
ਹਾਦਸੇ 'ਚ ਮਰਨ ਵਾਲੇ ਸਾਰੇ ਲੋਕ ਪਿੰਡ ਬੰਗੂੜਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਬੰਗੂੜਾ: ਓਡੀਸ਼ਾ ਦੇ ਢੇਨਕਨਾਲ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ-53 ਉੱਤੇ ਪਥਖੰਬਾ ਚੌਕ ਨੇੜੇ ਇੱਕ ਸੜਕ ਹਾਦਸੇ ਵਿੱਚ ਇੱਕ ਨਾਬਾਲਗ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੋਲੇ ਨਾਲ ਭਰੇ ਇੱਕ ਟਰੱਕ ਨੇ ਇੱਕ ਤਿੰਨ ਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ।
Terrible road accident in Odisha
ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਆਦਿਕੰਦ ਸਮਾਲ (48), ਪਹਾੜੀ ਸਮਾਲ (45), ਅਨੰਤ ਸਮਾਲ (35), ਅੰਕੁਰ ਸਮਾਲ (54) ਅਤੇ ਕਾਲੀਆ ਸਮਾਲ (14) ਵਜੋਂ ਕੀਤੀ ਹੈ। ਹਾਦਸੇ 'ਚ ਮਰਨ ਵਾਲੇ ਸਾਰੇ ਲੋਕ ਪਿੰਡ ਬੰਗੂੜਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
Terrible road accident in Odisha
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਟਰੱਕ ਦਾ ਡਰਾਈਵਰ ਅਤੇ ਹੈਲਪਰ ਫਰਾਰ ਹਨ। ਦੋਵਾਂ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਕੁਲੈਕਟਰ ਸਰੋਜ ਸੇਠੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 1.25-1.25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।