
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਚਾਰ ਅਕਤੂਬਰ ਨੂੰ ਦੋ ਦਿਨਾਂ ਦੇ ਸਰਕਾਰੀ ਦੌਰੇ ਤੇ ਭਾਰਤ...
ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਚਾਰ ਅਕਤੂਬਰ ਨੂੰ ਦੋ ਦਿਨਾਂ ਦੇ ਸਰਕਾਰੀ ਦੌਰੇ ਤੇ ਭਾਰਤ ਆਉਣਗੇ। ਵਿਦੇਸ਼ ਮੰਤਰਾਲੇ ਦੇ ਮੁਤਾਬਿਕ, ਪੁਤੀਨ ਭਾਰਤ ਦੌਰੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ।
Vladimir Putinਮੰਨਿਆ ਜਾ ਰਿਹਾ ਹੈ ਕਿ ਇਸ ਦੌਰੇ ਉਤੇ ਭਾਰਤ ਅਤੇ ਰੂਸ ਦੇ ਵਿਚ ਐੱਸ-400 ਮਿਜ਼ਾਇਲ ਏਅਰ ਡਿਫੈਂਸ ਸਿਸਟਮ ਡੀਲ ਵੀ ਹੋ ਸਕਦੀ ਹੈ। ਰੂਸ ਦੀ ਮੀਡੀਆ ਦੇ ਮੁਤਾਬਿਕ, ਇਹ ਡੀਲ 6.2 ਬਿਲੀਅਨ ਡਾਲਰ (ਲਗਭਗ 44 ਲੱਖ ਕਰੋੜ) ਰੁਪਏ ਦੀ ਹੈ।
P.M. Modi & Vladimir Putinਅਮਰੀਕਾ ਰੂਸ ਤੋਂ ਮਿਲਟਰੀ ਉਪਕਰਣ ਖਰੀਦਣ ਉਤੇ ਪਾਬੰਦੀਆਂ ਦੀ ਧਮਕੀ ਦੇ ਰਿਹਾ ਹੈ। ਹਾਲ ਹੀ ਵਿਚ ਅਮਰੀਕਾ ਨੇ ਚੀਨ ਉਤੇ ਪਾਬੰਦੀ ਵੀ ਲਗਾ ਦਿੱਤੀ ਹੈ। ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਭਾਰਤ ਜੇਕਰ ਰੂਸ ਦੇ ਨਾਲ ਐੱਸ-400 ਮਿਜ਼ਾਇਲ ਸੌਦਾ ਕਰਦਾ ਹੈ ਤਾਂ ਉਸ ਉਤੇ ਵੀ ਸਖ਼ਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।