15 ਅਗਸਤ ਨੂੰ ਕਿਸਾਨ ਦਿੱਲੀ ਵਿੱਚ ਝੰਡਾ ਲਹਿਰਾਉਣਗੇ।
Rakesh Tikait
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਸੰਘ ਦੇ ਪ੍ਰਧਾਨ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਸੀਂ 14 ਅਤੇ 15 ਅਗਸਤ ਨੂੰ ਟਰੈਕਟਰ ਰਾਹੀਂ ਗਾਜੀਪੁਰ ਬਾਰਡਰ ਤੇ ਜਾਵਾਂਗੇ ਅਤੇ 15 ਅਗਸਤ ਨੂੰ ਝੰਡਾ ਲਹਿਰਾਵਾਂਗੇ। ਉਹਨਾਂ ਨੇ ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਹੈ ਕਿ 26 ਜਨਵਰੀ ਨੂੰ ਰਾਸ਼ਟਰੀ ਝੰਡਾ ਨਹੀਂ ਹਟਾਇਆ ਗਿਆ ਸੀ।
We will go by tractors to Ghazipur border on August 14 and 15. On August 15, we will hoist flag. Tractors from two districts will go. We did not remove national flag on January 26: Rakesh Tikait, Bhartiya Kisan Union
— ANI (@ANI) July 26, 2021
ਉਨ੍ਹਾਂ ਅੱਗੇ ਕਿਹਾ ਕਿ ਸੰਯੁਕਤ ਮੋਰਚਾ ਨੇ ਉਤਰਾਖੰਡ, ਯੂ ਪੀ, ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਜਾ ਕੇ ਸਰਕਾਰ ਦੀਆਂ ਨੀਤੀਆਂ ਅਤੇ ਕੰਮਾਂ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ। 5 ਸਤੰਬਰ ਨੂੰ ਮੁਜ਼ੱਫਰਨਗਰ (ਯੂ ਪੀ) ਵਿਚ ਇਕ ਵੱਡੀ ਪੰਚਾਇਤ ਹੋਵੇਗੀ।
Samyukta Morcha has decided to go to Uttarakhand, UP, Punjab and other parts of the country and talk to farmers on government's policies and work. On September 5, there will be a big panchayat in Muzaffarnagar (UP). The entire country is captured: BKU leader Rakesh Tikait pic.twitter.com/b50VQCCFEN
— ANI (@ANI) July 26, 2021
ਟਿਕੈਤ ਨੇ ਕਿਹਾ ਕਿ ਜਦੋਂ ਸਕੂਲ ਵਿੱਚ ਝੰਡਾ ਲਹਿਰਾਇਆ ਜਾਂਦਾ ਹੈ, ਦਫਤਰਾਂ ਵਿੱਚ ਝੰਡਾ ਲਹਿਰਾਇਆ ਜਾਂਦਾ ਹੈ, ਤਾਂ ਕਿਸਾਨਾਂ ਨੂੰ ਵੀ ਇਹ ਅਧਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਿਰਫ ਅਤੇ ਸਿਰਫ ਦਿੱਲੀ ਵਿਚ ਹੀ ਝੰਡਾ ਲਹਿਰਾਉਣਾ ਚਾਹੁੰਦੇ ਹਨ। ਰਾਕੇਸ਼ ਟਿਕੈਤ ਨੇ ਦੱਸਿਆ ਕਿ ਜੇ ਕਿਸਾਨਾਂ ਨੂੰ ਝੰਡਾ ਲਹਿਰਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ, ਤਾਂ ਉਹ ਡਰੋਨ ਦੀ ਵਰਤੋਂ ਕਰ ਸਕਦੇ ਹਨ।
Rakesh Tikait
ਉਹਨਾਂ ਦੇ ਅਨੁਸਾਰ, ਤਿਰੰਗਾ ਡਰੋਨ ਦੇ ਜ਼ਰੀਏ ਪੂਰੀ ਦਿੱਲੀ ਵਿੱਚ ਘੁੰਮਾਇਆ ਜਾਵੇਗਾ। ਪਰ ਇਹ ਸਥਿਤੀ ਤਾਂ ਹੀ ਆਵੇਗੀ ਜਦੋਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਹਰੀ ਝੰਡੀ ਨਹੀਂ ਦਿੱਤੀ ਜਾਂਦੀ। ਫਿਲਹਾਲ, ਕਿਸਾਨ ਉਮੀਦ ਕਰ ਰਹੇ ਹਨ ਕਿ ਉਨ੍ਹਾਂ ਨੂੰ ਦਿੱਲੀ ਵਿੱਚ ਕਿਤੇ ਵੀ ਪੰਜ ਗਜ਼ ਜ਼ਮੀਨ ਦਿੱਤੀ ਜਾਵੇਗੀ ਅਤੇ ਉਹ ਸ਼ਾਂਤੀ ਨਾਲ ਉਥੇ ਝੰਡਾ ਲਹਿਰਾਉਣਗੇ।