
ਭਾਰਤੀ ਯੁੱਧ ਨਿਰਮਾਣ ਫੈਕਟਰੀਆਂ ਵਿਚ ਅਹਿਮ ਸਥਾਨ ਰੱਖਣ ਵਾਲੀ ਪੱਛਮ ਬੰਗਾਲ 'ਚ ਸਥਿਤ ਈਛਪੁਰ ਰਾਇਫ਼ਲ ਫ਼ੈਕਟਰੀ ਵਿਚ ਇਕ ਨਵੀਂ ਅਲਾਸਟ ਰਾਈਫ਼ਲ ਤਿਆਰ ਕੀਤੀ ਗਈ ਹੈ
ਭਾਰਤੀ ਯੁੱਧ ਨਿਰਮਾਣ ਫੈਕਟਰੀਆਂ ਵਿਚ ਅਹਿਮ ਸਥਾਨ ਰੱਖਣ ਵਾਲੀ ਪੱਛਮ ਬੰਗਾਲ 'ਚ ਸਥਿਤ ਈਛਪੁਰ ਰਾਇਫ਼ਲ ਫ਼ੈਕਟਰੀ ਵਿਚ ਇਕ ਨਵੀਂ ਅਸਾਲਟ ਰਾਈਫ਼ਲ ਤਿਆਰ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਰਾਈਫ਼ਲ ਅਪਣੇ ਆਪ ਵਿਚ ਅਨੋਖੀ ਹੈ ਕਿਉਂਕਿ ਇਹ ਇਕ 7.62/51 ਐਮਐਮ ਰਾਈਫ਼ਲ, ਈਛਪੁਰ ਰਾਈਫ਼ਲ ਫ਼ੈਕਟਰੀ ਵਿਚ ਈਂਸਾਸ ਰਾਈਫ਼ਲ ਦੇ ਉਤਪਾਦਨ ਤੋਂ ਬਾਅਦ ਹੁਣ ਬਜ਼ਾਰ ਵਿਚ ਇਹ ਨਵੀਂ ਰਾਈਫ਼ਲ 7.62/51 ਐਮਐਮ ਅਸਾਲਟ ਰਾਈਫ਼ਲ ਆ ਗਈ ਹੈ, ਮੀਡੀਆ ਰਿਪੋਰਟ ਅਨੁਸਾਰ, ਇਹ ਸੈਨਾ ਦੇ ਦੁਆਰਾ ਕਾਰਗਿਲ ਯੁੱਧ ਤੋਂ ਬਾਅਦ ਈਂਸਾਸ ਰਾਈਫ਼ਲਾਂ ਵਿਚ ਕੁਝ ਘਾਟ ਪਾਈ ਗਈ ਸੀ।
Assault Rifleਜਿਸ ਵਿਚ ਉਸ ਦੇ ਰੁਕਣ ਤੋਂ ਲੈ ਕੇ ਕਮਜ਼ੋਰ ਮੈਗਜ਼ੀਨ ਕਵਰ ਦੀ ਗਲ ਕੀਤੀ ਗਈ ਸੀ। ਇਸ ਨਵੀਂ ਅਸਾਲਟ ਰਾਈਫ਼ਲ ਵਿਚ ਪੱਤਰਕਾਰਾਂ ਦੀ ਗੱਲਬਾਤ ਦੇ ਦੌਰਾਨ ਈਛਪੁਰ ਫ਼ੈਕਰਟੀ ਦੇ ਜਨਰਲ ਮੈਨੇਜ਼ਰ ਡੀ ਕੇ ਮਹਾਪਾਤਰਾ ਨੇ ਦੱਸਿਆ ਕਿ ਫਿਲਹਾਲ 80000 ਰਾਈਫ਼ਲ ਤਿਆਰ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੂੰ ਉਮੀਦ ਹੈ ਕਿ ਸੈਨਾ ਵੱਲੋਂ ਇਹਨਾਂ ਰਾਈਫ਼ਲਾਂ ਨੂੰ ਲੈਣ ਸੰਬੰਧੀ ਫ਼ੈਸਲਾ ਵੀ ਲਿਆ ਜਾ ਸਕਦਾ ਹੈ। ਇਸ ਸੰਸਥਾਂ ਦੇ ਜੁਆਇੰਟ ਜੀ ਐਮ ਅਮਿਤਾਭ ਸਬੁਈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਰਾਈਫ਼ਲਾ ਵਿਸ਼ਵ ਦੀਆਂ ਸਭ ਤੋਂ ਮਸ਼ਹੂਰ ਰਾਈਫ਼ਲਾਂ ਵਿਚੋਂ ਇਕ ਇਸ ਰਾਈਫ਼ਲ ਤੋਂ ਇਕ ਵਾਰ 20 ਤੋਂ ਲੈ ਕੇ 30 ਗੋਲੀਆਂ ਨਿਕਲ ਸਕਦੀਆਂ ਹਨ।
Assault Rifleਇਸਦੀ ਮਾਰੂ ਰੇਂਜ਼ 400 ਮੀਟਰ, ਸਿੰਗਲ ਰਾਉਂਡ/3 ਰਾਉਂਡ ਬ੍ਰਸਟ, ਇਸ ਦਾ ਵਜ਼ਨ ਦੂਜੇ ਹੋਰ ਰਾਈਫ਼ਲਾਂ ਤੋਂ ਬਹੁਤ ਘੱਟ ਹੈ ਅਤੇ ਜ਼ਰੂਰਤ ਪੈਣ ਤੇ ਇਸ ਰਾਈਫ਼ਲ ਤੋਂ ਇਕ ਇਕ ਕਰਕੇ ਗੋਲੀ ਵੀ ਨਿਕਲ ਸਕਦੀ ਹੈ, ਜੇਕਰ ਕਿਸੇ ਦੁਸ਼ਮਣ ਨੂੰ ਇਸ ਰਾਈਫ਼ਲ ਤੋਂ ਗੋਲੀ ਲਗਦੀ ਹੈ ਤਾਂ ਉਸਦੀ ਮੌਤ ਨਿਸ਼ਚਿਤ ਹੈ। ਦੁਸ਼ਮਣ ਨੂੰ ਕਿਸੇ ਵੀ ਕੋਨੇ ਤੋਂ ਟਾਰਗੇਟ ਕਰਕੇ ਇਸ ਰਾਈਫ਼ਲ ਤੋਂ ਗੋਲੀ ਆਸਾਨੀ ਨਾਲ ਮਾਰੀ ਜਾ ਸਕਦੀ ਹੈ। ਰਾਈਫ਼ਲ ਫ਼ੈਕਟਰੀ ਦੇ 199ਵੇਂ ਸਥਾਪਨਾ ਦਿਵਸ ਦੇ ਉਤਸਵ ਉਤੇ ਫ਼ੈਕਟਰੀ ਦੇ ਕਰਮਚਾਰੀਆਂ ਦੁਆਰਾ ਇਸ ਰਾਈਫ਼ਲ ਦੀ ਉਪਯੋਗਤਾ ਦਿਖਾਈ ਜਾਵੇਗੀ। ਫ਼ੈਕਟਰੀ ਦੇ ਜਨਰਲ ਮੈਨੇਜ਼ਰ ਮਹਾਂਪਾਤਰਾ ਨੇ ਪੱਤਰਕਾਰਾਂ ਨੂੰ ਇਸ ਰਾਈਫ਼ਲ ਤੋਂ 100 ਰਾਉਂਡ ਗੋਲੀਆਂ ਚਲਾ ਕੇ ਦਿਖਾਈਆਂ ਅਤੇ ਇਸ ਦੀ ਸਮਰੱਥਾ ਨੂੰ ਦਿਖਾਇਆ।