
Delhi News : ਕੌਮਾਂਤਰੀ ਫਲਾਈਟਾਂ ’ਚ 20 ਮਿੰਟ ਤੱਕ ਦੀ ਮੁਫ਼ਤ ਵਾਈ-ਫਾਈ ਇੰਟਰਨੈੱਟ ਕਨੈਕਟੀਵਿਟੀ ਕਰਵਾਏਗੀ ਮੁਹੱਈਆ
Delhi News : ਵਿਸਤਾਰਾ ਏਅਰਲਾਈਨਜ਼ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਕੌਮਾਂਤਰੀ ਫਲਾਈਟਾਂ ’ਚ 20 ਮਿੰਟ ਮੁਫ਼ਤ ਵਾਈ-ਫਾਈ ਇੰਟਰਨੈੱਟ ਕਨੈਕਟੀਵਿਟੀ ਮੁਹੱਈਆ ਕਰਵਾਏਗੀ। ਇਹ ਸੇਵਾ ਬੋਇੰਗ 787-9 ਡ੍ਰੀਮਲਾਈਨਰ ਤੇ ਏਅਰਬੇਸ ਏ321 ਨਿਓ ਜਹਾਜ਼ ਵੱਲੋਂ ਸੰਚਾਲਤ ਸਾਰੇ ਕੈਬਿਨ ਸ਼੍ਰੇਣੀਆਂ ਦੀਆਂ ਫਲਾਈਟਾਂ 'ਤੇ ਮੁਹੱਈਆ ਹੋਵੇਗੀ।
ਇਹ ਵੀ ਪੜੋ: Mumbai Building Collapses : ਮੁੰਬਈ 'ਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਤਿੰਨ ਦੀ ਮੌਤ, ਦੋ ਜ਼ਖ਼ਮੀ
ਟਾਟਾ ਗਰੁੱਪ ਤੇ ਸਿੰਗਾਪੁਰ ਏਅਰਲਾਈਨਜ਼ ਦਾ ਸਾਂਝਾ ਉੱਦਮ ਵਿਸਤਾਰਾ ਇਹ ਸਹੂਲਤ ਦੇਣ ਵਾਲੀ ਪਹਿਲੀ ਭਾਰਤੀ ਹਵਾਈ ਸੇਵਾ ਬਣ ਗਈ ਹੈ। ਮੁਫ਼ਤ ਵਾਈ-ਫਾਈ ਅਕਸੈੱਸ ਗਾਹਕਾਂ ਨੂੰ ਕਨੈਕਟਿਡ ਰਹਿਣ ਵਿਚ ਸਮਰਥ ਬਣਾਏਗਾ। ਇਹ ਉਨ੍ਹਾਂ ਲੋਕਾਂ ਲਈ ਆਦਰਸ਼ ਹੈ, ਜੋ ਕਿ ਭਾਰਤੀ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਕਰ ਕੇ ਵਾਧੂ ਵਾਈ-ਫਾਈ ਪਲਾਨ ਖ਼ਰੀਦਣਾ ਚਾਹੁੰਦੇ ਹਨ। ਇਹ ਸੇਵਾ ਗਾਹਕਾਂ ਨੂੰ ਈਮੇਲ ਤੋਂ ਵੰਨ-ਟਾਈਮ ਪਾਸਵਰਡ ਪ੍ਰਾਪਤ ਕਰਨ ਦੀ ਪ੍ਰਵਾਨਗੀ ਦਿੰਦੀ ਹੈ, ਜਿਸ ਨਾਲ ਸਰਗਰਮ ਸੈਸ਼ਨ ਦੌਰਾਨ ਵਿਸਥਾਰਤ ਸੈਸ਼ਨ ਦੌਰਾਨ ਇਨ-ਫਲਾਈਟ ਵਾਈ-ਫਾਈ ਸੇਵਾਵਾਂ ਖ਼ਰੀਦਣ ਦੀ ਸਹੂਲਤ ਮਿਲਦੀ ਹੈ।
(For more news apart from Vistara Airlines announced free Wi-Fi News in Punjabi, stay tuned to Rozana Spokesman)